Home /patiala /

ਪੰਜਾਬੀ ਯੂਨਵਰਸਿਟੀ ਦੇ ਨਵਜੋਤ ਸਿੰਘ ਕਤਲ ਕੇਸ 'ਚ 4 ਵਿਦਿਆਰਥੀ ਗ੍ਰਿਫ਼ਤਾਰ, ਮਾਮੂਲੀ ਵਜ੍ਹਾ ਕਾਰਨ ਹੋਇਆ ਕਤਲ

ਪੰਜਾਬੀ ਯੂਨਵਰਸਿਟੀ ਦੇ ਨਵਜੋਤ ਸਿੰਘ ਕਤਲ ਕੇਸ 'ਚ 4 ਵਿਦਿਆਰਥੀ ਗ੍ਰਿਫ਼ਤਾਰ, ਮਾਮੂਲੀ ਵਜ੍ਹਾ ਕਾਰਨ ਹੋਇਆ ਕਤਲ

X
ਜ਼ਖਮੀ

ਜ਼ਖਮੀ ਨੌਜਵਾਨ ਨੂੰ ਰਾਜਿੰਦਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਉਸ ਦੀ ਰਸਤੇ 'ਚ ਹੀ ਮੌਤ ਹੋ ਗਈ

Punjabi University Patiala Student Murder Case: ਐਸਐਸਪੀ ਨੇ ਦੱਸਿਆ ਕਿ ਮ੍ਰਿਤਕ ਨਵਜੋਤ ਅਤੇ ਉਸ ਦੇ ਸਾਥੀ ਗੁਰਵਿੰਦਰ ਦੀ ਕਥਿਤ ਦੋਸ਼ੀ ਮੋਹਿਤ ਕੰਬੋਜ ਨਾਲ ਕਿਰਾਏ ਦੇ ਮਕਾਨ ਦੇ ਬਿਜਲੀ ਬਿੱਲ ਨੂੰ ਲੈ ਕੇ ਝਗੜਾ ਹੋਇਆ ਸੀ ਅਤੇ ਇਸ ਗੱਲ ਨੂੰ ਲੈ ਕੇ ਉਨ੍ਹਾਂ ਦੀ ਲੜਾਈ ਹੋਈ ਸੀ ਅਤੇ ਨਵਜੋਤ ਦੀ ਮੌਤ ਹੋ ਗਈ ਸੀ।

ਹੋਰ ਪੜ੍ਹੋ ...
  • Share this:

Punjabi University Patiala Student Murder Case: ਪੰਜਾਬੀ ਯੂਨਵਰਸਿਟੀ ਪਟਿਆਲਾ ਦੇ ਕੈਂਪਸ ਵਿੱਚ ਵਿਦਿਆਰਥੀ ਦੇ ਕਤਲ ਦੀ ਵਾਰਦਾਤ ਨੂੰ ਪੰਜਾਬ ਪੁਲਿਸ ਨੇ 24 ਘੰਟਿਆਂ ਵਿੱਚ ਹੱਲ ਕਰ ਲਿਆ ਹੈ। ਪੁਲਿਸ ਨੇ ਕਤਲ ਦੇ ਦੋਸ਼ ਵਿੱਚ 4 ਮੁਲਜ਼ਮ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਕਿ ਪੰਜਾਬੀ ਯੂਨੀਵਰਸਿਟੀ ਦੇ ਹੀ ਵਿਦਿਆਰਥੀ ਦੱਸੇ ਜਾ ਰਹੇ ਹਨ। ਪੁਲਿਸ ਅਨੁਸਾਰ ਇਹ ਕਤਲ ਪਿੱਛੇ ਕੋਈ ਵੱਡੀ ਸਾਜਿਸ਼ ਨਹੀਂ ਸੀ ਅਤੇ ਨਾ ਹੀ ਕੋਈ ਵੱਡਾ ਮਾਮਲਾ ਸੀ, ਇਹ ਸਿਰਫ ਇੱਕ ਬਿਜਲੀ ਬਿੱਲ ਲਾ ਭਰਨ ਪਿੱਛੇ ਕਤਲ ਹੋਇਆ ਹੈ। ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਚਾਕੂ ਵੀ ਜ਼ਬਤ ਕਰ ਲਿਆ ਹੈ।

