Home /patiala /

ਜਨਮ ਦਿਨ ਮਨਾਉਂਣ ਗਏ ਨੌਜਵਾਨ ਦਾ ਕਤਲ, ਕੁਝ ਦਿਨ ਬਾਅਦ ਜਾਣਾ ਸੀ ਅਸਟ੍ਰੇਲੀਆ

ਜਨਮ ਦਿਨ ਮਨਾਉਂਣ ਗਏ ਨੌਜਵਾਨ ਦਾ ਕਤਲ, ਕੁਝ ਦਿਨ ਬਾਅਦ ਜਾਣਾ ਸੀ ਅਸਟ੍ਰੇਲੀਆ

X
ਮ੍ਰਿਤਕ

ਮ੍ਰਿਤਕ ਨੌਜਵਾਨ ਨੇ ਕੁਝ ਦਿਨ ਬਾਅਦ ਹੀ ਪੜਾਈ ਲਈ ਆਸਟ੍ਰੇਲੀਆ ਜਾਣਾ ਸੀ। ਮ੍ਰਿਤਕ ਨੌਜਵਾਨ ਸ਼ਨੀਵਾਰ ਨੂੰ ਆਪਣੇ ਘਰ ਤੋਂ ਇਹ ਕਹਿ ਕੇ ਗਿਆ ਸੀ ਕਿ ਉਹ ਆਪਣੇ ਦੋਸਤ ਦੇ ਜਨਮ ਦਿਨ ਪਾਰਟੀ ਵਿੱਚ ਜਾ ਰਿਹਾ ਹੈ ਪਰ ਬੀਤੀ ਰਾਤ ਉਹ ਆਪਣੇ ਘਰ ਵਾਪਸ ਨਾ ਪਰਤਿਆ ਅਤੇ ਐਤਵਾਰ ਸਵੇਰ ਨੂੰ ਪਿੰਡ ਦੇ ਨਜ਼ਦੀਕ ਖੂਨ ਨਾਲ ਲੱਥਪੱਥ

ਮ੍ਰਿਤਕ ਨੌਜਵਾਨ ਨੇ ਕੁਝ ਦਿਨ ਬਾਅਦ ਹੀ ਪੜਾਈ ਲਈ ਆਸਟ੍ਰੇਲੀਆ ਜਾਣਾ ਸੀ। ਮ੍ਰਿਤਕ ਨੌਜਵਾਨ ਸ਼ਨੀਵਾਰ ਨੂੰ ਆਪਣੇ ਘਰ ਤੋਂ ਇਹ ਕਹਿ ਕੇ ਗਿਆ ਸੀ ਕਿ ਉਹ ਆਪਣੇ ਦੋਸਤ ਦੇ ਜਨਮ ਦਿਨ ਪਾਰਟੀ ਵਿੱਚ ਜਾ ਰਿਹਾ ਹੈ ਪਰ ਬੀਤੀ ਰਾਤ ਉਹ ਆਪਣੇ ਘਰ ਵਾਪਸ ਨਾ ਪਰਤਿਆ ਅਤੇ ਐਤਵਾਰ ਸਵੇਰ ਨੂੰ ਪਿੰਡ ਦੇ ਨਜ਼ਦੀਕ ਖੂਨ ਨਾਲ ਲੱਥਪੱਥ

ਹੋਰ ਪੜ੍ਹੋ ...
 • Local18
 • Last Updated :
 • Share this:

  ਭੁਪਿੰਦਰ ਸਿੰਘ

  ਪਟਿਆਲਾ : ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਕਤਲ ਦੀਆਂ ਕਈ ਵਾਰਦਾਤਾਂ ਨਾਲ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸੇ ਲ਼ੜੀ ਤਹਿਤ ਇਕ ਹੋਰ ਵੱਡੀ ਵਾਰਦਾਤ ਨਾਭਾ ਦੇ ਨਜ਼ਦੀਕ ਵਾਪਰੀ ਜਿੱਥੇ ਪਿੰਡ ਲਾਹੌਰ ਮਾਜਰਾ ਦੇ 19 ਸਾਲਾਂ ਦੇ ਕਮਲਪ੍ਰੀਤ ਨਾਮ ਦੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

