ਪਟਿਆਲਾ- ਟੋਲ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਮਾਣਾ ਪਟਿਆਲਾ ਸੜਕ ਦਾ ਟੋਲ 1 ਘੰਟੇ ਤੋਂ ਮੁਕਤ ਕੀਤਾ। ਕੰਪਨੀ ਦੇ ਮੈਨੇਜਰ ਨੇ ਕਿਹਾ ਹੈ ਕਿ ਟੋਲ ਦਾ ਸਾਰਾ ਪੈਸਾ ਲੋਕ ਨਿਰਮਾਣ ਵਿਭਾਗ ਪੰਜਾਬ ਲੈ ਕੇ ਜਾ ਰਿਹਾ ਹੈ।
ਸਮਾਣਾ ਪਟਿਆਲਾ ਸੜਕ 'ਤੇ ਟੋਲ ਕੰਪਨੀ ਦੇ ਜੋ ਟੋਲ ਕਰਮਚਾਰੀ ਨੇ ਉਨ੍ਹਾਂ ਨੇ ਟੋਲ ਮੁਕਤ ਕਰ ਦਿੱਤਾ ਹੈ। ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਹੜ੍ਹਤਾਲ ਤੇ ਚਲੇ ਗਏ ਹਨ। ਕਰਮਚਾਰੀਆਂ ਦਾ ਕਹਿਣਾ ਹੈ ਕਿ ਟੋਲ ਕੰਪਨੀ ਕਿਸਾਨ ਅੰਦੋਲਨ ਦੌਰਾਨ ਸਾਡਾ ਰਹਿੰਦਾ ਬਕਾਇਆ ਨਹੀਂ ਦੇ ਰਹੀ ਹੈ।
ਟੋਲ ਕੰਪਨੀ ਦੇ ਕਰਮਚਾਰੀ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ 24 ਅਕਤੂਬਰ 2022 ਨੂੰ ਇਸ ਕੰਪਨੀ ਦਾ ਕਾਂਟਰੈਕਟ ਖਤਮ ਹੋ ਚੁੱਕਿਆ ਹੈ ਜਿਸ ਤੋਂ ਬਾਅਦ ਟੋਲ ਕੰਪਨੀ ਪੈਸੇ ਲੈ ਰਹੀ ਹੈ। ਦੂਜੇ ਪਾਸੇ ਜਦੋਂ ਕੰਪਨੀ ਦੇ ਮੈਨੇਜਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਰੋਜ਼ਾਨਾ ਲੱਖਾਂ ਵਿੱਚ ਸਾਡੇ ਤੋਂ ਪੈਸੇ ਲੈ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਰਮਚਾਰੀਆਂ ਦੀਆਂ ਜੋ ਮੰਗਾਂ ਸਨ ਉਨ੍ਹਾਂ ਨੂੰ ਪੂਰਾ ਕਰ ਦਿੱਤਾ ਗਿਆ ਹੈ ਜੋ ਬਕਾਇਆ ਹੈ ਉਹ ਵੀ ਜਲਦ ਹੀ ਪੂਰਾ ਕਰਨਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Punjab, Toll, Toll Plaza