ਰਾਜੀਵ ਸ਼ਰਮਾ,ਧੂਰੀ
ਪੰਜਾਬ ਵਿੱਚ ਆਏ ਦਿਨ ਸੜਕੀ ਹਾਦਸੇ ਵਾਪਰਦੇ ਰਹਿੰਦੇ ਹਨ । ਤਾਜ਼ਾ ਮਾਮਲਾ ਧੂਰੀ ਤੋਂ ਸਾਹਮਣੇ ਆਇਆ ਹੈ । ਜਿੱਥੇ ਸੜਕ ਵਿਚਾਲੇ ਇੱਕ ਟਰੱਕ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ । ਇਸ ਹਾਦਸੇ 'ਚ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ਼ ਦੇ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।ਇਸ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਟਰੱਕ ਮਾਲਕ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਸੜਕ ਉੱਤੇ ਟਰੱਕ ਤੋਂ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਓਵਰਟੇਕ ਨਹੀਂ ਕਰ ਸਕਿਆ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।
ਕਦੋਂ ਅਤੇ ਕਿੱਥੇ ਵਾਪਰਿਆ ਇਹ ਹਾਦਸਾ?
ਅੱਜ ਕੱਲ੍ਹ ਲੋਕਾਂ ਨੇ ਬਹੁਤ ਰਫਤਾਰ ਫੜ ਲਈ ਹੈ ਅਤੇ ਇਹੀ ਰਫਤਾਰ ਹਾਦਸਿਆਂ ਦਾ ਕਾਰਨ ਵੀ ਹੈ। ਅਜਿਹਾ ਹੀ ਇੱਕ ਹਾਦਸਾ ਐਕਸਲ ਮਾਲੇਰਕੋਟਲਾ ਹਾਈਵੇਅ 'ਤੇ ਵਾਪਰਿਆ ਇਸ ਹਾਦਸੇ ਵਿੱਚ ਇੱਕ ਮੋਟਰਸਾਈਕਲ ਦੀ ਸਿੱਧੀ ਟਰੱਕ ਇੱਕ ਟਰੱਕ ਦੇ ਨਾਲ ਹੋ ਗਈ।ਦਰਅਸਲ ਟਰੱਕ ਮਲੇਰਕੋਟਲਾ ਤੋਂ ਆ ਰਿਹਾ ਸੀ ਅਤੇ ਮੋਟਰਸਾਈਕਲ ਸੰਗਰੂਰ ਕੈਂਟਰ ਪਾਸਿਓ ਤੋਂ ਆ ਰਿਹਾ ਸੀ ਤਾਂ ਮੋਟਰਾਈਕਲ ਸਵਾਰ ਦੀ ਟੱਕਰ ਟਰੱਕ ਦੇ ਨਾਲ ਹੋ ਗਈ। ਇਸ ਹਾਦਸੇ ਵਿੱਚ ਮੋਟਰਸਾਈਕਲ ਬੁਰੀ ਤਰ੍ਹਾਂ ਟੁੱਟ ਗਿਆ ਜਦਕਿ ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਜਾਨ ਬਚ ਗਈ। ਹਾਲਾਂਕਿ ਉਸ ਦੀ ਲੱਤ ਨੂੰ ਗਹਿਰੀ ਸੱਟ ਲਗੀ। ਜ਼ਖਮੀ ਵਿਅਕਤੀ ਨੂੰ ਜਿਸ ਨੂੰ ਤੁਰੰਤ ਧੂਰੀ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ਼ ਚੱਲ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Accident, Biker, Hospital, Punjab, Road accident, Truck