Home /patiala /

Patiala: ਕੈਨੇਡਾ ਜਾਣ ਦੀ ਸੀ ਤਿਆਰੀ, ਪਰ ਸੜਕ ਹਾਦਸੇ 'ਚ ਗਈ ਲੜਕੀ ਦੀ ਜਾਨ

Patiala: ਕੈਨੇਡਾ ਜਾਣ ਦੀ ਸੀ ਤਿਆਰੀ, ਪਰ ਸੜਕ ਹਾਦਸੇ 'ਚ ਗਈ ਲੜਕੀ ਦੀ ਜਾਨ

X
ਕੈਨੇਡਾ

ਕੈਨੇਡਾ ਜਾਣ ਦੀ ਸੀ ਤਿਆਰੀ, ਪਰ ਸੜਕ ਹਾਦਸੇ 'ਚ ਗਈ ਲੜਕੀ ਦੀ ਜਾਨ

ਜਦੋਂ ਸ਼ਰਨਜੀਤ ਕੌਰ ਆਪਣੇ ਰਿਸ਼ਤੇਦਾਰ ਨਾਲ ਆਈਲੈਟਸ ਸੈਂਟਰ ਜਾ ਰਹੀ ਸੀ ਤਾਂ ਘਰ ਤੋਂ ਕੁੱਝ ਦੂਰ ਮੇਨ ਰੋਡ 'ਤੇ ਪਹੁੰਚੀ। ਜਿੱਥੇ ਉਹ ਤੇਜ਼ ਰਫ਼ਤਾਰ ਟਰੱਕ ਦੀ ਝਪੇਟ ਵਿੱਚ ਆ ਗਈ। ਸ਼ਰਨਜੀਤ ਕੌਰ ਟਰੱਕ ਹੇਠਾਂ ਆਉਣ ਕਾਰਨ, ਉੱਥੇ ਹੀ ਦਮ ਤੋੜ ਗਈ। ਇਸ ਘਟਨਾ ਤੋਂ ਬਾਅਦ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਿਸ ਨੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹੋਰ ਪੜ੍ਹੋ ...
  • Local18
  • Last Updated :
  • Share this:

ਭੁਪਿੰਦਰ ਸਿੰਘ

ਪਟਿਆਲਾ: ਨਾਭਾ ਵਿਖੇ ਤੇਜ਼ ਰਫ਼ਤਾਰ ਟਰੱਕ ਨਾਲ ਟੱਕਰ ਵੱਜਣ ਕਾਰਨ 19 ਸਾਲਾ ਨੌਜਵਾਨ ਲੜਕੀ, ਮੌਤ ਦੇ ਮੂੰਹ ਵਿੱਚ ਚਲੀ ਗਈ। ਦੱਸਣਯੋਗ ਹੈ ਕਿ ਮ੍ਰਿਤਕ ਲੜਕੀ ਸ਼ਰਨਦੀਪ ਕੌਰ ਹੰਢਿਆਇਆ ਬਰਨਾਲਾ ਦੀ ਰਹਿਣ ਵਾਲੀ ਸੀ ਅਤੇ ਨਾਭਾ ਵਿਖੇ ਰਿਸ਼ਤੇਦਾਰੀ ਵਿੱਚ ਰਹਿ ਕਿ ਆਈਲੈਟਸ ਦਾ ਕੋਰਸ ਕਰ ਰਹੀ ਸੀ। ਉਸ ਦਾ ਸੁਪਨਾ ਸੀ ਕਿ ਮੈਂ ਆਈਲੈਟਸ ਕਰਕੇ, ਬਾਹਰ ਜਾਵਾਂ ਅਤੇ ਆਪਣੇ ਪੈਰਾਂ 'ਤੇ ਖੜ੍ਹੀ ਹੋਵਾਂ। ਪਰ ਤੇਜ਼ ਰਫ਼ਤਾਰ ਟਰੱਕ ਨੇ ਸ਼ਰਨਜੀਤ ਦੇ ਸਾਰੇ ਹੀ ਸੁਪਨੇ ਚਕਨਾਚੂਰ ਕਰ ਦਿੱਤੇ।