ਵਾਰਦਾਤ 'ਚ ਵਰਤਿਆ ਹਥਿਆਰ ਬਰਾਮਦ

ਦੱਸ ਦੇਈਏ ਕਿ ਲੰਘੇ ਮੰਗਲਵਾਰ ਪੰਜਾਬੀ ਯੂਨੀਵਰਸਿਟੀ ਵਿਖੇ ਵਿਦਿਆਰਥੀ ਨਵਜੋਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਪਿੱਛੋਂ ਪੁਲਿਸ ਬਾਰੀਕੀ ਨਾਲ ਮਾਮਲੇ ਦੀ ਜਾਂਚ ਕਰ ਰਹੀ ਸੀ, ਜਿਸ ਦੇ ਆਧਾਰ 'ਤੇ ਅੱਜ ਪੁਲਿਸ ਨੇ ਉਸਦੇ ਸਾਥੀ 4 ਵਿਦਿਆਰਥੀਆਂ ਨੂੰ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਅਤੇ ਹਥਿਆਰ ਵੀ ਬਰਾਮਦ ਕਰ ਲਿਆ ਹੈ।

ਬਿਜਲੀ ਬਿੱਲ ਨੂੰ ਲੈ ਕੇ ਹੋਇਆ ਕਤਲ

ਮਾਮਲੇ ਬਾਰੇ ਐਸਐਸਪੀ ਵਰੁਣ ਸ਼ਰਮਾ ਨੇ ਦਾਅਵਾ ਕੀਤਾ ਕਿ ਪਟਿਆਲਾ ਪੰਜਾਬੀ ਯੂਨੀਵਰਸਿਟੀ 'ਚ ਵਿਦਿਆਰਥੀ ਨਵਜੋਤ ਦੇ ਕਤਲ ਕੇਸ ਦੀ ਗੁੱਥੀ ਨੂੰ 24 ਘੰਟੇ ਵਿੱਚ ਹੱਲ ਕਰ ਲਿਆ ਹੈ ਅਤੇ 4 ਮੁਲਜ਼ਮ ਕਾਬੂ ਕੀਤੇ ਹਨ। ਨਾਲ ਹੀ ਕਤਲ ਕਾਂਡ 'ਚ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਨਵਜੋਤ ਸਿੰਘ ਦਾ ਕਤਲ ਪੇਇੰਗ ਗੈਸਟ ਦੇ ਇੱਕ ਮਾਮੂਲੀ ਜਿਹੇ ਬਿਜਲੀ ਦੇ ਬਿੱਲ ਨੂੰ ਲੈ ਕੇ ਹੋਇਆ ਹੈ, ਜੋ ਕਿ ਫੜੇ ਗਏ ਸਾਰੇ ਮੁਲਜ਼ਮ ਪੰਜਾਬੀ ਯੂਨੀਵਰਸਿਟੀ ਦੇ ਹੀ ਵਿਦਿਆਰਥੀ ਹਨ। ਨਵਜੋਤ ਸਿੰਘ ਦੇ ਕਤਲ ਦਾ ਕਾਰਨ ਪੇਇੰਗ ਗੈਸਟ ਹਾਊਸ ਦੇ ਬਿਜਲੀ ਬਿੱਲ ਦਾ ਭੁਗਤਾਨ ਨਾ ਕਰਨਾ ਹੈ।

ਸਾਰੇ ਗ੍ਰਿਫ਼ਤਾਰ ਮੁਲਜ਼ਮ ਯੂਨੀਵਰਸਿਟੀ ਵਿਦਿਆਰਥੀ

ਐਸਐਸਪੀ ਨੇ ਦੱਸਿਆ ਕਿ ਮ੍ਰਿਤਕ ਨਵਜੋਤ ਅਤੇ ਉਸ ਦੇ ਸਾਥੀ ਗੁਰਵਿੰਦਰ ਦੀ ਕਥਿਤ ਦੋਸ਼ੀ ਮੋਹਿਤ ਕੰਬੋਜ ਨਾਲ ਕਿਰਾਏ ਦੇ ਮਕਾਨ ਦੇ ਬਿਜਲੀ ਬਿੱਲ ਨੂੰ ਲੈ ਕੇ ਝਗੜਾ ਹੋਇਆ ਸੀ ਅਤੇ ਇਸ ਗੱਲ ਨੂੰ ਲੈ ਕੇ ਉਨ੍ਹਾਂ ਦੀ ਲੜਾਈ ਹੋਈ ਸੀ ਅਤੇ ਨਵਜੋਤ ਦੀ ਮੌਤ ਹੋ ਗਈ ਸੀ। ਗ੍ਰਿਫਤਾਰ ਕੀਤੇ ਗਏ ਸਾਰੇ ਦੋਸ਼ੀ ਵਿਦਿਆਰਥੀ ਹਨ, ਜਿਨ੍ਹਾਂ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਹੈ।

Published by:Krishan Sharma
First published:

Tags: Crime news, Patiala, Punjab Police, Punjabi university