Home /News /press-release /

CM ਚੰਨੀ ਦਾ ਸੱਤਾ ਦੇ ਨਸ਼ੇ 'ਚ ਵਿਗੜਿਆ ਮਾਨਸਿਕ ਸੰਤੁਲਨ : ਅਸ਼ਵਨੀ ਸ਼ਰਮਾ

CM ਚੰਨੀ ਦਾ ਸੱਤਾ ਦੇ ਨਸ਼ੇ 'ਚ ਵਿਗੜਿਆ ਮਾਨਸਿਕ ਸੰਤੁਲਨ : ਅਸ਼ਵਨੀ ਸ਼ਰਮਾ

ਪੰਜਾਬ 'ਚ ਭਾਜਪਾ ਦਾ ਵੋਟ ਬੈਂਕ ਵਧਿਆ, ‘ਆਪ’ ਨੇ ਪੰਜਾਬੀਆਂ ਨਾਲ ਧੋਖਾ ਕੀਤਾ: ਅਸ਼ਵਨੀ ਸ਼ਰਮਾ (ਫਾਇਲ ਫੋਟੋ)

ਪੰਜਾਬ 'ਚ ਭਾਜਪਾ ਦਾ ਵੋਟ ਬੈਂਕ ਵਧਿਆ, ‘ਆਪ’ ਨੇ ਪੰਜਾਬੀਆਂ ਨਾਲ ਧੋਖਾ ਕੀਤਾ: ਅਸ਼ਵਨੀ ਸ਼ਰਮਾ (ਫਾਇਲ ਫੋਟੋ)

ਆਖਿਆ, ਰਾਸ਼ਟਰੀ ਸਵੈਮ ਸੇਵਕ ਸੰਘ ਪੰਜਾਬ 'ਚ ਉਦੋਂ ਤੋਂ ਕੰਮ ਕਰ ਰਿਹਾ ਹੈ, ਜਦੋਂ ਦੇਸ਼ ਦੀ ਵੰਡ ਵੀ ਨਹੀਂ ਹੋਈ ਸੀ ਅਤੇ ਉਦੋਂ ਤੁਹਾਡਾ ਜਨਮ ਵੀ ਨਹੀਂ ਹੋਇਆ ਸੀ

  • Share this:

ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਬੀਤੇ ਦਿਨ ਪੰਜਾਬ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਦੇ ਵਿਧਾਨਸਭਾ ਇਜਲਾਸ ‘ਚ ਸਭ ਦੇ ਸਾਹਮਣੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਅਤੇ ਭਾਜਪਾ ਵਿਰੁੱਧ ਦਿੱਤੇ ਬਿਆਨ ‘ਤੇ ਸਖ਼ਤ ਇਤਰਾਜ਼ ਪ੍ਰਗਟਾਉਂਦੀਆਂ ਕਿਹਾ ਕਿ ਇਹ ਮੁੱਖ ਮੰਤਰੀ ਦੀ ਸ਼ਾਨ ਦੇ ਖਿਲਾਫ ਹੈ। ਚੰਨੀ ਦਾ ਸੱਤਾ ਦੇ ਨਸ਼ੇ ਵਿੱਚ ਮਾਨਸਿਕ ਸੰਤੁਲਨ ਵਿਗੜ ਗਿਆ ਹੈ, ਇਸੇ ਕਰਕੇ ਉਹ ਆਰਐਸਐਸ ਖ਼ਿਲਾਫ਼ ਬੇਹੂਦੇ ਤੇ ਬੇਤੁਕੇ ਬਿਆਨ ਦੇ ਰਹੇ ਹਨ। ਅਜਿਹੇ ਘਟੀਆ ਨਫਰਤ ਭਰੇ ਭਾਸ਼ਣ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੇ।

ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਵੱਲੋਂ ਜੋ ਵੀ ਕਿਹਾ ਗਿਆ ਹੈ, ਉਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਕਿਸੇ ਪਾਰਟੀ ਦਾ ਨਾਮ ਲੈ ਕੇ ਕਹਿ ਰਹੇ ਹਨ ਕਿ ਤੁਸੀਂ ਆਰ.ਐਸ.ਐਸ. ਨੂੰ ਪੰਜਾਬ ਵਿਚ ਲੈ ਕੇ ਆਏ ਹੋ, ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਭਾਜਪਾ ਨੂੰ ਪੰਜਾਬ ਵਿਚ ਕੋਈ ਵੜਨ ਨਹੀਂ ਦਿੰਦਾ, ਚੰਨੀ ਨੇ ਜਾਂ ਤਾਂ ਇਤਿਹਾਸ ਪੜ੍ਹਿਆ ਹੀ ਨਹੀਂ ਜਾਪਦਾ ਹੈ ਜਾਂ ਫੇਰ ਉਹਨਾਂ ਨੂੰ ਇਤਿਹਾਸ ਦਾ ਬਹੁਤ ਘੱਟ ਗਿਆਨ ਹੈ। ਸ਼ਰਮਾ ਨੇ ਕਿਹਾ ਕਿ ਮੈਂ ਚੰਨੀ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਪੰਜਾਬ 'ਚ ਉਦੋਂ ਤੋਂ ਕੰਮ ਕਰ ਰਿਹਾ ਹੈ, ਜਦੋਂ ਦੇਸ਼ ਦੀ ਵੰਡ ਵੀ ਨਹੀਂ ਹੋਈ ਸੀ ਅਤੇ ਉਦੋਂ ਤੁਹਾਡਾ ਜਨਮ ਵੀ ਨਹੀਂ ਹੋਇਆ ਸੀ। ਚੰਨੀ ਨੇ ਕਿਹਾ ਹੈ ਕਿ RSS ਦੁਸ਼ਮਣ ਟੋਲਾ ਹੈ, ਤੁਸੀਂ ਠੀਕ ਕਹਿ ਰਹੇ ਹੋ, RSS ਉਹਨਾਂ ਦੀ ਦੁਸ਼ਮਣ ਜਮਾਤ ਹੈ, ਜੋ ਦੇਸ਼ ਦਾ ਵਿਰੋਧ ਕਰਦੇ ਹਨ, ਜੋ ਧਰਮ ਪਰਿਵਰਤਨ ਕਰਵਾਉਂਦੇ ਹਨ ਅਤੇ ਧਰਮ ਪਰਿਵਰਤਨ ਕਰਨ ਵਾਲਿਆਂ ਦਾ ਸਾਥ ਦਿੰਦੇ ਹਨ, ਜੋ ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਨੂੰ ਪਨਾਹ ਦਿੰਦੇ ਹਨ। ਰਾਸ਼ਟਰੀ ਸਵੈਮ ਸੇਵਕ ਸੰਘ (RSS) ਨੂੰ ਤੁਹਾਡੇ ਸਰਟੀਫਿਕੇਟ ਦੀ ਲੋੜ ਨਹੀਂ ਹੈ। ਆਰ.ਐਸ.ਐਸ. ਦਾ ਸਰਟੀਫਿਕੇਟ ਲੋਕਾਂ ਦਾ ਅਥਾਹ ਪਿਆਰ ਅਤੇ ਭਰੋਸਾ ਹੈ, ਜੋ ਲੋਕ ਬਿਨਾਂ ਸ਼ੱਕ ਆਰ.ਐਸ.ਐਸ. ‘ਤੇ ਕਰਦੇ ਹਨI ਤੁਸੀਂ RSS ਬਾਰੇ ਟਿੱਪਣੀ ਕਰਦੇ ਹੋ, ਪਰ ਗੁਰਦਾਸਪੁਰ ਵਿੱਚ ਦੇਸ਼ ਵਿਰੋਧੀ ਨਾਅਰੇ ਲਾਉਣ ਵਾਲਿਆਂ ਵਿਰੁੱਧ ਨਾ ਤਾਂ ਤੁਹਾਡੇ ਅਤੇ ਨਾ ਹੀ ਤੁਹਾਡੇ ਕਿਸੇ ਕਾਂਗਰਸੀ ਵਿਧਾਇਕ ਜਾਂ ਮੰਤਰੀ ਦੇ ਮੂੰਹੋਂ ਕੁੱਝ ਨਿਕਲਿਆ। ਪੰਜਾਬ ਵਿੱਚ ਅੱਤਵਾਦ ਦਾ ਸ਼ਿਕਾਰ ਹੋਏ 32000 ਤੋਂ ਵੱਧ ਹਿੰਦੂਆਂ ਲਈ ਅੱਜ ਤੱਕ ਪੰਜਾਬ ਦੇ ਕਿਸੇ ਕਾਂਗਰਸੀ ਮੰਤਰੀ ਜਾਂ ਵਿਧਾਇਕ ਦੇ ਮੂੰਹੋਂ ਤਸੱਲੀ ਦਾ ਇੱਕ ਵੀ ਸ਼ਬਦ ਨਹੀਂ ਨਿਕਲਿਆ। ਤੁਸੀਂ ਆਪਣੀ ਟਿੱਪਣੀ ਨਾਲ ਨਾ  ਸਿਰਫ ਆਰ.ਐਸ.ਐਸ. ਬਲਕਿ ਸਮੁੱਚੇ ਹਿੰਦੂ ਸਮਾਜ ਅਤੇ ਦੇਸ਼ ਭਗਤਾਂ ਦੇ ਮਨਾਂ ਨੂੰ ਠੇਸ ਪਹੁੰਚਾਉਣ ਦਾ ਕੰਮ ਕੀਤਾ ਹੈ, ਜਿਸ ਲਈ ਚੰਨੀ ਅਤੇ ਸਮੁੱਚੀ ਪੰਜਾਬ ਕਾਂਗਰਸ ਨੂੰ ਦੇਸ਼ ਦੀ ਜਨਤਾ ਤੋਂ ਮੁਆਫੀ ਮੰਗਣੀ ਪਵੇਗੀ। ਪੰਜਾਬ ਦੇ ਲੋਕ ਬਹੁਤ ਸੂਝਵਾਨ ਹਨ, ਉਹ ਸਭ ਸਮਝਦੇ ਹਨ ਕਿ ਕਾਂਗਰਸ ਦਾ ਮੁੱਖ ਟੀਚਾ ਕੀ ਹੈ?