ਜਾਣਕਾਰੀ ਅਨੁਸਾਰ ਜਦੋਂ ਸ਼ਰਨਜੀਤ ਕੌਰ ਆਪਣੇ ਰਿਸ਼ਤੇਦਾਰ ਨਾਲ ਆਈਲੈਟਸ ਸੈਂਟਰ ਜਾ ਰਹੀ ਸੀ ਤਾਂ ਘਰ ਤੋਂ ਕੁੱਝ ਦੂਰ ਮੇਨ ਰੋਡ 'ਤੇ ਪਹੁੰਚੀ। ਜਿੱਥੇ ਉਹ ਤੇਜ਼ ਰਫ਼ਤਾਰ ਟਰੱਕ ਦੀ ਝਪੇਟ ਵਿੱਚ ਆ ਗਈ। ਸ਼ਰਨਜੀਤ ਕੌਰ ਟਰੱਕ ਹੇਠਾਂ ਆਉਣ ਕਾਰਨ, ਉੱਥੇ ਹੀ ਦਮ ਤੋੜ ਗਈ। ਇਸ ਘਟਨਾ ਤੋਂ ਬਾਅਦ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਿਸ ਨੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਮੌਕੇ 'ਤੇ ਮ੍ਰਿਤਕ ਦੇ ਰਿਸ਼ਤੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਇਹ ਸਾਡੀ ਰਿਸ਼ਤੇਦਾਰ ਸੀ। ਮੈਂ ਇਸ ਨੂੰ ਆਈਲੈਟਸ ਸੈਂਟਰ ਛੱਡਣ ਲਈ ਜਾ ਰਿਹਾ ਸੀ ਤਾਂ ਅਚਾਨਕ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰੀ ਅਤੇ ਮੈਂ ਸਾਈਡ ਤੇ ਜਾ ਡਿੱਗਿਆ, ਜਦੋਂ ਕਿ ਸ਼ਰਨਦੀਪ ਟਰੱਕ ਦੇ ਟਾਇਰ ਹੇਠਾਂ ਆ ਗਈ ਅਤੇ ਉਸ ਦੀ ਮੌਤ ਹੋ ਗਈ।

ਇਸ ਸਾਰੀ ਘਟਨਾ ਨੂੰ ਅੱਖੀਂ ਵੇਖਣ ਵਾਲੇ ਕਰਮਜੀਤ ਨੇ ਦੱਸਿਆ ਕਿ ਰਸਤੇ ਵਿੱਚ ਤੇਜ਼ ਰਫਤਾਰ ਟਰੱਕ ਨੇ ਇਨ੍ਹਾਂ ਨੂੰ ਟੱਕਰ ਮਾਰੀ ਜਿਸ ਵਿੱਚ ਲੜਕੀ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਐਕਟਿਵਾ ਚਾਲਕ ਵਾਲ-ਵਾਲ ਬੱਚ ਗਿਆ।

ਸਰਕਾਰੀ ਹਸਪਤਾਲ ਦੇ ਐੱਸਐੱਮਓ ਸੰਜੇ ਗੋਇਲ ਨੇ ਦੱਸਿਆ ਕਿ 19 ਸਾਲਾ ਲੜਕੀ ਸ਼ਰਨਦੀਪ ਮ੍ਰਿਤਕ ਹੀ ਸਾਡੇ ਕੋਲ ਆਈ ਸੀ ਅਤੇ ਜੋ ਰਿਸ਼ਤੇਦਾਰ ਨਾਲ ਆਇਆ ਉਸ ਦੀ ਹਾਲਤ ਠੀਕ ਹੈ। ਮ੍ਰਿਤਕ ਦੀ ਲਾਸ਼ ਨੂੰ ਅਸੀਂ ਮੋਰਚਰੀ ਵਿੱਚ ਰੱਖ ਦਿੱਤਾ ਹੈ।

Published by:Sarbjot Kaur
First published:

Tags: Girl, Patiala news, Road accident