Home /News /punjab /

ਵਿਜੀਲੈਂਸ ਵੱਲੋਂ ਸੰਜੇ ਪੋਪਲੀ ਦੇ ਘਰੋਂ 12 ਕਿਲੋ ਸੋਨਾ ਤੇ ਹੋਰ ਸਾਮਾਨ ਬਰਾਮਦ

ਵਿਜੀਲੈਂਸ ਵੱਲੋਂ ਸੰਜੇ ਪੋਪਲੀ ਦੇ ਘਰੋਂ 12 ਕਿਲੋ ਸੋਨਾ ਤੇ ਹੋਰ ਸਾਮਾਨ ਬਰਾਮਦ

 • Share this:
  ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸੀਨੀਅਰ ਆਈਏਐੱਸ ਅਫ਼ਸਰ ਸੰਜੈ ਪੋਪਲੀ ਦੇ ਘਰ ਗੋਲੀ ਚੱਲਣ ਦੀ ਖਬਰ ਆਈ ਹੈ। ਅੱਜ ਬਾਅਦ ਦੁਪਹਿਰ ਵਿਜੀਲੈਂਸ ਦੀ ਟੀਮ ਸੰਜੈ ਪੋਪਲੀ ਦੇ ਚੰਡੀਗੜ੍ਹ ਸਥਿਤ ਘਰ 'ਤੇ ਛਾਪਾ ਮਾਰਨ ਗਈ ਤਾਂ ਪੋਪਲੀ ਦੇ ਬੇਟੇ ਨੇ ਵਿਜੀਲੈਂਸ ਨਾਲ ਬਹਿਸ ਦੌਰਾਨ ਕਥਿਤ ਤੌਰ ’ਤੇ ਖੁਦ ਨੂੰ ਗੋਲੀ ਮਾਰ ਲਈ, ਜਦੋਂਕਿ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਵਿਜੀਲੈਂਸ ਦੇ ਕਿਸੇ ਕਰਮਚਾਰੀ ਨੇ ਅਧਿਕਾਰੀ ਦੇ ਬੇਟੇ 'ਤੇ ਗੋਲੀ ਚਲਾਈ ਗਈ ਹੈ। ਗੋਲੀ ਲੱਗਣ ਕਾਰਨ ਸੰਜੈ ਪੋਪਲੀ ਦੇ ਪੁੱਤ ਕਾਰਤਿਕ ਦੀ ਮੌਤ ਹੋ ਗਈ ਹੈ।

  ਪਤਾ ਲੱਗਾ ਹੈ ਕਿ ਗੋਲੀ ਕਾਰਤਿਕ ਦੇ ਲਾਈਸੈਂਸੀ ਰਿਵਾਲਵਰ ਵਿਚੋਂ ਚੱਲੀ ਹੈ। ਉਧਰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਵਿਜੀਲੈਂਸ ਨੂੰ IAS ਸੰਜੇ ਪੋਪਲੀ ਦੀ ਚੰਡੀਗੜ੍ਹ ਰਿਹਾਇਸ਼ ਤੋਂ 12 ਕਿਲੋਂ ਸੋਨਾ ਮਿਲਿਆ ਹੈ।

  ਇਸ ਵਿੱਚ ਸੋਨੇ ਦੇ ਬਿਸਕੁਟ ਅਤੇ 1-1 ਕਿੱਲੋ ਦੀਆਂ ਦੋ ਇੱਟਾਂ ਸ਼ਾਮਲ ਹਨ। ਇਸ ਦੇ ਨਾਲ ਹੀ 3 ਕਿੱਲੋ ਚਾਂਦੀ ਅਤੇ 4 ਆਈਫੋਨ ਤੋਂ ਇਲਾਵਾ ਕੀਮਤੀ ਸਮਾਨ ਬਰਾਮਦ ਹੋਇਆ ਹੈ।

  ਦੱਸ ਦਈਏ ਕਿ ਸੰਜੇ ਪੋਪਲੀ ਨੂੰ ਪਿਛਲੇ ਦਿਨੀਂ ਭ੍ਰਿ੍ਸ਼ਟਾਚਾਰ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਅੱਜ ਵਿਜੀਲੈਂਸ ਦੀ ਟੀਮ ਪੋਪਲੀ ਦੇ ਘਰ ਆਈ ਸੀ।

  ਇਸ ਦੌਰਾਨ ਪੋਪਲੀ ਦੇ ਬੇਟੇ ਨੇ ਵਿਜੀਲੈਂਸ ਨਾਲ ਬਹਿਸ ਦੌਰਾਨ ਕਥਿਤ ਤੌਰ ’ਤੇ ਖੁਦ ਨੂੰ ਗੋਲੀ ਮਾਰ ਲਈ, ਜਦੋਂਕਿ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਵਿਜੀਲੈਂਸ ਦੇ ਕਿਸੇ ਕਰਮਚਾਰੀ ਨੇ ਅਧਿਕਾਰੀ ਦੇ ਬੇਟੇ 'ਤੇ ਗੋਲੀ ਚਲਾਈ ਗਈ ਹੈ। ਗੋਲੀ ਲੱਗਣ ਕਾਰਨ ਸੰਜੈ ਪੋਪਲੀ ਦੇ ਪੁੱਤ ਕਾਰਤਿਕ ਦੀ ਮੌਤ ਹੋ ਗਈ ਹੈ।

  ਸੰਜੇ ਪੋਪਲੀ ਦੇ ਇਕਲੌਤੇ ਪੁੱਤ ਕਾਰਤਿਕ ਨੂੰ ਵੀ ਪੁੱਛਗਿੱਛ ਲਈ ਕਈ ਵਾਰ ਵਿਜੀਲੈਂਸ ਦਫ਼ਤਰ ਬੁਲਾਇਆ ਗਿਆ ਸੀ। ਅੱਜ ਵੀ ਵਿਜੀਲੈਂਸ ਦੀ ਟੀਮ ਸੰਜੇ ਦੇ ਘਰ ਪਹੁੰਚੀ ਸੀ ਕਿਉਂਕਿ ਉਸ ਨੂੰ ਬਾਅਦ ਦੁਪਹਿਰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ।
  Published by:Gurwinder Singh
  First published:

  Tags: Corruption, Sanjay Popli

  ਅਗਲੀ ਖਬਰ