ਅਮਰਜੀਤ ਸਿੰਘ ਪੰਨੂੰ
ਰਾਜਪੁਰਾ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਹਾਲ ਵਿੱਚ ਪਾਵਰਲਿਫਟਿੰਗ ਚੈਂਪੀਅਨ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਲੜਕੇ-ਲੜਕੀਆਂ ਅਤੇ ਔਰਤਾਂ ਨੇ ਵੀ ਭਾਗ ਲਿਆ। ਇਸ ਮੁਕਾਬਲੇ ਦੌਰਾਨ 2 ਮਾਵਾਂ-ਧੀਆਂ ਨੇ ਧਮਾਲਾਂ ਪਾਉਂਦੇ ਹੋਏ, 50 ਸਾਲਾ ਮਾਂ ਨੇ 80 ਕਿੱਲੋ ਵਜ਼ਨ ਅਤੇ ਉਸਦੀ ਬੇਟੀ ਨੇ 100 ਕਿੱਲੋਗ੍ਰਾਮ ਵਜ਼ਨ ਚੁੱਕਿਆ।
ਚੈਂਪੀਅਨ ਮੁਕਾਬਲੇ ਦੌਰਾਨ ਦਿਲਬਾਗ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਇੰਟਰਨੈਸ਼ਨਲ ਪਾਵਰ ਲਿਫਟਰ ਕ੍ਰਿਸ਼ਨ ਥਾਪਰ, ਰਛਪਾਲ ਸਿੰਘ, ਗੁਰਿੰਦਰਪਾਲ ਸਿੰਘ ,ਕਰਮਜੀਤ ਸਿੰਘ, ਗਗਨ, ਸਤੀਸ਼ ਕੁਮਾਰ, ਸਤੀਸ ਕੁਮਾਰ ਅਤੇ ਪ੍ਰੈਜ਼ੀਡੈਂਟ ਦਵਿੰਦਰ ਮੱਲੀ ਪਹੁੰਚੇ। ਜਗਦੀਪ ਸਿੰਘ ਨੇ 59 ਕਿਲੋਗ੍ਰਾਮ ਵਿੱਚ ਫਸਟ ਪੁਜ਼ੀਸ਼ਨ ਹਾਸਲ ਕੀਤੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda news