Home /News /punjab /

ਲੁਧਿਆਣਾ : ਗਰੀਬ ਮਾਂ ਵੱਲੋਂ ਆਪਣੇ ਬੇਟੇ ਤੋਂ ਪਵਾਈ 6 ਰੁਪਏ ਦੀ ਲਾਟਰੀ 'ਚੋਂ ਨਿਕਲ ਆਏ 1 ਕਰੋੜ ਰੁਪਏ..

ਲੁਧਿਆਣਾ : ਗਰੀਬ ਮਾਂ ਵੱਲੋਂ ਆਪਣੇ ਬੇਟੇ ਤੋਂ ਪਵਾਈ 6 ਰੁਪਏ ਦੀ ਲਾਟਰੀ 'ਚੋਂ ਨਿਕਲ ਆਏ 1 ਕਰੋੜ ਰੁਪਏ..

ਗਰੀਬ ਮਾਂ ਨੇ ਆਪਣੇ ਬੇਟੇ ਤੋਂ ਪਵਾਈ 6 ਰੁਪਏ ਦੀ ਲਾਟਰੀ ਬਣ ਗਈ ਕਿਸਮਤ ਨਿਕਲ ਆਇਆ 1 ਕਰੋੜ ਰੁਪਏ, ਪਰਿਵਾਰ ਖੁਸ਼

ਗਰੀਬ ਮਾਂ ਨੇ ਆਪਣੇ ਬੇਟੇ ਤੋਂ ਪਵਾਈ 6 ਰੁਪਏ ਦੀ ਲਾਟਰੀ ਬਣ ਗਈ ਕਿਸਮਤ ਨਿਕਲ ਆਇਆ 1 ਕਰੋੜ ਰੁਪਏ, ਪਰਿਵਾਰ ਖੁਸ਼

ਗਰੀਬ ਮਾਂ ਨੇ ਸਖ਼ਤ ਮਿਹਨਤ ਕਰਕੇ ਆਪਣੀਆਂ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਸੀ ਪਰ ਪ੍ਰਾਈਵੇਟ ਨੌਕਰੀ ਹੋਣ ਕਰਕੇ ਬੇਟੇ ਬਹੁਤੇ ਪੈਸੇ ਨਹੀਂ ਕਮਾਉਂਦੇ ਸਨ। ਆਖਿਰਕਾਰ ਮਾਂ ਨੇ ਹੀ ਇਕ ਦਿਨ ਬੇਟੇ ਨੂੰ ਲਾਟਰੀ ਪਾਉਣ ਲਈ ਕਿਹਾ ਬੇਟੇ ਨੇ 2 ਲਾਟਰੀਆਂ ਪਾਇਆ, ਜਿਨ੍ਹਾਂ ਵਿੱਚੋਂ ਇਕ ਮਹਿਜ਼ 6 ਰੁਪਏ ਦੀ ਲਾਟਰੀ ਸੀ ਅਤੇ 1 ਕਰੋੜ ਦਾ ਉਨ੍ਹਾਂ ਨੂੰ ਇਨਾਮ ਨਿਕਲ ਆਇਆ। ਜਿਸ ਨੂੰ ਲੈਕੇ ਪਰਿਵਾਰ ਦੇ ਵਿਚ ਖੁਸ਼ੀ ਦੀ ਲਹਿਰ ਹੈ ਅਤੇ ਕਿਹ ਰਿਹਾ ਹੈ ਕੇ ਹੁਣ ਉਨ੍ਹਾਂ ਦੀ ਗਰੀਬੀ ਖਤਮ ਹੋਵੇਗੀ

ਹੋਰ ਪੜ੍ਹੋ ...
  • Share this:
    ਲੁਧਿਆਣਾ ਦੇ ਵਿਚ ਗਰੀਬ ਮਾਂ ਨੇ ਆਪਣੇ ਬੇਟੇ ਤੋਂ 6 ਰੁਪਏ ਦੀ ਪਵਾਈ ਲਾਟਰੀ ਦੀ ਟਿਕਟ  ਵਿੱਚੋਂ ਇੱਕ ਕਰੋੜ ਰੁਪਿਆ ਨਿਕਲ ਆਇਆ ਹੈ। ਜਿਸ ਨਾਲ ਰਾਤੋ ਰਾਤ ਮਾਂ-ਪੁੱਤ ਦੀ ਕਿਸਮਤ ਬਦਲ ਗਈ। ਹੁਣ ਹਰ ਪਾਸੇ ਤੋਂ ਵਧਾਈਆਂ ਹੀ ਮਿਲ ਰਹੀਆਂ ਹਨ। ਗੰਗਨਗਰ ਤੋਂ ਸਬੰਧਿਤ ਕੁਲਦੀਪ ਸਿੰਘ ਦੀ 1 ਕਰੋੜ ਦੀ ਲਾਟਰੀ ਨਿਕਲ ਆਈ ਹੈ।  ਜਿਸ ਨਾਲ ਪਰਿਵਾਰ ਖੁਸ਼ ਹੈ ਅਤੇ ਰੱਬ ਦਾ ਸ਼ੁਕਰਾਨਾ ਕਰ ਰਿਹਾ ਹੈ।

