ਅਮਰਜੀਤ ਪੰਨੂ
ਰਾਜਪੁਰਾ - ਰਾਜਪੁਰਾ ਦੀ ਸਬਜ਼ੀ ਮੰਡੀ ਵਿਚ ਕਾਫੀ ਸਾਲਾਂ ਤੋਂ ਆੜ੍ਹਤੀ ਅਤੇ ਵਪਾਰੀ ਆਪਣਾ ਕਾਰੋਬਾਰ ਕਰ ਰਹੇ ਸਨ ਪਰ ਇੱਥੇ ਸਬਜ਼ੀ ਲੈਣ ਆਇਆਂ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ। ਸ਼ਹਿਰ ਵਾਸੀਆਂ ਦੀ ਸ਼ਿਕਾਇਤ ਉਤੇ ਹੁਣ ਇਸ ਮਾਮਲੇ ਰਾਜਪੁਰੇ ਦੇ ਐੱਸਡੀਐੱਮ ਭਾਰਤੀ ਜਨਤਾ ਪਾਰਟੀ ਦੇ ਸ਼ਹਿਰੀ ਆਗੂ ਜਗਦੀਸ਼ ਕੁਮਾਰ ਜੱਗਾ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਵਿੱਚ ਸਬਜ਼ੀ ਮੰਡੀ ਦੇ ਰਿਟੇਲ ਸਬਜ਼ੀ ਵੇਚਣ ਵਾਲੇ ਵੀ ਨਾਲ ਸਨ । ਸਬਜ਼ੀ ਮੰਡੀ ਵਾਲਿਆਂ ਨੇ ਐਸਡੀਐਮ ਰਾਜਪੁਰਾ ਨੂੰ ਵਿਸ਼ਵਾਸ ਦਿਵਾਇਆ ਕਿ ਸਾਨੂੰ ਸ਼ੈਡ ਪਾ ਕੇ ਦਿੱਤੇ ਜਾਣ ਤਾਂ ਅਸੀਂ ਤੁਰੰਤ ਨਵੀਂ ਜਗ੍ਹਾ ਤੇ ਸਬਜ਼ੀ ਵੇਚਣ ਚਲੇ ਜਾਵਾਂਗੇ। ਐਸਡੀਓ ਰਾਜਪੁਰਾ ਨੇ ਦੱਸਿਆ ਤੁਹਾਨੂੰ ਜਲਦੀ ਹੀ ਸ਼ੈਡ ਬਣਾ ਕੇ ਦੇ ਦਿੱਤੇ ਜਾਣਗੇ। ਪੰਜਾਬ ਸਰਕਾਰ ਕੋਲ ਇਸ ਇਸ ਦੀ ਪ੍ਰਪੋਜ਼ਲ ਭੇਜ ਦਿੱਤੀ ਗਈ ਹੈ। ਪੰਦਰਾਂ ਦਿਨਾਂ ਤੋਂ ਉਲਝਿਆ ਮਾਮਲਾ ਐਸਡੀਐਮ ਰਾਜਪੁਰਾ ਨੇ ਸੁਲਝਾ ਦਿੱਤਾ।
ਐਸਡੀਐਮ ਰਾਜਪੁਰਾ ਸੰਜੀਵ ਕੁਮਾਰ ਪੱਤਰਕਾਰ ਨੂੰ ਦੱਸਿਆ ਕਿ ਦੋ ਮਹੀਨੇ ਵਿੱਚ ਪਿੰਡ ਆਪਣੀ ਬਣਨ ਦਾ ਸ਼ੈੱਡ ਬਣਾ ਦਿੱਤਾ ਜਾਵੇਗਾ ਅਤੇ ਦੋ ਮਹੀਨੇ ਬਾਅਦ ਸ਼ੈੱਡ ਬਣਨ ਤੇ ਹਰ ਸਬਜ਼ੀ ਵੇਚਣ ਵਾਲੇ ਵਪਾਰੀ ਕਸਰਤ ਕਰ ਦਿੱਤੇ ਜਾਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Rajpura