ਮਨੋਜ ਸ਼ਰਮਾ
ਪਟਿਆਲਾ ਦੇ ਪਿੰਡ ਬਠੋਈ ਕਲਾਂ ਤੋਂ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਹੰਗਾਮਾ ਦਿਖਾਈ ਦੇ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਕੁੱਝ ਲੋੜ੍ਹਵੰਦਾਂ ਦੀ ਕਣਕ ਕੱਟੀ ਗਈ, ਜਿਸ ਦਾ ਪਤਾ ਕਰਨ ਉਹ ਪਿੰਡ ਦੇ ਡਿੱਪੂ ਹੋਲਡਰ ਕੋਲ ਚਲੇ ਗਏ। ਅੱਗੋਂ ਡਿੱਪੂ ਹੋਲਡਰ ਨੇ ਗਰੀਬ ਲੋਕਾਂ ਦੀ ਸਾਰ ਤਾਂ ਕੀ ਲੈਣੀ ਸਗੋਂ ਡਿੱਪੂ ਹੋਲਡਰ ਦੇ ਭਰਾ ਸਤਿਗੁਰ ਸਿੰਘ ਤੇ ਉਸ ਦੇ 3 ਲੜਕਿਆਂ ਨੇ ਇਹਨਾਂ ਗਰੀਬਾਂ ਨਾਲ ਧੱਕਾ ਕੀਤਾ।
ਜਿਸ ਤੋਂ ਬਾਅਦ ਡਿੱਪੂ ਹੋਲਡਰਾਂ ਨੇ 12 ਜਣਿਆਂ 'ਤੇ ਪਰਚਾ ਦਰਜ ਕਰਵਾ ਦਿੱਤਾ। ਜਿਨ੍ਹਾਂ ਵਿੱਚ ਇੱਕ ਨਿੱਜੀ ਚੈੱਨਲ ਦਾ ਪੱਤਰਕਾਰ ਵੀ ਸ਼ਾਮਿਲ ਹੈ, ਜਿਸ ਉੱਪਰ ਵੀ ਪਰਚਾ ਦਰਜ ਹੋਇਆ ਹੈ।
ਇਸ ਮਾਮਲੇ ਨੂੰ ਲੈ ਕੇ ਪਿੰਡ ਦੇ ਪੀੜਤ ਤੇ ਹੋਰ ਸੂਝਵਾਨ ਲੋਕ ਐੱਸਐੱਸਪੀ ਪਟਿਆਲਾ ਕੋਲ ਪੁੱਜੇ ਤੇ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਪਰਚਾ ਰੱਦ ਕਰਨ ਦੀ ਮੰਗ ਕੀਤੀ। ਹਾਲਾਂਕਿ ਦੂਜੇ ਧਿਰ ਦਾ ਇਸ ਮਸਲੇ 'ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ। ਪਰ ਪੁਲਿਸ ਪ੍ਰਸ਼ਸਾਨ ਵੱਲੋਂ ਇਸ ਮਾਮਲੇ ਵਿੱਚ ਜਾਂਚ ਕਰਕੇ ਇਨਸਾਫ ਦੇਣ ਦਾ ਭਰੋਸਾ ਜ਼ਰੂਰ ਦਿੱਤਾ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Patiala