ਮਨੋਜ ਸ਼ਰਮਾ
ਪਟਿਆਲਾ : ਨਾਭਾ ਦੇ ਬਹੁਚਰਚਿਤ ਜੇਲ੍ਹ ਬਰੇਕ ਮਾਮਲੇ ਵਿੱਚ ਅੱਜ ਪਟਿਆਲਾ ਦੀ ਮਾਣਯੋਗ ਅਦਾਲਤ ਨੇ 22 ਦੋਸ਼ੀਆਂ ਨੂੰ ਸਜ਼ਾ ਦਾ ਐਲਾਨ ਕਰ ਦਿੱਤਾ। 18 ਦੋਸ਼ੀਆਂ ਨੂੰ 10-10 ਸਾਲ ਦੀ ਸਜ਼ਾ, 2 ਨੂੰ 20 ਸਾਲ ਦੀ ਸਜ਼ਾ, 1 ਵਿਅਕਤੀ ਨੂੰ 1 ਸਾਲ ਦੀ ਸਜ਼ਾ ਅਤੇ 1 ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ।
ਜਿਕਰਯੋਗ ਹੈ ਕਿ ਇਸ ਮਾਮਲੇ 'ਚ 6 ਲੋਕਾ ਨੂੰ ਬਰੀ ਕਰ ਦਿੱਤਾ ਗਿਆ ਸੀ। ਦਰਅਸਲ 2016 'ਚ ਨਾਭਾ ਦੀ ਮੇਕਸਿਮਮ ਸੈਕੂਰਟੀ ਜੇਲ੍ਹ ਚੋਂ ਗੈਂਗਸਟਰਾਂ ਨੇ ਪੁਲਿਸ ਦੀ ਵਰਦੀ ਚ ਆਕੇ 6 ਕੈਦੀਆਂ ਅਤੇ ਗੈਂਗਸਟਰਾਂ ਨੂੰ ਛੁਡਵਾ ਲਿਆ ਸੀ। ਦੱਸ ਦੇਈਏ ਕਿ ਨਵੰਬਰ 2016 'ਚ ਮੈਕਸੀਮਮ ਸਕਿਓਰਿਟੀ ਜੇਲ ਦੇ ਗੇਟ 'ਤੇ ਲਗਜ਼ਰੀ ਗੱਡੀਆਂ 'ਚ ਸਵਾਰ ਕੁਝ ਲੋਕਾਂ ਨੇ ਆਉਂਦੇ ਹਨ, ਆ ਕੇ ਹਥਿਆਰਾਂ ਨਾਲ ਅੰਨ੍ਹੇਵਾਹ ਗੋਲੀਆਂ ਚਲਾਉਂਦੇ ਹਨ ਅਤੇ ਇਸ ਦੌਰਾਨ ਉਹ ਜੇਲ੍ਹ 'ਚ ਬੰਦ 6 ਕੈਦੀਆਂ ਨੂੰ ਲੈ ਗਏ।
ਕੋਤਵਾਲੀ ਪੁਲਿਸ ਨਾਭਾ ਨੇ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ ਅਤੇ ਅਦਾਲਤ ਵਿੱਚ 7 ਸਾਲ ਤੋਂ ਵੱਧ ਤੱਕ ਕੇਸ ਚੱਲਿਆ। ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਤੇ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਸਮੇਤ ਸਾਰੇ ਭਗੌੜੇ ਕੈਦੀ ਹਰ ਐਤਵਾਰ ਵਾਲੇ ਦਿਨ ਤੈਅ ਸਮੇਂ 'ਤੇ ਮੇਨ ਗੇਟ 'ਤੇ ਇਕੱਠੇ ਹੋਏ ਸਨ, ਇਸ ਦੌਰਾਨ ਪੁਲਿਸ ਦੀ ਵਰਦੀ 'ਚ ਆਏ ਲੋਕਾਂ ਨੇ ਜੇਲ੍ਹ 'ਤੇ ਹਮਲਾ ਕਰ ਦਿੱਤਾ ਅਤੇ 6 ਲੋਕਾਂ ਨੂੰ ਲੈ ਕੇ ਫਰਾਰ ਹੋ ਗਏ।
ਇਸ ਤੋਂ ਬਾਅਦ ਥਾਣਾ ਕੋਤਵਾਲੀ ਨਾਭਾ 'ਚ 30 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਦੀ ਪਛਾਣ ਕੁਲਦੀਪ ਸਿੰਘ ਵਾਸੀ ਭਵਾਨੀਗੜ੍ਹ, ਨਿਰਮਲ ਖ਼ਾਨ ਵਾਸੀ ਅਸ਼ੋਕ ਵਿਹਾਰ ਨਾਭਾ ਵਜੋਂ ਹੋਈ ਹੈ ਅਤੇ ਦੋਵੇਂ ਵਿੱਕੀ ਗੌਂਡਰ ਦੇ ਸਾਥੀ ਸਨ ਜਦੋਂ ਕਿ ਕੇ ਐੱਲ ਐੱਫ (KLF) ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਵੀ ਸੀ, ਜਿਨ੍ਹਾਂ ਨੂੰ ਦਿੱਲੀ ਪੁਲਿਸ ਦੀ ਜਾਂਚ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ ਕਿਉਂਕਿ ਪਲਵਿੰਦਰ ਸਿੰਘ ਪਿੰਦਾ ਸਮੇਤ 12 ਵਿਅਕਤੀਆਂ ਨਾਲ ਮਿਲ ਕੇ ਜੇਲ੍ਹ ਤੋੜਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਬਾਅਦ 'ਚ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਰਾਜਸਥਾਨ ਵਿੱਚ ਐਨਕਾਊਂਟਰ ਵਿੱਚ ਵਿੱਚ ਮਾਰੇ ਗਏ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਦੀ ਜੇਲ੍ਹ ਵਿੱਚ ਮੌਤ ਹੋ ਗਈ ਸੀ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Court, Jail, Nabha, Patiala news