ਜਨਰਲ, SC /ST ਲਈ PPSC ਦੀ ਪ੍ਰੀਖਿਆਵਾਂ ਲਈ ਫੀਸ ਘਟਾਉਣ, ਆਰਥਿਕ ਤੌਰ 'ਤੇ ਕਮਜੋਰ ਵਰਗਾਂ, ਦਿਵਿਆਂਗ ਉਮੀਦਵਾਰਾਂ ਲਈ ਫੀਸ ਮੁਆਫ਼ੀ ਦਾ ਐਲਾਨ

News18 Punjabi | News18 Punjab
Updated: April 24, 2021, 11:08 AM IST
share image
ਜਨਰਲ, SC /ST ਲਈ PPSC ਦੀ ਪ੍ਰੀਖਿਆਵਾਂ ਲਈ ਫੀਸ ਘਟਾਉਣ, ਆਰਥਿਕ ਤੌਰ 'ਤੇ ਕਮਜੋਰ ਵਰਗਾਂ, ਦਿਵਿਆਂਗ ਉਮੀਦਵਾਰਾਂ ਲਈ ਫੀਸ ਮੁਆਫ਼ੀ ਦਾ ਐਲਾਨ
-ਮੁੱਖ ਮੰਤਰੀ ਵੱਲੋਂ ਜਨਰਲ, ਐਸ.ਸੀ./ਐਸ.ਟੀ. ਸ਼੍ਰੇਣੀਆਂ ਲਈ ਪੀ.ਪੀ.ਐਸ.ਸੀ. ਦੀ ਫੀਸ ਵਿਚ ਕਟੌਤੀ ਕਰਨ ਅਤੇ ਆਰਥਿਕ ਤੌਰ ਉਤੇ ਕਮਜੋਰ ਵਰਗਾਂ ਅਤੇ ਦਿਵਿਆਂਗ ਉਮੀਦਵਾਰਾਂ ਦੀ ਪੂਰੀ ਫੀਸ ਮੁਆਫ ਕਰਨ ਦਾ ਐਲਾਨ -ਬਹੁ-ਵਿਭਾਗਾਂ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਵਾਸਤੇ ਉਮੀਦਵਾਰਾਂ ਨੂੰ ਹੁਣ ਇਕ ਪ੍ਰੀਖਿਆ ਫੀਸ ਹੀ ਦੇਣੀ ਪਵੇਗੀ

-ਮੁੱਖ ਮੰਤਰੀ ਵੱਲੋਂ ਜਨਰਲ, ਐਸ.ਸੀ./ਐਸ.ਟੀ. ਸ਼੍ਰੇਣੀਆਂ ਲਈ ਪੀ.ਪੀ.ਐਸ.ਸੀ. ਦੀ ਫੀਸ ਵਿਚ ਕਟੌਤੀ ਕਰਨ ਅਤੇ ਆਰਥਿਕ ਤੌਰ ਉਤੇ ਕਮਜੋਰ ਵਰਗਾਂ ਅਤੇ ਦਿਵਿਆਂਗ ਉਮੀਦਵਾਰਾਂ ਦੀ ਪੂਰੀ ਫੀਸ ਮੁਆਫ ਕਰਨ ਦਾ ਐਲਾਨ -ਬਹੁ-ਵਿਭਾਗਾਂ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਵਾਸਤੇ ਉਮੀਦਵਾਰਾਂ ਨੂੰ ਹੁਣ ਇਕ ਪ੍ਰੀਖਿਆ ਫੀਸ ਹੀ ਦੇਣੀ ਪਵੇਗੀ

  • Share this:
  • Facebook share img
  • Twitter share img
  • Linkedin share img
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਨਰਲ ਅਤੇ ਐਸ.ਸੀ./ਐਸ.ਟੀ. ਸ਼੍ਰੇਣੀਆਂ ਲਈ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ.) ਦੀਆਂ ਸਾਰੀਆਂ ਪ੍ਰੀਖਿਆਵਾਂ ਲਈ ਫੀਸ ਘਟਾਉਣ ਜਦਕਿ ਆਰਥਿਕ ਤੌਰ ਉਤੇ ਕਮਜੋਰ ਵਰਗਾਂ ਅਤੇ ਦਿਵਿਆਂਗ ਉਮੀਦਵਾਰਾਂ ਲਈ ਪੂਰੀ ਫੀਸ ਮੁਆਫ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਇਨ੍ਹਾਂ ਪ੍ਰੀਖਿਆਵਾਂ ਲਈ ਭਾਗ ਲੈਣ ਵਾਲੇ ਉਮੀਦਵਾਰਾਂ ਨੂੰ ਵੱਡੀ ਰਾਹਤ ਮਿਲੇਗੀ। ਹਾਲਾਂਕਿ, ਅਰਜੀ ਫੀਸ ਪਹਿਲਾਂ ਵਾਲੀ ਹੀ ਰਹੇਗੀ।

ਮੁੱਖ ਮੰਤਰੀ ਦੀਆਂ ਹਦਾਇਤਾਂ ਮੁਤਾਬਕ ਇਕ ਤੋਂ ਵੱਧ ਵਿਭਾਗਾਂ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਸਿਰਫ ਇਕ ਹੀ ਪ੍ਰੀਖਿਆ ਫੀਸ ਦੇਣੀ ਪਵੇਗੀ। ਹਾਲਾਂਕਿ, ਪੰਜਾਬ ਲੋਕ ਸੇਵਾ ਕਮਿਸ਼ਨ ਦੀ ਮੁਕਾਬਲੇ ਵਾਲੀਆਂ ਅਤੇ ਹੋਰ ਅਸਾਮੀਆਂ ਦੀ ਭਰਤੀ ਲਈ ਸਾਰੀਆਂ ਪ੍ਰੀਖਿਆਵਾਂ ਦੀ ਅਰਜੀ ਫੀਸ 500 ਰੁਪਏ ਹੀ ਰਹੇਗੀ।

ਸਰਕਾਰੀ ਬੁਲਾਰੇ ਨੇ ਕਿਹਾ ਕਿ ਪੀ.ਪੀ.ਐਸ.ਸੀ. ਦੇ ਹੁਕਮਾਂ ਦੇ ਨਾਲ ਹੀ ਵੱਖ-ਵੱਖ ਸ਼੍ਰੇਣੀਆਂ ਲਈ ਕੀਤੀ ਗਈ ਛੋਟ/ਕਟੌਤੀ ਤੁਰੰਤ ਲਾਗੂ ਹੋ ਗਈ ਹੈ ਅਤੇ ਮੁੱਖ ਮੰਤਰੀ ਦੇ ਹੁਕਮਾਂ ਪਿੱਛੋਂ ਪ੍ਰਸੋਨਲ ਵਿਭਾਗ ਵੱਲੋਂ ਵੀ ਤੁਰੰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਸੋਧੀਆਂ ਹੋਈਆਂ ਫੀਸਾਂ ਮੁਤਾਬਕ ਜਨਰਲ ਸ਼੍ਰੇਣੀਆਂ ਲਈ ਮੌਜੂਦਾ ਫੀਸਾਂ ਨੂੰ 2,500 ਰੁਪਏ ਤੋਂ ਘਟਾ ਕੇ 1000 ਰੁਪਏ ਕਰ ਦਿੱਤਾ ਗਿਆ ਹੈ ਜਦਕਿ ਐਸ.ਸੀ/ਐਸ.ਟੀ. ਲਈ ਫੀਸਾਂ ਵੀ ਕਾਫ਼ੀ ਹੱਦ ਤੱਕ ਘਟਾਈਆਂ ਗਈਆਂ ਹਨ। ਇਸੇ ਤਰ੍ਹਾਂ ਵਿਸ਼ੇਸ਼ ਤੌਰ 'ਤੇ ਕਮਜ਼ੋਰ ਵਰਗਾਂ ਦੇ ਉਮੀਦਵਾਰਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਦਿਆਂ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਅਤੇ ਦਿਵਿਆਂਗ ਸ਼੍ਰੇਣੀਆਂ ਲਈ ਫੀਸ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਗਿਆ ਹੈ।