    ਗਰੀਬ ਮਾਂ ਨੇ ਸਖ਼ਤ ਮਿਹਨਤ ਕਰਕੇ ਆਪਣੀਆਂ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਸੀ ਪਰ ਪ੍ਰਾਈਵੇਟ ਨੌਕਰੀ ਹੋਣ ਕਰਕੇ ਬੇਟੇ ਬਹੁਤੇ ਪੈਸੇ ਨਹੀਂ ਕਮਾਉਂਦੇ ਸਨ। ਆਖਿਰਕਾਰ ਮਾਂ ਨੇ ਹੀ ਇਕ ਦਿਨ ਬੇਟੇ ਨੂੰ ਲਾਟਰੀ ਪਾਉਣ ਲਈ ਕਿਹਾ ਬੇਟੇ ਨੇ 2 ਲਾਟਰੀਆਂ ਪਾਇਆ, ਜਿਨ੍ਹਾਂ ਵਿੱਚੋਂ ਇਕ ਮਹਿਜ਼ 6 ਰੁਪਏ ਦੀ ਲਾਟਰੀ ਸੀ ਅਤੇ 1 ਕਰੋੜ ਦਾ ਉਨ੍ਹਾਂ ਨੂੰ ਇਨਾਮ ਨਿਕਲ ਆਇਆ। ਜਿਸ ਨੂੰ ਲੈਕੇ ਪਰਿਵਾਰ ਦੇ ਵਿਚ ਖੁਸ਼ੀ ਦੀ ਲਹਿਰ ਹੈ ਅਤੇ ਕਿਹ ਰਿਹਾ ਹੈ ਕੇ ਹੁਣ ਉਨ੍ਹਾਂ ਦੀ ਗਰੀਬੀ ਖਤਮ ਹੋਵੇਗੀ

    ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਨੇ ਉਸ ਨੂੰ ਲਾਟਰੀ ਲਾਉਣ ਲਈ ਕਿਹਾ ਸੀ ਉਸ ਨੇ 2 ਲਾਟਰੀ ਪਈਆਂ ਸਨ ਜਿਸ ਚੋਂ 6 ਰੁਪਏ ਵਾਲੀ ਲਾਟਰੀ ਵਿੱਚ ਉਸ ਨੂੰ 1 ਕਰੋੜ ਦਾ ਇਨਾਮ ਨਿਕਲ ਆਇਆ।

    ਮਾਤਾ ਨੇ ਵੀ ਆਪਣੀ ਖੁਸ਼ੀ ਸਾਂਝੀ ਕੀਤੀ ਅਤੇ ਕਿਹਾ ਕਿ ਉਨ੍ਹਾਂ ਲਈ ਇਹ ਬਹੁਤ ਵੱਡੀ ਗੱਲ ਹੈ ਉਧਰ ਦੂਜੇ ਪਾਸੇ ਲੁਧਿਆਣਾ ਗਾਂਧੀ ਲਾਟਰੀ ਦੇ ਮਾਲਿਕ ਨੇ ਕਿਹਾ ਕਿ ਉਹ ਬੀਤੇ 3 ਮਹੀਨੇ ਅੰਦਰ 3 ਕਰੋੜ ਦੇ ਇਨਾਮ ਕੱਢ ਚੁੱਕੇ ਨੇ ਉਨ੍ਹਾਂ ਕਿਹਾ ਕਿ ਅਸੀਂ ਕਿਸੇ ਨੂੰ ਮਹਿੰਗੀ ਲਾਟਰੀ ਪਾਉਣ ਲਈ ਨਹੀਂ ਕਹਿੰਦੇ, ਸਗੋਂ ਭਾਂਵੇਂ ਸਸਤੀ ਪਾਓ ਪਰ ਪਾਣੀ ਕਿਸਮਤ ਜਰੂਰ ਅਜ਼ਮਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਪਰਿਵਾਰ ਦੀ ਗਰੀਬੀ ਖਤਮ ਹੋਈ ਹੈ ਓਹ ਵੀ ਸਾਡੇ ਮਾਧਿਅਮ ਨਾਲ ਅਸੀਂ ਪਰਿਵਾਰ ਲਈ ਖੁਸ਼ ਹੈ।
    Published by:Sukhwinder Singh
    First published:

    Tags: Lottery, Ludhiana

    ਅਗਲੀ ਖਬਰ