Home /News /press-release /

ਕੋਰੋਨਾ ਕਾਲ ਦੌਰਾਨ 784 ਲਾਸ਼ਾਂ ਦਾ ਸਸਕਾਰ ਕਰਨ ਵਾਲੇ ਜਤਿੰਦਰ ਪਾਲ ਸਿੰਘ ਦਾ CM ਚੰਨੀ ਵੱਲੋਂ ਸਨਮਾਨ

ਕੋਰੋਨਾ ਕਾਲ ਦੌਰਾਨ 784 ਲਾਸ਼ਾਂ ਦਾ ਸਸਕਾਰ ਕਰਨ ਵਾਲੇ ਜਤਿੰਦਰ ਪਾਲ ਸਿੰਘ ਦਾ CM ਚੰਨੀ ਵੱਲੋਂ ਸਨਮਾਨ

ਕਰੋਨਾ ਕਾਲ ਦੌਰਾਨ 784 ਲਾਸ਼ਾਂ ਦਾ ਸਸਕਾਰ ਕਰਨ ਵਾਲੇ ਜਤਿੰਦਰ ਪਾਲ ਸਿੰਘ ਦਾ CM ਚੰਨੀ ਵੱਲੋਂ ਸਨਮਾਨ

ਕਰੋਨਾ ਕਾਲ ਦੌਰਾਨ 784 ਲਾਸ਼ਾਂ ਦਾ ਸਸਕਾਰ ਕਰਨ ਵਾਲੇ ਜਤਿੰਦਰ ਪਾਲ ਸਿੰਘ ਦਾ CM ਚੰਨੀ ਵੱਲੋਂ ਸਨਮਾਨ

ਆਖਰੀ ਉਮੀਦ ਵੈਲਫੇਅਰ ਸੋਸਾਇਟੀ ਦੇ ਮੁੱਖ ਸੰਚਾਲਕ ਜਤਿੰਦਰ ਪਾਲ ਸਿੰਘ ਜੀ ਵਲੋਂ ਜਿੱਥੇ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ ਓਥੇ ਹੀ ਸਮਾਜ ਭਲਾਈ ਦੀਆਂ ਸੇਵਾਵਾਂ ਨੂੰ ਵਧਾਉਣ ਲਈ ਲੋਕਾਂ ਨੂੰ ਸੇਵਾ ਲਈ ਅੱਗੇ ਆਉਣ ਦੀ ਬੇਨਤੀ ਵੀ ਕੀਤੀ ਗਈ ਅਤੇ ਸਾਰਿਆਂ ਨੂੰ ਇੱਕ ਸੰਦੇਸ਼ ਦਿੱਤਾ ਗਿਆ ਕਿ ਮਨੁੱਖਤਾ ਦੀ ਸੇਵਾ ਲਈ ਸਾਰੇ ਮਿਲ ਕੇ ਚੱਲਣ ਇਹ ਹੀ ਸੱਚਾ ਸੌਦਾ ਅਤੇ ਸੱਚਾ ਧਰਮ ਹੈ।

ਹੋਰ ਪੜ੍ਹੋ ...
  • Share this:

ਆਖਰੀ ਉਮੀਦ ਵੈਲਫੇਅਰ ਸੋਸਾਇਟੀ ਨੂੰ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ਤੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ, DC ਜਲੰਧਰ ਘਣਸ਼ਿਆਮ ਥੋਰੀ ਜੀ, Police ਕਮਿਸ਼ਨਰ ਨੋਨਿਹਾਲ ਸਿੰਘ, ਮਾਨਯੋਗ MLA ਸੁਸ਼ੀਲ ਰਿੰਕੂ ਜੀ, ਬੇਰੀ ਜੀ, ਬਾਵਾ ਹੇਨਰੀ ਜੀ, ਸੰਤੋਖ ਸਿੰਘ ਚੋਧਰੀ ਜੀ ਵਲੋਂ ਸੰਸਥਾ ਵੱਲੋਂ ਬਹੁਤ ਲੰਬੇ ਸਮੇਂ ਤੋਂ ਸਮਾਜ ਭਲਾਈ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਸਮਰਪਿਤ ਸਨਮਾਨਿਤ ਕੀਤਾ ਗਿਆ।

ਸੰਸਥਾ ਨੂੰ ਜਲੰਧਰ ਦੇ ਨਾਲ ਨਾਲ ਪੰਜਾਬ ਪਧਰ ਤੇ ਸੇਵਾਵਾਂ ਵਧਾਉਣ ਲਈ ਅਤੇ ਪ੍ਰਸ਼ਾਸਨ ਵਲੋਂ ਹਰੇਕ ਤਰਾਂ ਦੀ ਬਣਦੀ ਸਹੂਲੀਅਤ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਗਿਆ।

ਆਖਰੀ ਉਮੀਦ ਵੈਲਫੇਅਰ ਸੋਸਾਇਟੀ ਦੇ ਮੁੱਖ ਸੰਚਾਲਕ ਜਤਿੰਦਰ ਪਾਲ ਸਿੰਘ ਜੀ ਵਲੋਂ ਜਿੱਥੇ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ ਓਥੇ ਹੀ ਸਮਾਜ ਭਲਾਈ ਦੀਆਂ ਸੇਵਾਵਾਂ ਨੂੰ ਵਧਾਉਣ ਲਈ ਲੋਕਾਂ ਨੂੰ ਸੇਵਾ ਲਈ ਅੱਗੇ ਆਉਣ ਦੀ ਬੇਨਤੀ ਵੀ ਕੀਤੀ ਗਈ ਅਤੇ ਸਾਰਿਆਂ ਨੂੰ ਇੱਕ ਸੰਦੇਸ਼ ਦਿੱਤਾ ਗਿਆ ਕਿ ਮਨੁੱਖਤਾ ਦੀ ਸੇਵਾ ਲਈ ਸਾਰੇ ਮਿਲ ਕੇ ਚੱਲਣ ਇਹ ਹੀ ਸੱਚਾ ਸੌਦਾ ਅਤੇ ਸੱਚਾ ਧਰਮ ਹੈ।

ਕਿਸੇ ਵੀ ਤਰ੍ਹਾਂ ਦੀ ਸੇਵਾ ਦੇਣ ਅਤੇ ਲੇਨ ਲਈ ਸੰਸਥਾ ਨਾਲ ਜੁੜ ਕੇ ਸੇਵਾ ਨਿਭਾਉਣ ਲਈ ਇਨ੍ਹਾਂ ਨੰਬਰਾਂ `ਤੇ ਸੰਪਰਕ ਕੀਤਾ ਜਾ ਸਕਦਾ ਹੈ। ਮੋਬਾਈਲ - 9115560161, 62, 63, 64, 65

Published by:Amelia Punjabi
First published:

Tags: Charanjit Singh Channi, Chief Minister, Corona