ਬੇਅਦਬੀਆਂ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ: ਰਵਿੰਦਰ ਸਿੰਘ ਬ੍ਰਹਮਪੁਰਾ

ਬੇਅਦਬੀਆਂ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ : ਰਵਿੰਦਰ ਸਿੰਘ ਬ੍ਰਹਮਪੁਰਾ (file photo)

  • Share this:
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹੁਮਪੁਰਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤਰਨਤਾਰਨ ਦੇ ਜ਼ਿਲਾ ਪ੍ਰਧਾਨ ਦਲਜੀਤ ਸਿੰਘ ਗਿੱਲ ਅਤੇ ਖਡੂਰ ਸਾਹਿਬ ਤੋ ਸਾਬਕਾ ਵਿਧਾਇਕ ਰਵਿੰਦਰ ਸਿੰਘ ਬਹਮਪੁਰਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਮੈਮੋਰੰਡਮ  ਦਿੱਤਾ।

ਰਵਿੰਦਰ ਸਿੰਘ ਬ੍ਰਹਮਪੁੁਰਾ ਨੇ ਹਾਜ਼ਰੀਨ ਤੇ ਮੀਡੀਆ ਨਾਲ ਗੱਲਬਾਤ ਦੌਰਾਨ ਮੰਗ ਕੀਤੀ ਕਿ ਅਸਲ ਦੋਸ਼ੀਆਂ ਨੂੰ ਫਾਂਸੀ ਦੀਆਂ ਸਜਾਵਾਂ ਦਿੱਤੀਆਂ ਜਾਣ , ਜਿਨਾ ਡੂੰਘੀ ਸਾਜਿਸ਼ ਤਹਿਤ ਇਹ ਕਾਰਾ ਕੀਤਾ ਹੈ। ਉਨਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਉਹ ਗੁੁਰੂ ਸਾਹਿਬ ਦੇ ਸੰਗੀਨ ਮਸਲੇ ਤੇ ਤੁਰੰਤ ਕਾਰਵਾਈ ਕਰਨ ਦੀ ਥਾਂ ਕੁੰਭਕਰਨੀ ਨੀਦ ਵਿੱਚ ਸੁੱਤੇ ਹਨ । ਸਿੱਖ ਜਗਤ ਦੀਆਂ ਨਜ਼ਰਾਂ ਹੁਕਮਰਾਨਾਂ ਤੇ ਟਿਕੀਆਂ ਹਨ , ਜਿਨਾ ਇਨਸਾਫ ਦੇਣ ਅਤੇ ਦੋਸ਼ੀਆਂ  ਨੂੰ ਸਲਾਖਾ ਪਿੱਛੇ ਕਰਨ ਦੀਆਂ ਸਹੁੰਆਂ ਖਾਧੀਆਂ ਸਨ। ਬ੍ਰਹਮਪੁਰਾ ਦੋਸ਼ ਲਾਇਆ ਕਿ ਬੇਅਦਬੀ ਕਾਂਡ ਬਾਦਲ ਸਰਕਾਰ ਵੇਲੇ ਵਾਪਿਰਆ। ਪਰ ਉਨਾ ਦੋਸ਼ੀ ਜੇਲਾਂ  ਚ ਸੁੱਟਣ ਦੀ ਥਾਂ ਸਿੱਖ ਕੌਮ ਨਾਲ ਗਦਾਰੀ ਕੀਤੀ ਤਾਂ ਜੋ ਪੰਥ ਚੋ ਛੇਕੇ ਸੌਦਾ ਸਾਧ ਦੀਆਂ ਵੋਟਾਂ ਲਈਆਂ ਜਾਣ। ਪਰ ਅਫਸੋਸ ਹੈ ਕੈਪਟਨ ਹਕੂਮਤ ਵੀ ਬਾਦਲਾਂ ਦੇ ਰਾਹ ਤੁਰੀ ਹੈ। ਬ੍ਰਹਮਪੁਰਾ ਨੇ ਚੇਤਾਵਨੀ ਭਰੇ ਲਹਿਜੇ ਚ ਕਿਹਾ ਕਿ ਪੰਥ ਨਾਲ ਧੋਖਾ ਕਰਨ ਵਾਲਿਆਂ ਨੂੰ ਸਿੱਖ ਰੋਹ ਦਾ ਸਾਹਮਣਾ ਕਰਨਾ ਪਵੇਗਾ ਜੋ ਅਜੇ ਸ਼ਾਂਤੀ ਪੂਰਵਕ ਨਿਆਂ ਦੀ ਉਡੀਕ ਬੇਸਬਰੀ ਨਾਲ ਕਰ ਰਹੇ ਹਨ।

ਰਵਿੰਦਰ ਸਿੰਘ ਬ੍ਰਹਮਪੁੁਰਾ ਤੇ ਦਲਜੀਤ ਸਿੰਘ ਗਿੱਲ ਨੇ ਕਿਹਾ ਕਿ ਪਿਛਲੇ ਲੰਮੇ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀਆਂ ਬੇਅਦਬੀਆਂ ਅਤੇ ਬੇ-  ਹੁਰਮਤੀਆਂ ਹੋ ਰਹੀਆਂ ਹਨ। ਇਸ ਨਾਲ ਸਿੱਖ ਕੌਮ  ਦੇ ਹਿਰਦੇ ਵਲੂਧਰੇ ਪਏ ਹਨ ।  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀ , ਫੜੇ ਨਾ ਜਾਣ ਕਰਕੇ ਦੁਨੀਆਂ ਭਰ ਦੇ ਸਿੱਖਾਂ ਵਿੱਚ ਬੜਾ ਰੋਹ ਹੈ । ਇਹ ਰੋਹ ਸ਼ਾਂਤ ਤਾਂ ਹੀ ਹੋ ਸਕਦਾ ਹੈ ਕਿ ਜੇਕਰ ਸਿਵਲ ਤੇ ਪੁਲਸ ਪ੍ਰਸ਼ਾਸਨ ਦੋਸ਼ੀਆਂ ਨੂੰ ਬੇਨਕਾਬ ਕਰਕੇ ਉਨਾ ਤੇ ਸਖਤ ਤੋ ਸਖਤ ਕਾਰਵਾਈ ਕਰੇ । ਇਹ ਵੀ ਸਰਕਾਰ ਤੇ ਪ੍ਰਸ਼ਾਸਨ ਦੇ ਧਿਆਨ ਹਿੱਤ ਲਿਆਂਦਾ ਜਾਂਦਾ ਹੈ ਕਿ ਸਿੱਖ ਵਿਰੋਧੀ ਤਾਕਤਾਂ ਪੰਜਾਬ ਦੇ ਸ਼ਾਤ ਮਾਹੌਲ ਨੂੰ ਲਾਂਬੂ ਲਾਉਣ ਲਈ ਸਰਗਰਮ ਹਨ ।ਉਨਾ  ਪਟਿਆਲਾ ਜਿਲੇ ਦੇ ਪਿੰਡ ਕਲਿਆਣ ਸਥਿਤ  ਗੁਰਦੁਆਰਾ ਸਾਹਿਬ ਅਰਦਾਸ ਪੁਰ ਵਿਖੇ ਵਾਪਰੀ ਹੈ , ਜਿੱਥੇ ਦੋਸ਼ੀ ਪਾਵਨ ਸਰੂਪ ਚੁੱਕ ਕੇ ਲੈ ਗਏ ਹਨ । ਇਹ ਵਾਪਰ ਰਹੀਆਂ ਘਟਨਾਵਾਂ ਬਹੁਤ ਹੀ ਚਿੰਤਾਜਨਕ ਹਨ ।  ਅਜਿਹੇ ਵਿਅਕਤੀਆਂ ਤੇ ਦੋਸ਼ੀਆ ਖਿਲਾਫ ਇਹ ਘਟਨਾਵਾਂ ਇਸ ਕਰਕੇ ਵਾਪਰ ਰਹੀਆਂ ਹਨ , ਕਿਉਕਿ ਦੋਸ਼ੀਆਂ ਖਿਲਾਫ ਕੋਈ ਵੀ  ਸਖਤ ਕਾਨੂੰਨ ਲਾਗੂ ਨਹੀ ਕੀਤਾ ਗਿਆ।

ਦਲਜੀਤ ਸਿੰਘ ਗਿੱਲ ਨੇ ਮੰਗ ਕੀਤੀ ਕਿ ਬੇਅਦਬੀਆਂ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦਾ ਬੰਦੋਬਸਤ ਕੀਤਾ ਜਾਵੇ, ਤਾਂ ਜੋ ਸਿੱਖ ਵਿਰੋਧੀ ਸਰਗਰਮ ਸ਼ਕਤੀਆਂ ਨੂੰ ਦਬੋਚਿਆ ਜਾ ਸਕੇ। ਉਨਾ ਕਿਹਾ ਬਾਦਲ ਹਕੂਮਤ ਵੇਲੇ ਬਹਿਬਲ ਕਲਾਂ ਅਤੇ  ਬਰਗਾੜੀ ਕਾਂਡ ਹੋਇਆ । ਜਿੱਥੇ ਸਿੱਖ ਸੰਗਤਾਂ ਨੇ ਬੜੇ ਸ਼ਾਂਤ ਢੰਗ ਨਾਲ ਲੋਕਤੰਤਰ ਤੇ ਪਹਿਰਾ ਦਿੰਦਿਆਂ ਸੰਘਰਸ਼ ਕੀਤਾ ਪਰ ਇਨਸਾਫ ਦੀ ਥਾਂ 2 ਸਿੱਖ ਗੱਭਰੂ ਪੁਲਿਸ ਗੋਲੀ ਨਾਲ ਸ਼ਹੀਦ ਹੋ ਗਏ ਅਤੇ ਸੈਕੜੇ ਜਖਮੀ ਹੋਏ । ਇਸ ਪਿੱਛੇ ਕਾਰਨ ਪੰਥ ਚੋ ਛੇਕੇ ਸੌਦਾ ਸਾਧ ਦੀਆਂ ਵੋਟਾਂ ਸਨ । ਪਰ ਅਫਸੋਸ ਹੈ ਕਿੁਸ ਸਮੇ ਦੀ ਬਾਦਲ ਸਰਕਾਰ ਨੇ ਵੋਟਾਂ ਖਾਤਰ ਸਿੱਖ ਕੌਮ ਨੂੰ ਤਬਾਹ ਕਰ ਦਿੱਤਾ ਪਰ ਅਸਲ ਦੋਸ਼ੀ ਅੱਜ ਤੱਕ ਫੜੇ ਨਹੀ ਗਏ ਜੋ ਇਸ ਸੰਗੀਨ ਕਾਂਡ ਵਿੱਚ ਸ਼ਾਮਲ ਸਨ । ਗਿੱਲ ਨੇ ਕਿਹਾ ਕਿ ਸੁਰੱਖਿਆ ਬੰਦੋਬਸਤ ਮਜ਼ਬੂਤ ਕਰਨ ਦੇ ਨਾਲ ਨਾਲ ਪੰਥ ਵਿਰੋਧੀ ਤਾਕਤਾਂ ਨੂੰ ਬੇਨਕਾਬ ਕਰਕੇ ਉਨਾ ਵਿਰੋਧ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ ।
Published by:Ashish Sharma
First published: