ਪਟਿਆਲਾ- ਕੁਝ ਕਰਨ ਦੀ ਹਿੰਮਤ ਹੋਵੇ ਤਾਂ ਵੱਡੀਆਂ ਚੁਣੌਤੀਆਂ ਵੀ ਤੁਹਾਡੇ ਸਾਹਮਣੇ ਨਹੀਂ ਖੜ੍ਹ ਸਕਦੀਆਂ, ਅਜਿਹਾ ਹੀ ਪਟਿਆਲਾ ਦੀ ਰਹਿਣ ਵਾਲੀ ਬਲਵਿੰਦਰ ਕੌਰ ਨੇ ਕਰ ਦਿਖਾਇਆ ਹੈ। ਆਪਣੇ ਪਤੀ ਦੀ ਬੀਮਾਰੀ 'ਤੇ ਘਰ ਦੀ ਗਰੀਬੀ ਨੂੰ ਦੂਰ ਕਰਨ ਦੇ ਲਈ ਬਲਵਿੰਦਰ ਕੌਰ ਨੇ ਆਪਣਾ ਛੋਟਾ ਚਲਦਾ ਫਿਰਦਾ ਢਾਬਾ ਸ਼ੁਰੂ ਕਰ ਦਿੱਤਾ ਹੈ| ਬਲਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੇ ਦੋਵੇਂ ਗੁਰਦੇ ਖਰਾਬ ਹੋ ਗਏ ਸਨ ਅਤੇ ਬੇਟਾ ਬੇਰੋਜ਼ਗਾਰ ਸੀ, ਫਿਰ ਉਸ ਨੇ ਘਰ ਦੀ ਹਾਲਤ ਸੁਧਾਰਨ ਲਈ ਪੈਸੇ ਉਧਾਰ ਲੈ ਕੇ ਇਕ ਛੋਟੀ ਜਿਹੀ ਮਿੰਨੀ ਗੱਡੀ ਫੜ ਕੇ ਉਸ 'ਤੇ ਹੋਟਲ ਬਣਾਇਆ ਅਤੇ ਖੁਦ ਖਾਣਾ ਵੇਚਣਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਨੇ ਦੱਸਿਆ ਕਿ ਪਤੀ ਬਿਮਾਰ ਹੋ ਗਿਆ ਸੀ ਜੋ ਫਲਾਂ ਦੀ ਰੇਹੜੀ ਲਗਾਉਂਦਾ ਸੀ। ਪਤੀ ਦੀ ਬੀਮਾਰੀ ਤੋਂ ਬਾਅਦ ਘਰ ਵਿੱਚ ਆਰਥਿਕ ਤੰਗੀ ਆ ਗਈ ਤਾਂ ਮੈਂ ਖੁਦ ਇਸ ਛੋਟੇ ਜਿਹੇ ਫੂਡ ਸਟਾਲ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ। ਇੱਕ ਹੋਰ ਲੜਕੇ ਨੂੰ ਵੀ ਢਾਬੇ 'ਤੇ ਨੌਕਰੀ ਦਿੱਤੀ ਗਈ ਹੈ। ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਅਕਸਰ ਸਾਡੀਆਂ ਔਰਤਾਂ ਘਰ ਵਿਚ ਰਹਿੰਦੀਆਂ ਹਨ ਕਿ ਜੇਕਰ ਉਹ ਬਾਹਰ ਆਕੇ ਕੰਮ ਕਰਨਗੀਆਂ ਤਾਂ ਲੋਕ ਕੀ ਕਹਿਣਗੇ, ਪਰ ਅਜਿਹਾ ਕੁਝ ਨਹੀਂ ਹੁੰਦਾ, ਜੇਕਰ ਕੁਝ ਕਰਨ ਦੀ ਹਿੰਮਤ ਹੋਵੇ ਤਾਂ ਵੱਡੀਆਂ-ਵੱਡੀਆਂ ਮੁਸ਼ਕਲਾਂ ਵੀ ਹੱਲ ਹੋ ਸਕਦੀਆਂ ਹਨ, ਮੇਰੇ ਨਾਲ ਵੀ ਅਜਿਹਾ ਹੀ ਹੋਇਆ ਅਤੇ ਉਸ ਤੋਂ ਬਾਅਦ |
ਉਨ੍ਹਾਂ ਨੇ ਕਿਹਾ ਕਿ ਮੈਂ ਆਪਣਾ ਕੰਮ ਕੀਤਾ ਬੇਸ਼ੱਕ ਮੇਰੇ ਲਈ ਤੁਰਨਾ ਮੁਸ਼ਕਲ ਹੈ, ਪਰ ਫਿਰ ਵੀ ਮੈਂ ਆਪਣਾ ਘਰ ਚਲਾਉਣ ਲਈ ਦਿਨ-ਰਾਤ ਮਿਹਨਤ ਕਰਦੀ ਹਾਂ ਮੈਂ ਸਵੇਰੇ 3:00 ਵਜੇ ਉੱਠ ਕੇ ਸਾਰੀਆਂ ਸਬਜ਼ੀਆਂ ਕੜ੍ਹੀ ਚਾਵਲ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਬਣਾਉਂਦੀ ਹਾਂ ਅਤੇ ਫਿਰ ਪਟਿਆਲੇ ਦੇ ਇਸ ਛੋਟੇ ਜਿਹੇ ਢਾਬੇ 'ਤੇ ਆ ਜਾਂਦੀ ਹਾਂ ਬਲਵਿੰਦਰ ਕੌਰ ਵਰਗੀਆਂ ਔਰਤਾਂ ਉਨ੍ਹਾਂ ਲੋਕਾਂ ਲਈ ਮਿਸਾਲ ਹਨ ਜੋ ਅਕਸਰ ਘਰ ਬੈਠ ਕੇ ਇਹ ਸੋਚਦੀਆਂ ਹਨ ਕਿ ਲੋਕ ਕੀ ਕਹਿਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।