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਆਪਣੀ ਬੇਹੂਦਗੀ ਦਾ ਸਬੂਤ ਦਿੰਦੇ ਹੋਏ ਆਪਣੀ ਬੇਤੁਕੀ ਬਿਆਨਬਾਜ਼ੀ ਨਾਲ ਪੰਜਾਬ ਦੇ ਸ਼ਾਂਤਮਈ ਅਤੇ ਭਾਈਚਾਰਕ ਮਾਹੌਲ ਨੂੰ ਖਰਾਬ ਕਰਨ 'ਤੇ ਤੁਲੇ ਹੋਏ ਹਨ। ਚੰਨੀ ਦਾ ਮੁੱਖ ਮਨੋਰਥ ਪੰਜਾਬ ਵਿੱਚ 1984 ਦੇ ਕਾਲੇ ਦੌਰ ਨੂੰ ਮੁੜ ਸੁਰਜੀਤ ਕਰਨਾ ਜਾਪਦਾ ਹੈ। ਸ਼ਰਮਾ ਨੇ ਕਿਹਾ ਕਿ ਕਿਹਾ ਕਿ ਪੰਜਾਬ ਦੇ ਲੋਕ ਦੇਸ਼, ਪੰਜਾਬ ਅਤੇ ਹਿੰਦੂ ਹਿੱਤ ਵਿੱਚ ਢੁੱਕਵੇਂ ਸਮੇਂ 'ਤੇ ਆਪਣਾ ਫੈਸਲਾ ਦੇ ਕੇ ਇਨ੍ਹਾਂ ਭ੍ਰਿਸ਼ਟ, ਦੇਸ਼ ਵਿਰੋਧੀ ਕਾਂਗਰਸੀਆਂ ਦੇ ਮੂੰਹ 'ਤੇ ਕਰਾਰੀ ਚਪੇੜ ਮਾਰਣਗੇ।

Published by:Ashish Sharma
First published:

Tags: Ashwani Sharma, Punjab BJP