ਮਨੋਜ ਸ਼ਰਮਾ
ਪਟਿਆਲਾ : ਸਾਡੇ ਦੇਸ਼ ਦੇ ਹਰ ਕੋਨੇ ਵਿੱਚ ਗੁਰਦੁਆਰਾ ਸਾਹਿਬ ਹੈ ਅਤੇ ਗੁਰਦੁਆਰਾ ਸਾਹਿਬ ਵਿੱਚ ਹੀ ਤੁਹਾਨੂੰ 24 ਘੰਟੇ ਲੰਗਰ ਮਿਲੇਗਾ। ਗੁਰੂ ਸਾਹਿਬਾਨ ਵੱਲੋਂ ਚਲਾਇਆ ਗਿਆ ਲੰਗਰ ਵੀ ਉਸ ਥਾਂ 'ਤੇ ਲਗਦਾ ਹੈ ਜਿੱਥੇ ਲੋੜ ਹੋਵੇ। ਅਜਿਹਾ ਹੀ ਇੱਕ ਲੰਗਰ ਬਾਬਾ ਮੋਹਣੀ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਰਾਜਿੰਦਰ ਹਸਪਤਾਲ ਦੇ ਬਿਲਕੁਲ ਸਾਹਮਣੇ ਚਲਾਇਆ ਜਾ ਰਿਹਾ ਹੈ ਅਤੇ ਇਹ ਲੰਗਰ 8 ਸਾਲਾਂ ਤੋਂ ਚੱਲ ਰਿਹਾ ਹੈ।
ਇਸ ਦਾ ਮਕਸਦ ਸੀ ਕਿ ਇੱਥੇ ਆਉਣ ਵਾਲੇ ਮਰੀਜਾਂ ਜਾ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਜੇਕਰ ਕਿਸੇ ਪ੍ਰਕਾਰ ਦੇ ਭੋਜਨ ਦੀ ਲੋੜ ਹੋਵੇ ਤਾਂ ਇਹ ਬਾਬਾ ਮੋਹਣੀ ਵੱਲੋਂ ਰਾਜਿੰਦਰਾ ਹਸਪਤਾਲ ਦੇ ਸਾਹਮਣੇ ਹੀ ਚਲਾਇਆ ਜਾ ਰਿਹਾ ਹੈ ਅਤੇ ਇਹ ਲੰਗਰ 8 ਸਾਲਾਂ ਤੋਂ ਚੱਲ ਰਿਹਾ ਹੈ।
ਇਸ ਲੰਗਰ ਦੀ ਸ਼ੁਰੂਆਤ 8 ਸਾਲ ਪਹਿਲਾਂ ਕੁਝ ਦਿਨ ਲਈ ਹੋਈ ਸੀ ਪਰ ਉਸ ਤੋਂ ਬਾਅਦ ਸੰਗਤ ਨੇ ਇੰਨਾ ਸਹਿਯੋਗ ਦਿੱਤਾ ਕਿ ਇਹ ਲੰਗਰ ਅੱਜ ਤੱਕ 24 ਘੰਟੇ ਲਗਾਤਾਰ ਚੱਲ ਰਿਹਾ ਹੈ। ਬਾਬਾ ਮੋਹਣੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਹ ਲੰਗਰ ਵਰਤਾਇਆ ਜਾਂਦਾ ਹੈ ਕਿਉਂ ਕਿ ਮਾਲਵੇ ਤੋਂ ਬਹੁਤ ਸਾਰੇ ਮਰੀਜ਼ ਰਾਜਿੰਦਰਾ ਹਸਪਤਾਲ ਵਿੱਚ ਆਉਂਦੇ ਹਨ ਅਤੇ ਇੱਥੋਂ ਤੱਕ ਕਿ ਰਾਜਸਥਾਨ ਅਤੇ ਹਰਿਆਣਾ ਤੋਂ ਵੀ ਰਾਜਿੰਦਰਾ ਹਸਪਤਾਲ ਵਿੱਚ ਮਰੀਜ਼ ਇਲਾਜ ਲਈ ਆਉਂਦੇ ਹਨ,ਪਰ ਜਦੋਂ ਉਹ ਆਉਂਦੇ ਹਨ ਤਾਂ ਉਨ੍ਹਾਂ ਨੂੰ ਖਾਣ ਲਈ ਕੁਝ ਨਹੀਂ ਮਿਲਦਾ ਜਾਂ ਹੋਟਲ ਤੋਂ ਮਹਿੰਗਾ ਖਾਣਾ ਮੰਗਵਾਉਣ ਲਈ ਉਨ੍ਹਾਂ ਕੋਲ ਪੈਸੇ ਨਹੀਂ ਹੁੰਦੇ।
ਬਾਬਾ ਮੋਹਣੀ ਦਾ ਕਹਿਣਾ ਹੈ ਕਿ ਪੀ.ਜੀ.ਆਈ. ਮੈਂ ਦੇਖਿਆ ਕਿ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਬਹੁਤ ਸਾਰੇ ਲੰਗਰ ਚਲਦੇ ਹਨ, ਇਸ ਲਈ ਅਸੀਂ ਵੀ ਇਹ ਸੇਵਾ ਸ਼ੁਰੂ ਕੀਤੀ। ਉਹਨਾਂ ਨੇ ਕਿਹਾ ਕਿ ਵਾਹਿਗੁਰੂ ਦੀ ਮੇਹਰ ਸਾਡੇ ਸਿਰ 'ਤੇ ਹੈ ਕਿ ਕਿਸੇ ਚੀਜ਼ ਦੀ ਕਮੀ ਨਹੀਂ ਸੀ।
ਦੱਸ ਦੇਈਏ ਕਿ ਬਾਬਾ ਮੋਹਣੀ ਅਤੇ ਉਨ੍ਹਾਂ ਦੇ ਪੁੱਤਰ ਇਤੇਫਾਕ ਸਿੰਘ ਅਤੇ ਹੋਰ ਸਾਥੀਆਂ ਨੇ ਕੋਰੋਨਾ ਕਾਲ ਸਮੇਂ ਘਰ-ਘਰ ਜਾ ਕੇ ਲੋਕਾਂ ਨੂੰ ਭੋਜਨ ਖੁਆਇਆ ਜਿੱਥੇ ਉਨ੍ਹਾਂ ਨੂੰ ਇਸ ਲੰਗਰ ਦੀ ਜ਼ਰੂਰਤ ਸੀ। ਜਦੋਂ ਲੋਕਾਂ ਦਾ ਰਾਸ਼ਨ ਖਤਮ ਹੋ ਗਿਆ, ਤਾਂ ਪ੍ਰਸ਼ਾਸਨ ਤੋਂ ਮਨਜ਼ੂਰੀ ਲੈ ਕੇ ਉਨ੍ਹਾਂ ਲੋਕਾਂ ਨੂੰ ਸੁੱਕਾ ਰਾਸ਼ਨ ਦਿੱਤਾ ਜੋ ਘਰਾਂ ਵਿੱਚ ਬੰਦ ਸਨ, ਜਿਸ ਵਿੱਚ ਸਬਜ਼ੀਆਂ, ਤੇਲ, ਸਾਬਣ, ਆਟਾ ਅਤੇ ਚੌਲ ਸ਼ਾਮਿਲ ਸਨ।
ਬਾਬਾ ਮੋਹਣੀ ਕਹਿੰਦੇ ਹਨ ਕਿ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਗੁਰੂ ਸਾਹਿਬਾਨ ਨੇ ਦਿੱਤਾ ਅਤੇ ਇਹ ਸਭ ਗੁਰੂ ਮਹਾਰਾਜ ਦੇ ਅਸ਼ੀਰਵਾਦ ਦੇ ਕਾਰਨ ਸੀ। ਦੱਸ ਦੇਈਏ ਕਿ ਇੱਥੇ ਸਾਮਾਨ, ਸਬਜ਼ੀਆਂ, ਦੁੱਧ, ਆਟਾ ਅਤੇ ਦਾਲਾਂ ਦੀ ਕੋਈ ਕਮੀ ਹੈ ਲਗਾਤਾਰ ਲੋੜਵੰਦ ਲੋਕਾਂ ਲਈ ਇਹ ਲੰਗਰ ਬਣਾਇਆ ਜਾ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Hospital, Patiala news, Sikh News