Home /patiala /

ਦੇਖੋ ਪਿੰਡ ਛੁੱਟੀ ਕੱਟਣ ਆ ਰਹੇ ਫੌਜੀ ਦੀ ਕਿਵੇਂ ਹੋਈ ਲੁੱਟ ? ਜਾਣੋ ਕੀ ਹੈ ਪੂਰਾ ਮਾਮਲਾ....

ਦੇਖੋ ਪਿੰਡ ਛੁੱਟੀ ਕੱਟਣ ਆ ਰਹੇ ਫੌਜੀ ਦੀ ਕਿਵੇਂ ਹੋਈ ਲੁੱਟ ? ਜਾਣੋ ਕੀ ਹੈ ਪੂਰਾ ਮਾਮਲਾ....

X
ਪੀੜਤ

ਪੀੜਤ ਫ਼ੌਜ ਦੇ ਨਾਇਕ ਸੁਰਜੀਤ ਸਿੰਘ ਨੇ ਦੱਸਿਆ ਕਿ 'ਮੇਰੇ ਨਾਲ ਬੱਸ ਵਿੱਚ ਦਿੱਲੀ ਤੋਂ ਇਕ ਵਿਅਕਤੀ ਬੈਠ ਗਿਆ' ਅਤੇ 'ਉਹ ਪੰਜਾਬੀ ਬੋਲਦਾ ਸੀ, ਉਸ ਨੇ ਮੈਨੂੰ ਪੀਣ ਲਈ ਕੋਲਡਰਿੰਕ ਦਿੱਤਾ, ਕੋਲਡਰਿੰਕ ਪੀਣ ਤੋਂ ਬਾਅਦ ਮੇਰੀ ਹਾਲਤ ਖਰਾਬ ਹੋ ਗਈ ਅਤੇ ਮੈਂ ਉਲਟੀਆਂ ਕਰਨ ਲੱਗਾ ਅਤੇ ਸੁੱਧ-ਬੁੱਧ ਖੋ ਬੈਠਾ ਅਤੇ ਉਹ ਮੇਰਾ

ਪੀੜਤ ਫ਼ੌਜ ਦੇ ਨਾਇਕ ਸੁਰਜੀਤ ਸਿੰਘ ਨੇ ਦੱਸਿਆ ਕਿ 'ਮੇਰੇ ਨਾਲ ਬੱਸ ਵਿੱਚ ਦਿੱਲੀ ਤੋਂ ਇਕ ਵਿਅਕਤੀ ਬੈਠ ਗਿਆ' ਅਤੇ 'ਉਹ ਪੰਜਾਬੀ ਬੋਲਦਾ ਸੀ, ਉਸ ਨੇ ਮੈਨੂੰ ਪੀਣ ਲਈ ਕੋਲਡਰਿੰਕ ਦਿੱਤਾ, ਕੋਲਡਰਿੰਕ ਪੀਣ ਤੋਂ ਬਾਅਦ ਮੇਰੀ ਹਾਲਤ ਖਰਾਬ ਹੋ ਗਈ ਅਤੇ ਮੈਂ ਉਲਟੀਆਂ ਕਰਨ ਲੱਗਾ ਅਤੇ ਸੁੱਧ-ਬੁੱਧ ਖੋ ਬੈਠਾ ਅਤੇ ਉਹ ਮੇਰਾ

ਹੋਰ ਪੜ੍ਹੋ ...
  • Local18
  • Last Updated :
  • Share this:

    ਭੁਪਿੰਦਰ ਸਿੰਘ

    ਪਟਿਆਲਾ : ਅੱਜ ਦੇ ਸਮੇਂ ਵਿੱਚ ਚੋਰਾਂ ਵੱਲੋਂ ਨਵੇਂ-ਨਵੇਂ ਹੱਥਕੰਡੇ ਅਪਣਾ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ ਦੀ ਘਟਨਾ ਵਾਪਰੀ ਜਿਲ੍ਹਾ ਪਟਿਆਲਾ 'ਚ ਪੈਂਦੇ ਨਾਭਾ ਬਲਾਕ ਦੇ ਪਿੰਡ ਦੁਲੱਦੀ ਦੇ ਰਹਿਣ ਵਾਲੇ ਸੁਰਜੀਤ ਸਿੰਘ ਨਾਲ, ਜੋ ਕਿ ਫ਼ੌਜ ਵਿੱਚ ਦਿੱਲੀ ਵਿਖ਼ੇ ਬਤੌਰ ਨਾਇਕ ਤਾਇਨਾਤ ਹੈ। ਨਾਇਕ ਸੁਰਜੀਤ ਸਿੰਘ ਜਦੋਂ ਦਿੱਲੀ ਤੋਂ ਬੱਸ ਰਾਹੀਂ ਛੁੱਟੀਆ ਕੱਟਣ ਲਈ ਆਪਣੇ ਪਿੰਡ ਦੁਲੱਦੀ ਆ ਰਿਹਾ ਸੀ ਤਾਂ ਰਸਤੇ ਵਿੱਚ ਉਸ ਨਾਲ ਅਜਿਹੀ ਘਟਨਾ ਵਾਪਰੀ ਹੈ ਜਿਸ ਨੇ ਸਭ ਨੂੰ ਹੈਰਾਨ ਅਤੇ ਪਰੇਸ਼ਾਨ ਕਰ ਦਿੱਤਾ।

