Home /News /patiala /

ਨਾਭਾ 'ਚ ਪਰਾਲੀ ਦੇ ਧੂੰਏਂ ਕਾਰਨ ਟਰੈਕਟਰ 'ਚ ਵਜਿਆ ਮੋਟਰਸਾਈਕਲ, 2 ਵਿਦਿਆਰਥੀ ਹੋਏ ਹਾਦਸੇ ਦਾ ਸ਼ਿਕਾਰ

ਨਾਭਾ 'ਚ ਪਰਾਲੀ ਦੇ ਧੂੰਏਂ ਕਾਰਨ ਟਰੈਕਟਰ 'ਚ ਵਜਿਆ ਮੋਟਰਸਾਈਕਲ, 2 ਵਿਦਿਆਰਥੀ ਹੋਏ ਹਾਦਸੇ ਦਾ ਸ਼ਿਕਾਰ

ਨਾਭਾ 'ਚ ਪਰਾਲੀ ਦੇ ਧੂੰਏਂ ਕਾਰਨ ਟਰੈਕਟਰ 'ਚ ਵਜਿਆ ਮੋਟਰਸਾਈਕਲ, 2 ਵਿਦਿਆਰਥੀ ਹੋਏ ਹਾਦਸੇ ਦਾ ਸ਼ਿਕਾਰ

ਨਾਭਾ 'ਚ ਪਰਾਲੀ ਦੇ ਧੂੰਏਂ ਕਾਰਨ ਟਰੈਕਟਰ 'ਚ ਵਜਿਆ ਮੋਟਰਸਾਈਕਲ, 2 ਵਿਦਿਆਰਥੀ ਹੋਏ ਹਾਦਸੇ ਦਾ ਸ਼ਿਕਾਰ

Two Brothers who Were Returning from Tuition were Seriously Injured by Straw Smoke In Nabha

  • Share this:

ਭੁਪਿੰਦਰ ਸਿੰਘ

ਨਾਭਾ: ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਹਦਾਇਤਾਂ ਮੁਤਾਬਿਕ ਜੇਕਰ ਕੋਈ ਵੀ ਕਿਸਾਨ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਂਦਾ ਹੈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪਰ ਸਰਕਾਰ ਦੇ ਹੁਕਮਾਂ ਦੀਆਂ ਲਗਾਤਾਰ ਧੱਜੀਆਂ ਉੱਡਦੀਆਂ ਜਾ ਰਹੀਆਂ ਹਨ। ਜਿਸ ਨਾਲ ਹਾਦਸਿਆਂ ਵਿੱਚ ਵੀ ਵਾਧਾ ਹੋ ਰਿਹਾ ਹੈ।

ਨਾਭਾ ਦੇ ਪਿੰਡ ਕਾਲਸਣਾ ਤੋਂ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 2 ਵਿਦਿਆਰਥੀ ਟਿਊਸ਼ਨ ਲਗਾ ਕੇ ਵਾਪਸ ਘਰ ਪਿੰਡ ਮੱਲੇਵਾਲ ਪਰਤ ਰਹੇ ਸੀ ਸ਼ਾਮ ਨੂੰ ਕਿਸੇ ਕਿਸਾਨ ਵੱਲੋਂ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਈ ਹੋਈ ਸੀ। ਧੂੰਆਂ ਇੰਨਾ ਜ਼ਿਆਦਾ ਸੀ ਕਿ ਉਨ੍ਹਾਂ ਦਾ ਮੋਟਰਸਾਈਕਲ ਸੜਕ ਉੱਤੇ ਖੜ੍ਹੇ ਟਰੈਕਟਰ ਵਿੱਚ ਜਾ ਵੱਜਾ। ਹਾਦਸੇ ਤੋਂ ਬਾਅਦ ਕਿਸਾਨ ਟਰੈਕਟਰ ਲੈ ਕੇ ਉੱਥੋਂ ਰਫੂਚੱਕਰ ਹੋ ਗਿਆ।

ਇਸ ਭਿਆਨਕ ਐਕਸੀਡੈਂਟ 'ਚ ਦੋਵੇਂ ਵਿਦਿਆਰਥੀ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ। ਇਕ ਦੀ ਹਾਲਤ ਨਾਜ਼ੁਕ ਹੋਣ ਦੇ ਕਾਰਨ ਉਸ ਨੂੰ ਚੰਡੀਗੜ੍ਹ ਰੈਫਰ ਕਰਨਾ ਪਿਆ ਤੇ ਦੂਜਾ ਨਾਭਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਹੈ। ਪੀੜਿਤਾਂ ਦੀ ਪਹਿਚਾਣ ਬਬਨਪ੍ਰੀਤ ਸਿੰਘ ਜੋ +1 ਦਾ ਵਿਦਿਆਰਥੀ ਹੈ ਅਤੇ ਗੁਰਸ਼ਰਨ ਸਿੰਘ +2 ਦਾ ਵਿਦਿਆਰਥੀ ਹੈ।

ਪੀੜਤ ਬਬਨਪ੍ਰੀਤ ਦੀਆਂ ਦੋਵੇਂ ਲੱਤਾਂ ਤੋਂ ਇਲਾਵਾ ਇਕ ਬਾਂਹ ਵੀ ਫਰੈਕਚਰ ਹੋਇਆ ਜਦੋਂਕਿ ਵਿਦਿਆਰਥੀ ਗੁਰਸ਼ਰਨ ਸਿੰਘ ਦੇ ਗੋਡੇ ਪੂਰੀ ਤਰ੍ਹਾਂ ਫ੍ਰੈਕਚਰ ਹੋ ਚੁੱਕਾ ਹੈ। ਪੀੜਤ ਪਰਿਵਾਰ ਕਿਸਾਨ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਰਿਹਾ ਹੈ। ਦੂਜੇ ਪਾਸੇ ਜਦੋਂ ਡੀ.ਸੀ. ਪਟਿਆਲਾ ਸਾਕਸ਼ੀ ਸਾਹਨੀ ਨਾਲ ਗੱਲ ਕੀਤੀ ਉਨ੍ਹਾਂ ਨੇ ਕਿਹਾ ਕਿ ਕਿਸਾਨ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਤੇ ਪੀਡ਼ਤ ਬਬਨਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਅਸੀਂ ਟਿਊਸ਼ਨ ਤੋਂ ਵਾਪਸ ਘਰ ਪਰਤ ਰਹੀ ਸੀ ਤਾਂ ਧੂੰਏਂ ਦੇ ਕਾਰਨ ਸਾਨੂੰ ਬਿਲਕੁਲ ਅੱਗੇ ਦਿਖਾ ਹੀ ਦਿੱਤਾ। ਜਿਸ ਕਾਰਨ ਰਸਤੇ ਵਿੱਚ ਖੜ੍ਹੇ ਟਰੈਕਟਰ ਵਿੱਚ ਅਸੀਂ ਜਾ ਵੱਜੇ ਅਤੇ ਉਸ ਤੋਂ ਬਾਅਦ ਅਸੀਂ ਡਿੱਗ ਗਏ ਅਤੇ ਲੋਕਾਂ ਨੇ ਸਾਨੂੰ ਹਸਪਤਾਲ ਵਿਖੇ ਪਹੁੰਚਾਇਆ। ਉਨ੍ਹਾਂ ਨੇ ਕਿਹਾ ਕਿ ਇਹ ਸਾਰੀ ਖੇਤ ਵਿੱਚ ਲੱਗੀ ਝੋਨੇ ਦੀ ਪਰਾਲੀ ਨੂੰ ਅੱਗ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ ਅਸੀਂ ਤਾਂ ਇਨਸਾਫ਼ ਦੀ ਮੰਗ ਕਰਦੇ ਹਾਂ।

ਇਸ ਮੌਕੇ ਤੇ ਪੀੜਤ ਵਿਦਿਆਰਥੀ ਦੇ ਚਾਚਾ ਦਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਵੀ ਕਿਸਾਨ ਹਾਂ ਪਰ ਅਸੀਂ ਅੱਗ ਨਹੀਂ ਲਗਾਉਂਦੇ ਪਰ ਜੋ ਕਿਸਾਨ ਅੱਗ ਲਗਾ ਰਹੇ ਹਨ ਉਸਦੇ ਨਾਲ ਇਸ ਤਰ੍ਹਾਂ ਦੇ ਹਾਦਸੇ ਵਾਪਰ ਰਹੇ ਹਨ। ਅਸੀਂ ਕਿਸਾਨ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ।

ਇਸ ਮੌਕੇ ਤੇ ਪਿੰਡ ਮੱਲੇਵਾਲ ਦੇ ਸਾਬਕਾ ਸਰਪੰਚ ਬਿੱਲੂ ਮੱਲੇਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਕਿਉਂਕਿ ਅਸੀਂ ਵੀ ਕਿਸਾਨ ਹਾਂ ਅਤੇ ਹੁਣ ਇਹ ਹਾਦਸੇ ਵਧਣ ਲੱਗ ਗਏ ਹਨ ਅਤੇ ਜਿਸ ਕਰ ਕੇ ਇਹ ਧੂੰਏਂ ਦੀ ਚਪੇਟ ਵਿੱਚ ਦੋਵੇਂ ਬੱਚੇ ਆ ਗਏ ਹਨ ਅਤੇ ਗੰਭੀਰ ਰੂਪ ਵਿਚ ਫੱਟੜ ਹੋਏ ਹਨ ਅਸੀਂ ਤਾਂ ਮੰਗ ਕਰਦੇ ਹਾਂ ਕਿ ਜੋ ਕਿਸਾਨ ਵੱਲੋਂ ਇਹ ਅੱਗ ਲਗਾਈ ਗਈ ਸੀ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

Published by:Drishti Gupta
First published:

Tags: Accident, Farmers, Patiala, Punjab, Road accident