Patiala : ਨਾਭਾ ਬਲਾਕ ਦੇ ਪਿੰਡ ਰੰਨੋ ਕਲਾ ਦਾ ਸਪੈਸ਼ਲ ਵਿਦਿਆਰਥੀ ਰਾਜਬੀਰ ਸਿੰਘ ਜੂਡੋ ਖੇਡ ਅਧੀਨ ਜਰਮਨ ਵਿਖੇ ਹੋ ਰਹੀ ਵਰਲਡ ਸਪੈਸ਼ਲ ਉਲੰਪਿਕਸ 2023 ਵਿੱਚ ਪ੍ਰਦਰਸ਼ਨ ਕਰੇਗਾ । ਰਾਜਵਾਰ ਦੀ ਦੇਸ਼ ਵਿੱਚੋਂ ਗੋਲਡ ਮੈਡਲ ਜਿੱਤਣ ਤੋਂ ਬਾਅਦ ਚੋਣ ਹੋਈ ਹੈ । ਭਾਰਤ ਵਿੱਚੋ ਇਕਲੌਤੇ ਰਾਜਬੀਰ ਸਿੰਘ ਦੀ ਚੋਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਵਿਸ਼ੇਸ਼ ਸਨਮਾਨ ਕੀਤਾ।
ਰਾਜਬੀਰ ਨਾਭਾ ਬਲਾਕ ਦੇ ਪਿੰਡ ਟੌਹੜਾ ਦੇ ਸਰਕਾਰੀ ਸਕੂਲ ਬਾਰਵੀਂ ਕਲਾਸ ਦਾ ਹੈ ਵਿਦਿਆਰਥੀ। ਨਾਭਾ ਬਲਾਕ ਦੇ ਅਧੀਨ ਪੈਂਦੇ ਪਿੰਡ ਰੰਨੋ ਕਲਾਂ ਦੇ ਵਾਸੀ ਰਾਜਬੀਰ ਸਿੰਘ ਵੱਲੋਂ ਜੂਡੋ ਖੇਡ ਸਪੈਸ਼ਲ ਓਲੰਪਿਕ ਇੰਡੀਆ ਵਿੱਚੋਂ ਗੋਲਡ ਮੈਡਲ ਹਾਸਲ ਕਰਨ 'ਤੇ ਹੁਣ ਉਹ ਜਰਮਨ 2023 ਵਿੱਚ ਹੋਂਣ ਜਾ ਰਹੀ ਵਰਲਡ ਸਪੈਸ਼ਲ ਓਲੰਪਿਕਸ ਵਿੱਚ ਆਪਣਾ ਪ੍ਰਦਰਸ਼ਨ ਕਰੇਗਾ। ਇਸ ਚੋਣ ਨਾਲ ਸਮੁੱਚੇ ਦੇਸ਼ ਨੂੰ ਸਪੈਸ਼ਲ ਵਿਦਿਆਰਥੀ ਰਾਜਬੀਰ ਸਿੰਘ ਤੋਂ ਵੱਡੀਆਂ ਉਮੀਦਾਂ ਹਨ। ਇਹ ਚੋਣ ਸਮੁੱਚੇ ਪੰਜਾਬ, ਜ਼ਿਲ੍ਹੇ ਅਤੇ ਇਲਾਕੇ ਲਈ ਵੱਡੇ ਮਾਣ ਵਾਲੀ ਗੱਲ ਹੈ।
ਦੱਸਣਯੋਗ ਹੈ ਕਿ ਰਾਜਬੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੌਹੜਾ ਦਾ ਬਾਰਵੀਂ ਜਮਾਤ ਦਾ ਵਿਦਿਆਰਥੀ ਹੈ ਤੇ ਸੈਂਟਰ ਸੀ. ਡਬਲਿਊ .ਐੱਸ. ਐੱਨ. ਸਰਕਾਰੀ ਐਲੀਮੈਂਟਰੀ ਸਕੂਲ ਟੌਹੜਾ ਵਿਖੇ ਪੜ੍ਹਦਾ ਹੈ। ਭਾਰਤ ਵਿੱਚੋਂ ਗੋਲਡ ਮੈਡਲ ਜਿੱਤਣ ਤੋਂ ਬਾਅਦ ਨੈਸ਼ਨਲ ਪੱਧਰ ਉੱਤੇ ਸੋਨੀਪਤ , ਗੁੜਗਾਉਂ ਅਤੇ ਗਾਂਧੀਨਗਰ ਵਿਖੇ ਕੈਂਪ ਲਗਾ ਚੁੱਕਾ ਹੈ। ਇਸ ਦੀ ਤਿਆਰੀ ਪੋਲੋ ਗਰਾਊਂਡ ਵਿੱਚ ਕੋਚ ਨਵਜੋਤ ਸਿੰਘ ਵਲੋਂ ਕਰਵਾਈ ਜਾ ਰਹੀ ਹੈ।
ਇਸ ਮੌਕੇ ਉੱਤੇ ਸਪੈਸ਼ਲ ਵਿਦਿਆਰਥੀ ਰਾਜਵੀਰ ਸਿੰਘ ਨੇ ਦੱਸਿਆ ਕਿ ਮੈਂ ਬਹੁਤ ਲਗਨ ਨਾਲ ਮਿਹਨਤ ਕਰ ਰਿਹਾ ਹਾਂ ਅਤੇ ਮੈਂ ਆਪਣੇ ਕਈ ਮੈਡਲ ਵੀ ਨਾਮ ਕੀਤੇ ਹਨ। ਇਸ ਮੌਕੇ ਉੱਤੇ ਰਾਜਵੀਰ ਸਿੰਘ ਦੇ ਪਿਤਾ ਨੇ ਦੱਸਿਆ ਕਿ ਮੇਰੇ ਬੱਚੇ ਨੇ ਅਲੱਗ ਅਲੱਗ ਜਗ੍ਹਾ ਉੱਤੇ ਜਾ ਕੇ ਕਈ ਮੈਡਲ ਜਿੱਤੇ ਅਤੇ ਹੁਣ ਇਹ ਜਰਮਨ ਵਿਖੇ ਓਲੰਪਿਕ ਖੇਡਣ ਜਾਵੇਗਾ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Olympic, Patiala news, Punjab, Student Selection