• Home
  • »
  • News
  • »
  • punjab
  • »
  • 10 MLAS INCLUDING KHAIRA STOOD IN FAVOR OF THE CAPTAIN REQUESTING HIGH COMMAND NOT TO DO SO WITH THE CAPTAIN

ਖਹਿਰਾ ਸਣੇ 10 ਵਿਧਾਇਕ ਖੜ੍ਹੇ ਕੈਪਟਨ ਦੇ ਹੱਕ 'ਚ, ਹਾਈਕਮਾਨ ਨੂੰ ਕੀਤੀ ਇਹ ਅਪੀਲ...

ਖਹਿਰਾ ਸਣੇ 10 ਵਿਧਾਇਕ ਖੜ੍ਹੇ ਕੈਪਟਨ ਦੇ ਹੱਕ 'ਚ, ਹਾਈਕਮਾਨ ਨੂੰ ਕੀਤੀ ਇਹ ਅਪੀਲ...(ਫਾਇਲ ਫੋਟੋ)

ਖਹਿਰਾ ਸਣੇ 10 ਵਿਧਾਇਕ ਖੜ੍ਹੇ ਕੈਪਟਨ ਦੇ ਹੱਕ 'ਚ, ਹਾਈਕਮਾਨ ਨੂੰ ਕੀਤੀ ਇਹ ਅਪੀਲ...(ਫਾਇਲ ਫੋਟੋ)

  • Share this:
    ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਐਲਾਨਣ ਦੀ ਚਰਚਾ ਦੌਰਾਨ ਸੂਬੇ ਵਿਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸਿੱਧੂ ਵੱਲੋਂ ਜਿਥੇ ਵਿਧਾਇਕਾਂ ਦਾ ਸਮਰਥਨ ਲੈਣ ਲਈ ਭੱਜ ਨੱਠ ਕੀਤੀ ਜਾ ਰਹੀ ਹੈ, ਉਥੇ ਕੈਪਟਨ ਨਾਲ 10 ਵਿਧਾਇਕ ਡਟ ਕੇ ਆ ਖੜ੍ਹੇ ਹਨ।

    ਇਨ੍ਹਾਂ ਵਿਧਾਇਕਾਂ ਨੇ ਹਾਈਕਮਾਨ ਅੱਗੇ ਤਰਲਾ ਮਾਰਿਆ ਹੈ ਕਿ ਕੈਪਟਨ ਦੀ ਪੰਜਾਬ ਵਿਚ ਕਾਂਗਰਸ ਨੂੰ ਖੜ੍ਹੀ ਕਰਨ ਵਿਚ ਵੱਡੀ ਭੁਮਿਕਾ ਨੂੰ ਨਜ਼ਰ ਅੰਦਾਜ ਨਾ ਕੀਤਾ ਜਾਵੇ।

    10 ਕਾਂਗਰਸੀ ਵਿਧਾਇਕਾਂ ਨੇ ਪਾਰਟੀ ਹਾਈਕਮਾਂਡ ਨੂੰ ਅਪੀਲ ਕੀਤੀ ਹੈ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨੀਵਾਂ ਨਾ ਦਿਖਾਏ, ਕਿਉਂਕਿ ਕੈਪਟਨ ਦੀਆਂ ਕੋਸ਼ਿਸ਼ਾਂ ਕਾਰਨ ਪੰਜਾਬ ਵਿਚ ਪਾਰਟੀ ਖੜ੍ਹੀ ਹੋਈ ਹੈ।

    ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ, ਜੋ ਹਾਲ ਹੀ ਵਿੱਚ ‘ਆਪ’ ਤੋਂ ਕਾਂਗਰਸ ਵਿੱਚ ਸ਼ਾਮਲ ਹੋਏ ਹਨ, ਨੇ ਆਪਣੇ ਸਾਥੀਆਂ ਹਰਮਿੰਦਰ ਗਿੱਲ, ਫਤਹਿ ਬਾਜਵਾ, ਗੁਰਪ੍ਰੀਤ ਜੀਪੀ, ਕੁਲਦੀਪ ਵੈਦ, ਬਲਵਿੰਦਰ ਲੱਡੂ, ਸੰਤੋਖ ਸਿੰਘ ਭਲਾਈਪੁਰ, ਜੋਗਿੰਦਰ ਭੋਆ, ਜਗਦੇਵ ਕਮਾਲੂ, ਪ੍ਰਿਮਲ ਖਾਲਸਾ ਨਾਲ ਸਾਂਝੇ ਤੌਰ ’ਤੇ ਕੈਪਟਨ ਅਮਰਿੰਦਰ ਸਿੰਘ ਦਾ ਸਮਰਥਨ ਕੀਤਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਕੈਪਟਨ ਦੇ ਸਖਤ ਯਤਨ ਸਦਕਾ ਪਾਰਟੀ ਦੇ ਪੰਜਾਬ ਵਿੱਚ ਪੈਰ ਲੱਗੇ।

    ਪਾਰਟੀ ਹਾਈਕਮਾਂਡ ਨੂੰ ਅਪੀਲ ਕੀਤੀ ਹੈ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਅਜਿਹਾ ਨਾ ਕਰੇ, ਕਿਉਂਕਿ ਕੈਪਟਨ ਦੀਆਂ ਕੋਸ਼ਿਸ਼ਾਂ ਕਾਰਨ ਪੰਜਾਬ ਵਿਚ ਪਾਰਟੀ ਖੜ੍ਹੀ ਹੋਈ ਹੈ। ਉਨ੍ਹਾਂ ਆਖਿਆ ਹੈ ਕਿ ਸਿੱਧੂ ਨੂੰ ਕੈਪਟਨ ਤੋਂ ਜਨਤਕ ਤੌਰ ਉਤੇ ਮੁਆਫੀ ਮੰਗਣੀ ਚਾਹੀਦੀ ਹੈ।
    Published by:Gurwinder Singh
    First published: