ਭੁਪਿੰਦਰ ਸਿੰਘ
ਨਾਭਾ: ਪੰਜਾਬ ਵਿੱਚ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 9 ਦਿਨਾਂ ਵਿੱਚ 8ਵੀਂ ਵਾਰ ਦਾ ਵਾਧਾ ਹੋਇਆ ਹੈ। ਅੱਜ ਵੀ ਪੈਟਰੋਲ ਅਤੇ ਡੀਜ਼ਲ 'ਚ 80-80 ਪੈਸੇ ਦਾ ਵਾਧਾ ਹੋਇਆ ਹੈ। ਪੰਜ ਰਾਜਾਂ ਦੀਆਂ ਚੋਣ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਦੀ ਕੀਮਤਾ ਵੱਧ ਰਹੀਆਂ ਹਨ। ਸੂਬਾ ਸਰਕਾਰਾਂ ਵੱਲੋਂ ਜੋ ਟੈਕਸ ਘਟਾ ਕੇ ਜੋ ਰਾਹਤ ਦਿੱਤੀ ਗਈ ਸੀ, ਉਸ ਦਾ ਅਸਰ ਵੀ ਹੁਣ ਖਤਮ ਹੋ ਗਿਆ ਹੈ। ਕਿਉਂਕਿ 9 ਦਿਨਾਂ 'ਚ ਪੈਟਰੋਲ ਦੀ ਕੀਮਤ 5.60 ਰੁਪਏ ਵੱਧ ਗਈ ਹੈ। ਜਿਸ ਨੂੰ ਲੈ ਕੇ ਨਾਭਾ ਸ਼ਹਿਰ ਨਿਵਾਸੀਆਂ ਦੇ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਦੇ ਨਾਲ ਹਾਹਾਕਾਰ ਮਚਿਆ ਹੋਇਆ ਹੈ। ਕਿਉਂਕਿ ਦਿਨੋਂ-ਦਿਨ ਪੈਟਰੋਲ ਤੇ ਡੀਜ਼ਲ ਦੇ ਰੇਟ ਵਧਣ ਦੇ ਨਾਲ ਮਹਿੰਗਾਈ ਦਿਨੋਂ-ਦਿਨ ਅਸਮਾਨ ਨੂੰ ਅਸਮਾਨ ਛੂਹ ਰਹੀਆਂ ਹਨ। ਜਿਸਦੇ ਨਾਲ ਮਹਿੰਗਾਈ ਦਿਨੋਂ-ਦਿਨ ਵਧਦੀ ਜਾ ਰਹੀ ਹੈ ਅਤੇ ਇਨਕਮ ਘਟਦੀ ਜਾ ਰਹੀ ਹੈ। ਇਹ ਪੈਟਰੋਲ ਤੇ ਡੀਜ਼ਲ ਦੇ ਰੇਟ ਵਧਣ ਦੇ ਨਾਲ ਸਾਡੀ ਜੇਬ ਦਾ ਬਜਟ ਹਿੱਲ ਚੁੱਕ ਹੈ।
ਪੈਟਰੋਲ ਡੀਜ਼ਲ ਦੇ ਵਧਣ ਦੇ ਕਾਰਨ ਸਬਜ਼ੀਆਂ ਅਤੇ ਦਾਲਾਂ ਦੀਆਂ ਕੀਮਤਾਂ ਵਿੱਚ ਵੀ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਅਤੇ ਹੁਣ ਇਸ ਦਾ ਅਸਰ ਸਬਜ਼ੀਆਂ ਅਤੇ ਦਾਲਾਂ ਤੇ ਵੀ ਪੈਂਦਾ ਵਿਖਾਈ ਦੇ ਰਿਹਾ ਹੈ ਭਿੰਡੀ 100 ਰੁਪਏ, ਕਰੇਲਾ 120 ਰੁਪਏ ਤੋਂ ਪਾਰ ਅਤੇ ਹਰ ਸਬਜ਼ੀ ਦਾ ਰੇਟ ਆਸਮਾਨ ਨੂੰ ਛੂਹਣ ਲੱਗ ਪਈ ਹੈ। ਜਿਵੇਂ-ਜਿਵੇਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਵੇਗਾ ਉਸੇ ਤਰ੍ਹਾਂ ਹੀ ਖਾਣ-ਪੀਣ ਦੀਆਂ ਚੀਜ਼ਾਂ ਵਿਚ ਵੀ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ।
ਇਸ ਮੌਕੇ ਤੇਲ ਪਵਾਉਣ ਆਏ ਨਾਭਾ ਸ਼ਹਿਰ ਨਿਵਾਸੀਆਂ ਨੇ ਕਿਹਾ ਕਿ ਦਿਨੋਂ-ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਣ ਦੇ ਨਾਲ ਸਾਡਾ ਬਜਟ ਹਿੱਲ ਚੁੱਕਿਆ ਹੈ ਕੇਂਦਰ ਸਰਕਾਰ ਬਿਲਕੁਲ ਹੀ ਨਾਕਾਮਯਾਬ ਸਾਬਤ ਹੋਈ ਹੈ। ਪੈਟਰੋਲ ਦਾ ਰੇਟ 100 ਰੁਪਏ ਤੋਂ ਪਾਰ ਹੋ ਚੁੱਕਾ ਹੈ। ਪੈਟਰੋਲ ਤੇ ਡੀਜ਼ਲ ਦੇ ਰੇਟ ਬੋਲਣ ਦੇ ਨਾਲ ਸਬਜ਼ੀਆਂ ਤੇ ਦਾਲਾਂ ਦੇ ਰੇਟ ਵੀ ਅਸਮਾਨ ਨੂੰ ਛੂਹਣ ਲੱਗ ਪਏ ਹਨ। ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਪੈਟਰੋਲ ਤੇ ਡੀਜ਼ਲ ਦੇ ਰੇਟਾਂ ਤੇ ਕੰਟਰੋਲ ਕਰੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Petrol, Petrol and diesel, Petrol Price, Petrol Price Today, Punjab