Nabha Election News: 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ। ਜਿਸ ਦੇ ਤਹਿਤ ਨਾਭਾ ਵਿਖੇ ਵਿਧਾਨ ਸਭਾ ਹਲਕਾ 109 ਵਿੱਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਵੋਟਾਂ ਪਵਾਉਣ ਵਾਲੇ ਦਸਤੇ ਨੂੰ (ਈਵੀਐਮ EVM) ਮਸ਼ੀਨਾਂ ਸਪੁਰਦ ਕੀਤੀਆਂ ਗਈਆਂ।
ਉੱਥੇ ਹੀ ਪੈਰਾ ਮਿਲਟਰੀ ਫੋਰਸ ਅਤੇ ਪੁਲਸ ਵੱਲੋਂ ਵੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਮੌਕੇ ਤੇ SDM ਕਮ ਰਿਟਰਨਿੰਗ ਅਫਸਰ ਕੰਨੂ ਗਰਗ ਨੇ ਕਿਹਾ ਕਿ ਸਾਡੇ ਵੱਲੋਂ ਤਿਆਰੀਆਂ ਮੁਕੰਮਲ ਕਰ ਦਿੱਤੀਆਂ ਹਨ ਅਤੇ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਹਾਂ ਹਰ ਇੱਕ ਵੋਟਰ ਆਪਣੇ ਮਤ ਦਾ ਇਸਤੇਮਾਲ ਜ਼ਰੂਰ ਕਰੇ।
ਨਾਭਾ ਵਿਖੇ 226 ਬੂਥਾਂ ਤੇ ਹੋਣ ਜਾ ਰਹੀਆਂ ਵੋਟਾਂ ਨੂੰ ਲੈ ਕੇ ਨਾਭਾ ਰਿਪੁਦਮਨ ਕਾਲਜ ਵਿਖੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਨਾਭਾ ਹਲਕੇ ਵਿੱਚ 1 ਲੱਖ 84 ਹਜਾਰ 623 ਵੋਟਰ ਆਪਣੇ ਮੱਤ ਦਾ ਇਸਤੇਮਾਲ ਕਰਨਗੇ। ਸਾਰੇ ਹੀ ਵੋਟਾਂ ਪਵਾਉਣ ਵਾਲੇ ਅਮਲੇ ਨੂੰ ਈਵੀਐਮ ਮਸ਼ੀਨਾਂ ਦਿੱਤੀਆਂ ਗਈਆਂ ਮੋਟਰ ਨੇਪਰੇ ਚਡ਼੍ਹਨ ਪੁਲੀਸ ਦਸਤੇ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ।
ਉਹ ਸਾਰੇ ਹੀ ਮੁਲਾਜ਼ਮਾਂ ਨੂੰ ਟ੍ਰੇਨਿੰਗ ਦੇ ਕੇ ਆਪਣੇ ਆਪਣੀਆਂ ਮਸ਼ੀਨਾਂ ਮੁਲਾਜ਼ਮਾਂ ਨੂੰ ਸਪੁਰਦ ਕਰ ਦਿੱਤੀਆਂ ਗਈਆਂ ਹਨ । ਵੋਟਾਂ ਪੁਆਉਣ ਲਈ ਪੁਲੀਸ ਅਤੇ ਅਰਧ ਸੈਨਿਕ ਬਲ ਵੀ ਇਸ ਵਾਰੀ ਆਪਣੀ ਬਾਖੂਬੀ ਡਿਊਟੀ ਨਿਭਾ ਰਹੇ ਹਨ Vo/1 ਇਸ ਮੌਕੇ ਤੇ ਐੱਸ.ਡੀ.ਐੱਮ-ਕਮ-ਰਿਟਰਨਿੰਗ ਅਫਸਰ ਕੰਨੂ ਗਰਗ ਨੇ ਕਿਹਾ ਕਿ ਸਾਡੇ ਵੱਲੋਂ ਤਿਆਰੀਆਂ ਮੁਕੰਮਲ ਕਰ ਦਿੱਤੀਆਂ ਹਨ ਅਸੀਂ ਸਾਰੇ ਵੋਟਰਾ ਨੂੰ ਅਪੀਲ ਕਰਦੇ ਹਾਂ ਸਾਰੇ ਹੀ ਵੋਟਰ ਆਪਣੀ ਮਤ ਦਾ ਇਸਤੇਮਾਲ ਜ਼ਰੂਰ ਕਰੇ।Byte 1 ਐੱਸ.ਡੀ.ਐੱਮ-ਕਮ-ਰਿਟਰਨਿੰਗ ਅਫਸਰ ਕੰਨੂ ਗਰਗ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Nabha, Patiala, Punjab, Punjab Assembly election 2022, Punjab Assembly Polls 2022, Punjab Election 2022