    ਅਸਲ ਵਿੱਚ ਨਾਇਕ ਸੁਰਜੀਤ ਸਿੰਘ ਨਾਲ਼ ਬੱਸ ਦੇ ਸਫ਼ਰ ਦੌਰਾਨ ਇੱਕ ਵਿਅਕਤੀ ਬੈਠਾ ਸੀ, ਜੋ ਨਾਇਕ ਦਾ ਸਾਰਾ ਸਾਮਾਨ ਲੁੱਟ ਕੇ ਰਫੂ ਚੱਕਰ ਹੋ ਗਿਆ। ਦੱਸ ਦੇਈਏ ਕਿ ਪੀੜਤ ਸੁਰਜੀਤ ਸਿੰਘ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

    ਮਿਲੀ ਜਾਣਕਾਰੀ ਅਨੁਸਾਰ ਨਾਭਾ ਦੇ ਸੁਰਜੀਤ ਸਿੰਘ ਜੋ ਪੇਸ਼ੇ ਤੋਂ ਆਰਮੀ ਵਿੱਚ ਬਤੌਰ ਨਾਇਕ ਡਿਊਟੀ ਨਿਭਾ ਰਿਹਾ ਹੈ, ਜਦੋ ਦਿੱਲੀ ਤੋਂ ਵਾਪਿਸ ਆਪਣੇ ਘਰ ਛੁੱਟੀਆ ਦੇ ਕੱਟਣ ਦੇ ਲਈ ਦਿੱਲੀ ਬੱਸ 'ਚ ਬੈਠਾ ਤਾਂ, ਇੱਕ ਅਣਜਾਣ ਵਿਅਕਤੀ ਉਸਦੇ ਕੋਲ ਆ ਕੇ ਬੈਠ ਗਿਆ ਅਤੇ ਉਸ ਨਾਲ ਗੱਲਾਂ ਕਰਨ ਲੱਗਾ ਅਤੇ ਕੁਝ ਸਮੇਂ ਬਾਅਦ ਉਸ ਨੇ ਨਾਇਕ ਸੁਰਜੀਤ ਸਿੰਘ ਨੂੰ ਕੋਲਡਰਿੰਕ ਪਿਲਾ ਦਿੱਤੀ। ਜਿਸ ਤੋਂ ਬਾਅਦ ਨਾਇਕ ਸੁਰਜੀਤ ਸਿੰਘ ਦੀ ਹਾਲਤ ਬਹੁਤ ਖਰਾਬ ਹੋ ਗਈ, ਅਤੇ ਸੁਰਜੀਤ ਸਿੰਘ ਆਪਣੀ ਸੁੱਧ ਬੁੱਧ ਖੋਹ ਬੈਠਾ।

    ਜਦੋਂ 350 ਕਿਲੋਮੀਟਰ ਦਾ ਸਫ਼ਰ ਕਰ ਕੇ ਨਾਭਾ ਨਜ਼ਦੀਕ ਪਿੰਡ ਹਰੀਗੜ੍ਹ ਵਿਖੇ ਪਹੁੰਚਿਆ ਤਾਂ ਬੱਸ ਦੇ ਕੰਡਕਟਰ ਵੱਲੋਂ ਨਾਇਕ ਸੁਰਜੀਤ ਸਿੰਘ ਦੀ ਹਾਲਤ ਬਾਰੇ ਪਰਿਵਾਰ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਉਸ ਦਾ ਪਰਿਵਾਰ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ।

