Home /News /patiala /

Patiala: ਪੁਲਿਸ ਨੇ ਅੰਨ੍ਹੇ ਕਤਲ ਕੇਸ ਨੂੰ ਸੁਲਝਾਇਆ, ਪਤਨੀ, ਆਸ਼ਿਕ ਤੇ ਪੁੱਤਰ ਗ੍ਰਿਫਤਾਰ

Patiala: ਪੁਲਿਸ ਨੇ ਅੰਨ੍ਹੇ ਕਤਲ ਕੇਸ ਨੂੰ ਸੁਲਝਾਇਆ, ਪਤਨੀ, ਆਸ਼ਿਕ ਤੇ ਪੁੱਤਰ ਗ੍ਰਿਫਤਾਰ

ਪੁਲਿਸ ਨੇ ਅੰਨ੍ਹੇ ਕਤਲ ਕੇਸ ਨੂੰ ਸੁਲਝਾਇਆ, ਪਤਨੀ, ਪ੍ਰੇਮੀ ਤੇ ਪੁੱਤਰ ਗ੍ਰਿਫਤਾਰ

ਪੁਲਿਸ ਨੇ ਅੰਨ੍ਹੇ ਕਤਲ ਕੇਸ ਨੂੰ ਸੁਲਝਾਇਆ, ਪਤਨੀ, ਪ੍ਰੇਮੀ ਤੇ ਪੁੱਤਰ ਗ੍ਰਿਫਤਾਰ

  • Share this:

ਮਨੋਜ ਸ਼ਰਮਾ

ਪਟਿਆਲਾ - ਭਾਦਸੋਂ ਚ ਕਤਲ ਦੇ ਮਾਮਲੇ ਨੂੰ ਪਟਿਆਲਾ ਪੁਲਿਸ ਨੇ ਹੱਲ ਕਰਦਿਆਂ ਮਿਰਤਕ ਦੀ ਪਤਨੀ, ਉਸਦੇ ਪ੍ਰੇਮੀ ਅਤੇ ਪ੍ਰੇਮੀ ਦੇ ਬੇਟੇ ਨੂੰ ਗਿਰਫ਼ਤਾਰ ਕਰ ਲਿਆ ਹੈ। ਦੱਸ ਦਈਏ ਕਿ ਜਸਬੀਰ ਸਿੰਘ ਨਾਮੀ ਵਿਅਕਤੀ ਨੂੰ ਅੰਨੀਆ ਰੋਡ ਅਮਲੋਹ ਦੀ ਪੁਲੀ ਨਜ਼ਦੀਕ ਸਿਰ ਵਿਚ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਸੀ, ਜਿਸ ਨੂੰ ਲੈ ਕੇ ਥਾਣਾ ਭਾਦਸੋਂ ਜ਼ਿਲ੍ਹਾ ਪਟਿਆਲਾ ਵਿੱਚ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਇਸ ਮਾਮਲੇ ਦੀ ਤਫਤੀਸ਼ ਸ਼ੁਰੂ ਕੀਤੀ।

ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸਐਸਪੀ ਪਟਿਆਲਾ ਦੀਪਕ ਪਾਰਿਕ ਨੇ ਦੱਸਿਆ ਕਿ ਮ੍ਰਿਤਕ ਜਸਵੀਰ ਸਿੰਘ ਦੀ ਪਤਨੀ ਅਸ਼ਪ੍ਰੀਤ ਕੌਰ ਵਾਰਡ ਨੰਬਰ 6 ਅਮਲੋਹ ਸ਼ਹਿਰ ਵਿਚ ਰਹਿੰਦੀ ਸੀ ਅਤੇ ਮ੍ਰਿਤਕ ਦੀ ਪਤਨੀ ਅਸ਼ਪ੍ਰੀਤ ਕੌਰ ਦੀ ਜਾਣ ਪਹਿਚਾਣ ਜਸਵਿੰਦਰ ਸਿੰਘ ਉਰਫ ਬਿੰਦਰ ਨਾਲ ਕਰੀਬ ਚਾਰ ਪੰਜ ਸਾਲ ਪਹਿਲਾਂ ਹੋਈ ਸੀ ਅਤੇ ਮ੍ਰਿਤਕ ਜਸਬੀਰ ਸਿੰਘ ਦੀ ਉਸ ਦੀ ਹੀ ਪਤਨੀ ਅਸ਼ਪ੍ਰੀਤ ਕੌਰ ਨਾਲ ਆਪਸ ਵਿੱਚ ਕਾਫ਼ੀ ਅਣਬਣ ਰਹਿੰਦੀ ਸੀ। ਇਸੇ ਦੌਰਾਨ ਮ੍ਰਿਤਕ ਜਸਵੀਰ ਤੇ ਦੋਸ਼ੀ ਜਸਵਿੰਦਰ ਸਿੰਘ ਦੀ ਆਪਸ ਵਿੱਚ ਜਾਣ ਪਛਾਣ ਵੀ ਅਸ਼ਪ੍ਰੀਤ ਕੌਰ ਨੇ ਜਾਣ ਬੁੱਝ ਕੇ ਕਰਵਾ ਦਿੱਤੀ ਸੀ ਅਤੇ ਅਸ਼ਪ੍ਰੀਤ ਕੌਰ ਨੇ ਹੀ ਜਸਵਿੰਦਰ ਸਿੰਘ ਨਾਲ ਰਲ ਕੇ ਆਪਣੇ ਪਤੀ ਮ੍ਰਿਤਕ ਜਸਬੀਰ ਸਿੰਘ ਨੂੰ ਮਾਰਨ ਦੀ ਯੋਜਨਾ ਬਣਾਈ ਸੀ ਅਤੇ ਇਸੇ ਦੌਰਾਨ ਸਾਲ ਦੋ ਹਜਾਰ ਇੱਕੀ ਵਿੱਚ ਮ੍ਰਿਤਕ ਜਸਵੀਰ ਸਿੰਘ ਨੇ ਆਪਣਾ ਬੀਮਾ ਵੀ ਕਰਵਾਇਆ ਹੋਇਆ ਸੀ ਤੇ ਅਸ਼ਪ੍ਰੀਤ ਕੌਰ ਅਤੇ ਦੋਸ਼ੀ ਜਸਵਿੰਦਰ ਸਿੰਘ ਨੂੰ ਇਹ ਵੀ ਲਾਲਚ ਸੀ ਕਿ ਜੇਕਰ ਇਸ ਦੀ ਮੌਤ ਹੋ ਜਾਂਦੀ ਹੈ ਤਾਂ 20 ਲੱਖ ਰੁਪਏ ਬੀਮੇ ਦੀ ਰਕਮ ਵੀ ਉਨ੍ਹਾਂ ਕੋਲ ਆ ਜਾਵੇਗੀ। ਆਪਣੇ ਪਤੀ ਜਸਵੀਰ ਸਿੰਘ ਨਾਲ ਅਣਬਣ ਰਹਿਣ ਕਰਕੇ ਅਤੇ ਉਸਦੇ ਬੀਮੇ ਦੀ 20 ਲੱਖ ਰੁਪਏ ਦੀ ਰਕਮ ਹੜੱਪਣ ਲਈ ਜਸਬੀਰ ਸਿੰਘ ਨੂੰ  ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਘਰ ਤੋਂ ਬਾਹਰ ਲਿਆ ਕੇ ਪੜ੍ਹੀ ਤੋ ਖਿਜਰਪੁਰ ਰੋਡ ਪੁਲੀ ਚੋਆਂ ਤੇ ਲਿਜਾ ਕੇ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਕੇ ਉਸ ਦੇ ਉੱਪਰ ਦੀ ਗੱਡੀ ਚੜ੍ਹਾ ਕਿ ਇਸ ਨੂੰ ਐਕਸੀਡੈਂਟ ਦਾ ਰੂਪ ਦੇ ਦਿੱਤਾ।


ਐੱਸ ਐੱਸ ਪੀ ਦੀਪਕ ਪਾਰਿਕ ਨੇ ਦੱਸਿਆ ਕਿ ਇਸ ਅੰਨ੍ਹੇ ਕਤਲ ਨੂੰ ਟਰੇਸ ਕਰ ਕੇ ਪੁਲਿਸ ਵੱਲੋਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕੋਲੋਂ ਵਾਰਦਾਤ ਵਿਚ ਵਰਤੀ ਗਈ ਕਾਰ ਅਤੇ ਰਾਡ ਨੂੰ ਬਰਾਮਦ ਕੀਤਾ ਗਿਆ ਅਤੇ ਇਨ੍ਹਾਂ ਦੋਸ਼ੀਆਂ ਤੋਂ ਪੁਲੀਸ ਵੱਲੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Published by:Ashish Sharma
First published:

Tags: Crime news, Murder, Patiala, Police, Police arrested accused