ਇਹ ਐਲਾਨ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਪੀ.ਪੀ.ਐਸ.ਸੀ. ਵੱਲੋਂ ਵੱਖ-ਵੱਖ ਵਿਭਾਗਾਂ 'ਚ ਵੱਡੀ ਗਿਣਤੀ ਵਿੱਚ ਖਾਸ ਕਰਕੇ ਐਸ.ਡੀ.ਈ. ਅਤੇ ਜੇ.ਈ. ਦੀਆਂ ਆਸਾਮੀਆਂ ਲਈ ਭਰਤੀ ਕਰਨ ਦੀ ਪ੍ਰਕਿਰਿਆ ਜਾਰੀ ਹੈ।

ਪ੍ਰੀਖਿਆ ਲਈ ਇਕੋ ਫੀਸ ਸਬੰਧੀ ਆਦੇਸ਼ਾਂ ਬਾਰੇ ਵੇਰਵੇ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਉਮੀਦਵਾਰਾਂ ਨੂੰ ਪਹਿਲਾਂ ਸਾਂਝੀਆਂ ਅਸਾਮੀਆਂ ਦੀ ਸਥਿਤੀ ਵਿਚ ਹਰੇਕ ਵਿਭਾਗ ਲਈ ਵੱਖਰੀ ਪ੍ਰੀਖਿਆ ਫੀਸ ਦੇਣੀ ਪੈਂਦੀ ਸੀ। ਹਾਲਾਂਕਿ, ਹੁਣ ਪੀਪੀਐਸਸੀ ਵੱਲੋਂ ਐਸ.ਡੀ.ਓ. ਅਤੇ ਜੇ.ਈ. ਵਰਗੀਆਂ ਅਸਾਮੀਆਂ ਲਈ ਸਾਂਝੀ ਪ੍ਰੀਖਿਆ ਲਈ ਜਾ ਰਿਹਾ ਹੈ ਅਤੇ ਫੀਸ ਦੇ ਨਵੇਂ ਢਾਂਚੇ ਵਿਚ ਉਮੀਦਵਾਰਾਂ ਨੂੰ ਸਾਰੇ ਵਿਭਾਗਾਂ ਵਿਚਲੀਆਂ ਇਨ੍ਹਾਂ ਅਸਾਮੀਆਂ ਲਈ ਇਕੋ ਪ੍ਰੀਖਿਆ ਫੀਸ ਦਾ ਭੁਗਤਾਨ ਕਰਨ ਦੀ ਜ਼ਰੂਰਤ ਹੋਵੇਗੀ।

ਇਸ ਤਰ੍ਹਾਂ 17 ਵੱਖ-ਵੱਖ ਵਿਭਾਗਾਂ ਵੱਲੋਂ ਐਸ.ਡੀ.ਈ ਦੇ ਅਹੁਦੇ ਲਈ ਬਿਨੈ ਕਰਨ ਵਾਲੇ ਉਮੀਦਵਾਰ ਲਈ ਪ੍ਰੀਖਿਆ ਫੀਸ ਪਹਿਲਾਂ 17 ਵਾਰ ਲਈ ਜਾਂਦੀ ਸੀ ਪਰ ਹੁਣ ਇਕੋ ਪ੍ਰੀਖਿਆ ਫੀਸ ਲਈ ਜਾਵੇਗੀ। ਸਿਰਫ ਵਿਭਾਗ ਉਤੇ ਅਧਾਰਤ ਅਪਲਾਈ ਕਰਨ ਦੀ ਫੀਸ ਲਈ ਜਾਵੇਗੀ।

