• Home
  • »
  • News
  • »
  • press-release
  • »
  • PUNJAB CHANDIGARH PROGRESSIVE PUNJAB INVESTMENT SUMMIT ON OCTOBER 26 27 CM CHANNY REVIEWS PREPARATIONS AP

ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ 26–27 ਅਕਤੂਬਰ ਨੂੰ, CM ਚੰਨੀ ਨੇ ਲਿਆ ਤਿਆਰੀਆਂ ਦਾ ਜਾਇਜ਼ਾ

ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ 26–27 ਅਕਤੂਬਰ ਨੂੰ, CM ਚੰਨੀ ਨੇ ਲਿਆ ਤਿਆਰੀਆਂ ਦਾ ਜਾਇਜ਼ਾ

ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ 26–27 ਅਕਤੂਬਰ ਨੂੰ, CM ਚੰਨੀ ਨੇ ਲਿਆ ਤਿਆਰੀਆਂ ਦਾ ਜਾਇਜ਼ਾ

  • Share this:
    ਚੰਡੀਗੜ੍ਹ,: ਪੰਜਾਬ ਸਰਕਾਰ ਨੇ ਹੁਣ ਰਾਜ ਵਿੱਚ ਉਦਯੋਗਾਂ ਦੀ ਹਾਲਤ ਨੂੰ ਸੁਧਾਰਨ ਦਾ ਫ਼ੈਸਲਾ ਕੀਤਾ ਹੈ। ਇਸੇ ਲੜੀ ’ਚ ਆਉਂਦੀ 26 ਤੇ 27 ਅਕਤੂਬਰ ਨੂੰ ‘ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ’ ਕਰਵਾਇਆ ਜਾ ਰਿਹਾ ਹੈ; ਜਿੱਥੇ ਸਰਕਾਰ ਆਪਣੀਆਂ ਉਹ ਯੋਜਨਾਵਾਂ ਤੇ ਨੀਤੀਆਂ ਉਜਾਗਰ ਕਰੇਗੀ, ਜੋ ਦੇਸ਼ ਦੀਆਂ ਸਨਅਤਾਂ ਲਈ ਲਾਹੇਵੰਦ ਹਨ।

    ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇਸੇ ਨਿਵੇਸ਼ ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸੰਮੇਲਨ ਨਾਲ ਜੁੜੀਆਂ ਸਾਰੀਆਂ ਧਿਰਾਂ ਖਾਸ ਕਰਕੇ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰੋਮੋਸ਼ਨ ਨੂੰ ਹੁਕਮ ਦਿੱਤੇ ਕਿ ਉਦਯੋਗਿਕ ਤਰੱਕੀ ਪ੍ਰਤੀ ਸੂਬੇ ਦੀ ਕਾਰਗਰ ਪਹੁੰਚ ਨੂੰ ਯਕੀਨੀ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

    ਮੁੱਖ ਮੰਤਰੀ ਨੇ ਦੇਸ਼ ਭਰ ਦੀਆਂ ਵੱਡੀਆਂ ਸਨਅਤੀ ਕੰਪਨੀਆਂ ਨੂੰ ਪੰਜਾਬ ਵਿਚ ਆਪਣੇ ਯੂਨਿਟ ਸਥਾਪਤ ਕਰਕੇ ਨਿਵੇਸ਼ ਪੱਖੀ ਸਹੂਲਤਾਂ ਅਤੇ ਰਿਆਇਤਾਂ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ ਹੈ।

    ਮੁੱਖ ਮੰਤਰੀ ਨੂੰ ਜਾਣਕਾਰੀ ਦਿੰਦਿਆਂ ‘ਨਿਵੇਸ਼ ਪੰਜਾਬ’ ਦੇ ਸੀ.ਈ.ਓ. ਰੱਜਤ ਅਗਰਵਾਲ ਨੇ ਕਿਹਾ ਕਿ ‘ਕਾਰੋਬਾਰ ਪਹਿਲਾਂ’ ਦੀ ਨੀਤੀ ਦੇ ਤਹਿਤ ਪੰਜਾਬ ਨੇ ਸਹੀ ਮਾਅਨਿਆਂ ਵਿਚ ਕਾਰੋਬਾਰ ਨੂੰ ਸੁਖਾਵਾਂ ਮਾਹੌਲ ਮੁਹੱਈਆ ਕਰਵਾਉਣ ਦੀ ਪਹੁੰਚ ਅਪਣਾਈ, ਜਿੱਥੇ ਕਾਰੋਬਾਰ ਚਲਾਉਣ ਦੀ ਪੂਰਨ ਆਜ਼ਾਦੀ ਹੈ ਅਤੇ ਸਰਕਾਰ ਸਿਰਫ਼ ਸਹੂਲਤਾਂ ਪ੍ਰਦਾਨ ਕੀਤੇ ਜਾਣ ਵਜੋਂ ਆਪਣੀ ਭੂਮਿਕਾ ਨਿਭਾਉਂਦੀ ਹੈ। ਸੀ.ਈ.ਓ. ਨੇ ਕਿਹਾ, “ਪੰਜਾਬ ਸਰਕਾਰ ਸੂਬੇ ਵਿਚ ਸੁਖਾਵਾਂ ਤੇ ਸਥਿਰ ਮਾਹੌਲ ਪ੍ਰਦਾਨ ਕਰਨ ਲਈ ਵਚਨਬੱਧ ਹੈ ਤਾਂ ਕਿ ਉਦਯੋਗਿਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਢੁਕਵੇਂ ਉਦਯੋਗਿਕ ਮੌਕੇ ਮੁਹੱਈਆ ਕਰਵਾਏ ਜਾ ਸਕਣ।
    Published by:Amelia Punjabi
    First published: