Home /News /patiala /

ਪਟਿਆਲਾ: ਡਾਈਰੀਏ ਦੀ ਬਿਮਾਰੀ ਕਾਰਨ 2 ਬੱਚਿਆਂ ਦੀ ਮੌਤ, 30 ਤੋਂ ਵੱਧ ਮਰੀਜ਼ ਹਸਪਤਾਲ ਵਿੱਚ ਦਾਖਲ

ਡਾਈਰੀਏ ਦੀ ਬਿਮਾਰੀ ਕਾਰਨ ਦੋ ਬੱਚਿਆਂ ਦੀ ਮੌਤ, 30 ਤੋਂ ਵੱਧ ਮਰੀਜ਼ ਹਸਪਤਾਲ ਵਿੱਚ ਦਾਖਲ

ਪਟਿਆਲਾ: ਪਟਿਆਲਾ ਦੀ ਨਿਊ ਮਹਿੰਦਰਾ ਕਲੋਨੀ ਵਿਖੇ ਡਾਈਰੀਏ ਦੀ ਬਿਮਾਰੀ ਕਾਰਨ ਦੋ ਬੱਚਿਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਟਿਆਲਾ ਦੇ ਸੀਆਈਏ ਸਟਾਫ ਦੇ ਨਜ਼ਦੀਕ ਪੈਂਦੀ ਨਿਊ ਇੰਦਰਾ ਕਲੋਨੀ ਵਿਖੇ ਅੱਜ ਡਾਇਰੀਆ ਦੀ ਬਿਮਾਰੀ ਨਾਲ ਦੋ ਬੱਚਿਆ ਦੀ ਮੌਤ ਹੋਣ ਕਰਕੇ ਇਲਾਕੇ ਵਿਚ ਸਹਿਮ ਦਾ ਮਾਹੌਲ ਬਣ ਗਿਆ। ਇਸ ਇਲਾਕੇ ਵਿੱਚ ਡਾਇਰੀਆ ਫੈਲਣ ਨਾਲ ਜਿਥੇ ਦੋ ਬੱਚਿਆਂ ਦੀ ਮੌਤ ਹੋ ਗਈ ਹੈ, ਉਥੇ ਹੀ 30 ਤੋਂ ਵੱਧ ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਡਾਇਰੀ ਦੀ ਬਿਮਾਰੀ ਨਾਲ ਮਰਨ ਵਾਲਿਆਂ ਵਿੱਚ ਇਕ ਢਾਈ ਸਾਲ ਦੀ ਬੱਚੀ ਮਹਿਕ ਅਤੇ ਇੱਕ ਪੰਜ ਸਾਲ ਦੀ ਬੱਚੀ ਨਕੁਲ ਸ਼ਾਮਲ ਹੈ।

ਹੋਰ ਪੜ੍ਹੋ ...
  • Share this:
    ਮਨੋਜ ਸ਼ਰਮਾ

    ਉੱਥੇ ਹੀ ਮਹਿੰਦਰਾ ਕਲੋਨੀ ਵਿਖੇ ਦੋ ਬੱਚਿਆਂ ਦੀ ਮੌਤ ਹੋਣ ਤੋਂ ਬਾਅਦ ਨਗਰ ਨਿਗਮ ਦੀ ਟੀਮ ਅਤੇ ਸਿਹਤ ਵਿਭਾਗ ਦੀ ਟੀਮ ਨੇ ਮੌਕੇ ਤੇ ਪਹੁੰਚ ਜਾਇਜ਼ਾ ਲਿਆ ਅਤੇ ਕੁਝ ਸ਼ੱਕੀ ਮਰੀਜ਼ਾਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ। ਉੱਥੇ ਹੀ ਸਿਹਤ ਵਿਭਾਗ ਆਪਣੇ ਵੱਲੋਂ ਪੂਰੇ ਇਹਤਿਆਤ ਵਰਤਣ ਦੀ ਗੱਲ ਤਾਂ ਕਹਿ ਰਿਹੇ। ਜ਼ਿਕਰਯੋਗ ਹੈ ਇਕ ਮਹੀਨਾ ਪਹਿਲਾਂ ਵੀ ਪਟਿਆਲਾ ਵਿਖੇ ਡਾਇਰੀਆ ਫੈਲਣ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਇੱਕ ਵਾਰ ਫਿਰ ਤੋਂ ਡਾਈਰੀਏ ਦੀ ਬਿਮਾਰੀ ਨੇ ਪਟਿਆਲਾ ਵਿਖੇ ਦਸਤਕ ਦੇ ਦਿੱਤੀ ਹੈ, ਜਿਸ ਵਿੱਚ ਦੋ ਬੱਚਿਆਂ ਦੀ ਮੌਤ ਵੀ ਹੋ ਗਈ।
    Published by:rupinderkaursab
    First published:

    Tags: Hospital, Patiala, Punjab

    ਅਗਲੀ ਖਬਰ