ਫੀਸ ਵਿੱਚ ਕਟੌਤੀ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਕਿਹਾ ਕਿ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ (ਈਡਬਲਯੂਐਸ) ਅਤੇ ਸਾਬਕਾ ਸੈਨਿਕ ਦੇ ਆਸ਼ਰਿਤਾਂ (ਐਲਡੀਈਐਸਐਮ) ਦੀ ਸ਼੍ਰੇਣੀ ਨਾਲ ਸਬੰਧਤ ਉਮੀਦਵਾਰਾਂ ਤੋਂ ਲਈ ਜਾਂਦੀ 2500 ਰੁਪਏ ਦੀ ਪੂਰੀ ਪ੍ਰੀਖਿਆ ਫੀਸ ਮੁਆਫ਼ ਕਰ ਦਿੱਤੀ ਗਈ ਹੈ ਅਤੇ ਇਨ੍ਹਾਂ ਉਮੀਦਵਾਰਾਂ ਨੂੰ ਹੁਣ ਪੀਪੀਐਸਸੀ ਵੱਲੋਂ ਕਰਵਾਏ ਜਾ ਰਹੇ ਕਿਸੇ ਮੁਕਾਬਲੇ ਵਾਲੀ/ਨੌਕਰੀ ਸਬੰਧੀ ਭਰਤੀ ਵਾਲੀ ਪ੍ਰੀਖਿਆ ਲਈ ਕੋਈ ਫੀਸ ਨਹੀਂ ਦੇਣੀ ਪਏਗੀ। ਇਸੇ ਤਰ੍ਹਾਂ ਦਿਵਿਆਂਗ ਵਿਅਕਤੀਆਂ (ਪੀਡਬਲਯੂਡੀ) ਤੋਂ ਲਈ ਜਾਣ ਵਾਲੀ 1,250 ਰੁਪਏ ਦੀ ਕੁੱਲ ਪ੍ਰੀਖਿਆ ਫੀਸ ਨੂੰ ਮੁਆਫ਼ ਕਰ ਦਿੱਤਾ ਗਿਆ ਹੈ ਅਤੇ ਹੁਣ ਇਸ ਸ਼੍ਰੇਣੀ ਦੇ ਉਮੀਦਵਾਰ ਮੁਫ਼ਤ ਪੀਪੀਐਸਸੀ ਦੀ ਪ੍ਰੀਖਿਆ ਦੇ ਸਕਦੇ ਹਨ।

ਇਸ ਦੇ ਨਾਲ ਹੀ ਸਾਰੇ ਸੂਬਿਆਂ ਦੇ ਐਸ.ਸੀ./ਐਸ.ਟੀ. ਸ਼੍ਰੇਣੀਆਂ ਅਤੇ ਪੰਜਾਬ ਦੇ ਓ.ਬੀ.ਸੀ ਉਮੀਦਵਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਪੀਪੀਐਸਸੀ ਵੱਲੋਂ ਇਹਨਾਂ ਸ਼੍ਰੇਣੀਆਂ ਦੀ ਪ੍ਰੀਖਿਆ ਫੀਸ 650 ਰੁਪਏ ਤੋਂ ਘਟਾ ਕੇ 250 ਰੁਪਏ ਕਰ ਦਿੱਤੀ ਗਈ ਹੈ।

ਜਨਰਲ ਸ਼੍ਰੇਣੀ ਸਮੇਤ ਹੋਰ ਸਾਰੇ ਉਮੀਦਵਾਰਾਂ ਨੂੰ ਲਾਭ ਦਿੰਦਿਆਂ ਪੀਪੀਐਸਸੀ ਵੱਲੋਂ ਮੌਜੂਦਾ ਪ੍ਰੀਖਿਆ ਫੀਸ ਨੂੰ 2500 ਰੁਪਏ ਤੋਂ ਘਟਾ ਕੇ 1,500 ਰੁਪਏ ਕਰ ਦਿੱਤਾ ਗਿਆ ਹੈ।
Published by: Anuradha Shukla
First published: April 24, 2021, 10:34 AM IST
ਹੋਰ ਪੜ੍ਹੋ
ਅਗਲੀ ਖ਼ਬਰ