    ਡਾਕਟਰਾਂ ਮੁਤਾਬਕ 'ਜਦੋਂ ਸੁਰਜੀਤ ਸਿੰਘ ਹਸਪਤਾਲ਼ ਪਹੁੰਚਿਆ ਤਾਂ ਉਸਦੀ ਹਾਲਤ ਬਹੁਤ ਹੀ ਖਰਾਬ ਸੀ'। ਡਾਕਟਰਾਂ ਵੱਲੋਂ ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮੌਕੇ 'ਤੇ ਪੀੜਤ ਫ਼ੌਜ ਦੇ ਨਾਇਕ ਸੁਰਜੀਤ ਸਿੰਘ ਨੇ ਦੱਸਿਆ ਕਿ 'ਮੇਰੇ ਨਾਲ ਬੱਸ ਵਿੱਚ ਦਿੱਲੀ ਤੋਂ ਇਕ ਵਿਅਕਤੀ ਬੈਠ ਗਿਆ' ਅਤੇ 'ਉਹ ਪੰਜਾਬੀ ਬੋਲਦਾ ਸੀ, ਉਸ ਨੇ ਮੈਨੂੰ ਪੀਣ ਲਈ ਕੋਲਡਰਿੰਕ ਦਿੱਤਾ, ਕੋਲਡਰਿੰਕ ਪੀਣ ਤੋਂ ਬਾਅਦ ਮੇਰੀ ਹਾਲਤ ਖਰਾਬ ਹੋ ਗਈ ਅਤੇ ਮੈਂ ਉਲਟੀਆਂ ਕਰਨ ਲੱਗਾ ਅਤੇ ਸੁੱਧ-ਬੁੱਧ ਖੋ ਬੈਠਾ ਅਤੇ ਉਹ ਮੇਰਾ ਸਾਰਾ ਸਮਾਨ ਹੀ ਲੈ ਗਿਆ'।

    ਨਾਇਕ ਸਾਹਬ ਨੇ ਲੋਕਾਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ 'ਮੈਂ ਤਾਂ ਲੋਕਾਂ ਨੂੰ ਇਹ ਅਪੀਲ ਕਰਦਾ ਹਾਂ ਕਿਸੇ ਵੀ ਅਣਜਾਣ ਵਿਅਕਤੀ ਤੋਂ ਕੁਝ ਖਾਣ-ਪੀਣ ਦੀ ਵਸਤੂ ਨਾ ਲਵੋ'। ਇਸ ਮੌਕੇ ਤੇ ਪੀੜਤ ਨਾਇਕ ਸੁਰਜੀਤ ਸਿੰਘ ਦੇ ਰਿਸ਼ਤੇਦਾਰਾ ਨੇ ਦੱਸਿਆ ਕਿ 'ਸਾਨੂੰ ਤਾਂ ਕੰਡਕਟਰ ਦਾ ਫੋਨ ਆਇਆ ਸੀ ਕਿ ਸੁਰਜੀਤ ਸਿੰਘ ਦੀ ਹਾਲਤ ਕਾਫੀ ਖਰਾਬ ਹੋ ਗਈ ਹੈ, ਤੁਸੀਂ ਪਿੰਡ ਹਰੀਗੜ੍ਹ ਕੋਲੋਂ ਆ ਕੇ ਲੈ ਜਾਓ'। 'ਜਿਸ ਤੋਂ ਬਾਅਦ ਅਸੀਂ ਵੇਖਿਆ ਤਾਂ ਉਸ ਦੀ ਹਾਲਤ ਬਹੁਤ ਖਰਾਬ ਸੀ'। 'ਅਸੀਂ ਇਸ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਾਇਆ'। 'ਇਸ ਦਾ ਸਾਰਾ ਸਾਮਾਨ ਹੀ ਉਹ ਵਿਅਕਤੀ ਲੈ ਗਿਆ ਜਿਸ ਵੱਲੋਂ ਨਸ਼ੀਲੀ ਕੋਲਡਰਿੰਕ ਪਿਲਾਇਆ ਗਿਆ ਸੀ'।

    ਇਸ ਮੌਕੇ ਤੇ ਨਾਭਾ ਸਰਕਾਰੀ ਹਸਪਤਾਲ ਦੇ ਸਹਾਇਕ ਐੱਸ.ਐੱਮ.ਓ ਪਰਦੀਪ ਅਰੋੜਾ ਨੇ ਦੱਸਿਆ ਕਿ 'ਇਸ ਦਾ ਨਾਮ ਸੁਰਜੀਤ ਸਿੰਘ ਹੈ, ਆਰਮੀ ਵਿੱਚ ਨਾਇਕ ਹੈ, ਇਸ ਨੂੰ ਕਿਸੇ ਵਿਅਕਤੀ ਵੱਲੋਂ ਨਸ਼ੀਲਾ ਕੋਲਡ ਡਰਿੰਕ ਪਿੱਲਾ ਦਿੱਤਾ ਗਿਆ ਅਤੇ ਜਿਸ ਦੀ ਹਾਲਤ ਕਾਫੀ ਖਰਾਬ ਸੀ ਅਤੇ ਹੁਣ ਇਹ ਠੀਕ ਹੈ'।

    First published:

    Tags: Nabha, Patiala news, Soldier, Thief