Home /patiala /

ਮੀਂਹ ਤੇ ਹਨੇਰੀ ਨੇ ਰੋਲ ਕਿ ਰੱਖ ਦਿੱਤੀ ਪੁੱਤਾਂ ਵਾਂਗੂ ਪਾਲੀ ਫਸਲ, ਸੁਣੋ ਕਿਸਾਨ ਦਾ ਦਰਦ

ਮੀਂਹ ਤੇ ਹਨੇਰੀ ਨੇ ਰੋਲ ਕਿ ਰੱਖ ਦਿੱਤੀ ਪੁੱਤਾਂ ਵਾਂਗੂ ਪਾਲੀ ਫਸਲ, ਸੁਣੋ ਕਿਸਾਨ ਦਾ ਦਰਦ

X
ਕਿਸਾਨ

ਕਿਸਾਨ ਹੇਮਰਾਜ ਸਿੰਘ ਅਤੇ ਕਿਸਾਨ ਹਾਕਮ ਸਿੰਘ ਨੇ ਕਿਹਾ ਕਿ ਬੀਤੀ ਰਾਤ ਤੇਜ਼ ਹਨੇਰੀ ਅਤੇ ਮੀਂਹ ਦੇ ਛਰਾਟੇ ਨਾਲ ਸਾਡੀ ਫਸਲ ਦਾ ਨੁਕਸਾਨ ਹੋਇਆ। ਕਣਕ ਦੀ ਫ਼ਸਲ ਧਰਤੀ ਤੇ ਵਿਛ ਗਈ ਹੈ ਅਤੇ 30 ਪ੍ਰਤੀਸ਼ਤ ਕਣਕ ਦੀ ਫਸਲ ਖਰਾਬ ਹੋਣ ਦਾ ਖਦਸ਼ਾ ਹੈ।

ਕਿਸਾਨ ਹੇਮਰਾਜ ਸਿੰਘ ਅਤੇ ਕਿਸਾਨ ਹਾਕਮ ਸਿੰਘ ਨੇ ਕਿਹਾ ਕਿ ਬੀਤੀ ਰਾਤ ਤੇਜ਼ ਹਨੇਰੀ ਅਤੇ ਮੀਂਹ ਦੇ ਛਰਾਟੇ ਨਾਲ ਸਾਡੀ ਫਸਲ ਦਾ ਨੁਕਸਾਨ ਹੋਇਆ। ਕਣਕ ਦੀ ਫ਼ਸਲ ਧਰਤੀ ਤੇ ਵਿਛ ਗਈ ਹੈ ਅਤੇ 30 ਪ੍ਰਤੀਸ਼ਤ ਕਣਕ ਦੀ ਫਸਲ ਖਰਾਬ ਹੋਣ ਦਾ ਖਦਸ਼ਾ ਹੈ।

  • Local18
  • Last Updated :
  • Share this:

    ਭੁਪਿੰਦਰ ਸਿੰਘ

    ਪਟਿਆਲਾ : ਦੇਸ਼ ਦੇ ਕਈ ਸੂਬਿਆਂ ਵਿੱਚ ਮੌਸਮ ਪਹਿਲਾਂ ਨਾਲੋਂ ਥੋੜ੍ਹਾ ਸੁਹਾਵਣਾ ਹੋ ਗਿਆ ਹੈ। 20 ਮਾਰਚ ਤੱਕ ਜ਼ਿਆਦਾਤਰ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈਣ ਦੀ ਭਵਿੱਖਵਾਣੀ ਮੌਸਮ ਵਿਭਾਗ ਵੱਲੋਂ ਕੀਤੀ ਗਈ ਹੈ। ਜਿਸ ਤਹਿਤ ਬੀਤੀ ਰਾਤ ਨਾਭਾ ਹਲਕੇ ਵਿੱਚ ਤੇਜ਼ ਹਨੇਰੀ ਅਤੇ ਮੀਹ ਦੀਆ ਬੁਛਾਰਾ ਦੇ ਨਾਲ ਮੌਸਮ ਸੁਹਾਵਣਾ ਹੋ ਗਿਆ ਹੈ।

    ਉੱਥੇ ਹੀ ਕਿਸਾਨਾਂ ਦੀਆਂ ਚਿੰਤਾਵਾਂ ਵੀ ਮੌਸਮ ਬਦਲਣ ਦੇ ਨਾਲ ਵਧ ਗਈਆਂ ਹਨ। ਤੇਜ ਹਨੇਰੀ ਦੇ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਖੇਤਾਂ ਵਿੱਚ ਵਿਛ ਗਈ ਹੈ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਤੇਜ਼ ਹਨੇਰੀ ਅਤੇ ਮੀਂਹ ਦੇ ਕਾਰਨ ਫ਼ਸਲ ਵਿਛ ਗਈ ਹੈ, ਜਿਸ ਕਾਰਨ ਸਾਨੂੰ ਫਸਲ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ।

    ਇਸ ਮੌਕੇ ਕਿਸਾਨ ਹੇਮਰਾਜ ਸਿੰਘ ਅਤੇ ਕਿਸਾਨ ਹਾਕਮ ਸਿੰਘ ਨੇ ਕਿਹਾ ਕਿ ਬੀਤੀ ਰਾਤ ਤੇਜ਼ ਹਨੇਰੀ ਅਤੇ ਮੀਂਹ ਦੇ ਛਰਾਟੇ ਨਾਲ ਸਾਡੀ ਫਸਲ ਦਾ ਨੁਕਸਾਨ ਹੋਇਆ। ਕਣਕ ਦੀ ਫ਼ਸਲ ਧਰਤੀ ਤੇ ਵਿਛ ਗਈ ਹੈ ਅਤੇ 30 ਪ੍ਰਤੀਸ਼ਤ ਕਣਕ ਦੀ ਫਸਲ ਖਰਾਬ ਹੋਣ ਦਾ ਖਦਸ਼ਾ ਹੈ। ਕਿਉਂਕਿ ਫਸਲ ਦਾ ਦਾਣਾ ਮਾਜੁ ਹੋ ਜਾਵੇਗਾ ਅਤੇ ਝਾੜ ਵੀ ਘੱਟ ਨਿਕਲੇਗਾ।

    First published:

    Tags: Farmers, Nabha, Patiala news, Weather news