  ਮ੍ਰਿਤਕ ਨੌਜਵਾਨ ਨੇ ਕੁਝ ਦਿਨ ਬਾਅਦ ਹੀ ਪੜਾਈ ਲਈ ਆਸਟ੍ਰੇਲੀਆ ਜਾਣਾ ਸੀ। ਮ੍ਰਿਤਕ ਨੌਜਵਾਨ ਸ਼ਨੀਵਾਰ ਨੂੰ ਆਪਣੇ ਘਰ ਤੋਂ ਇਹ ਕਹਿ ਕੇ ਗਿਆ ਸੀ ਕਿ ਉਹ ਆਪਣੇ ਦੋਸਤ ਦੇ ਜਨਮ ਦਿਨ ਪਾਰਟੀ ਵਿੱਚ ਜਾ ਰਿਹਾ ਹੈ ਪਰ ਬੀਤੀ ਰਾਤ ਉਹ ਆਪਣੇ ਘਰ ਵਾਪਸ ਨਾ ਪਰਤਿਆ ਅਤੇ ਐਤਵਾਰ ਸਵੇਰ ਨੂੰ ਪਿੰਡ ਦੇ ਨਜ਼ਦੀਕ ਖੂਨ ਨਾਲ ਲੱਥਪੱਥ ਕਮਲਪ੍ਰੀਤ ਦੀ ਲਾਸ਼ ਮਿਲੀ। ਮ੍ਰਿਤਕ ਆਪਣੇ ਪਰਿਵਾਰ ਦਾ ਇਕਲੌਤੇ ਪੁੱਤਰ ਸੀ, ਇਸ ਘਟਨਾ ਤੋਂ ਬਾਅਦ ਮਾਂ-ਬਾਪ ਦਾ ਰੋ-ਰੋ ਕੇ ਬੁਰਾ ਹਾਲ ਹੈ।

  ਇਸ ਸਬੰਧੀ ਮ੍ਰਿਤਕ ਨੌਜਵਾਨ ਦੇ ਪਿਤਾ ਸੁਖਵਿੰਦਰ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਮਲਪ੍ਰੀਤ ਸ਼ਨੀਵਾਰ ਨੂੰ ਦੁਪਹਿਰ ਸਮੇਂ ਆਪਣੇ ਘਰ ਤੋਂ ਇਹ ਕਹਿ ਕੇ ਗਿਆ ਸੀ ਕਿ ਉਹ ਆਪਣੇ ਦੋਸਤ ਦੀ ਜਨਮਦਿਨ ਪਾਰਟੀ ਵਿੱਚ ਜਾ ਰਿਹਾ ਹੈ। ਦੇਰ ਰਾਤ ਜ਼ਿਆਦਾ ਮੀਂਹ ਹੋਣ ਕਰਕੇ ਉਸ ਦੇ ਪਿਤਾ ਨੇ ਆਪਣੇ ਦੋਸਤ ਕੋਲ ਰੁੱਕਣ ਲਈ ਕਿਹਾ ਪਰ ਸਵੇਰੇ ਪੁੱਤਰ ਦੇ ਕਤਲ ਦੀ ਖ਼ਬਰ ਉਨ੍ਹਾਂ ਕੋਲ ਪਹੁੰਚੀ। ਉਨ੍ਹਾਂ ਆਪਣੇ ਇਕਲੋਤੇ ਪੁੱਤਰ ਦੇ ਕਾਤਲਾਂ ਨੂੰ ਜਲਦ ਫੜ੍ਹਨ ਅਤੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਅਪੀਲ ਕੀਤੀ

  ਇਸ ਮਾਮਲੇ ਦੀ ਤਫਤੀਸ਼ ਕਰ ਰਹੇ ਥਾਣਾ ਸਦਰ ਪੁਲਿਸ ਦੇ ਇੰਚਾਰਜ ਗੁਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਨਾਭਾ ਦੇ ਪਿੰਡ ਲਾਹੌਰ ਮਾਜਰਾ ਦਾ 19 ਸਾਲਾ ਕਮਲਪ੍ਰੀਤ ਨਾਮ ਦਾ ਨੌਜਵਾਨ ਆਪਣੇ ਘਰ ਤੋਂ ਗਿਆ ਸੀ ਪਰ ਸਵੇਰੇ ਉਸ ਦੀ ਲਾਸ਼ ਸੂਏ ਨਜ਼ਦੀਕ ਮਿਲੀ ਲਾਸ਼ ਨੂੰ ਵੇਖਣ ਤੋਂ ਜਾਪਦਾ ਸੀ ਕਿ ਕਮਲਪ੍ਰੀਤ ਦੀ ਕਿਸੇ ਨਾਲ ਹੱਥੋਪਾਈ ਹੋਈ ਅਤੇ ਉਸ ਦੇ ਕਪੜੇ ਪੂਰੀ ਤਰ੍ਹਾਂ ਉਤਾਰੇ ਗਏ ਜਿਸ ਤੋਂ ਕੁਝ ਦੂਰੀ ਤੇ ਜਾ ਕੇ ਕਮਲਪ੍ਰੀਤ ਦਾ ਕਤਲ ਕਰ ਦਿੱਤਾ ਗਿਆ ਜਿਸ ਦੇ ਸ਼ਰੀਰ ਦੇ ਸੱਟਾਂ ਦੇ ਕੁਝ ਨਿਸ਼ਾਨ ਵੀ ਮਿਲੇ

  First published:

  Tags: Murder case, Nabha, Patiala news