Home /News /punjab /

ਖੇਡਦੇ ਖੇਡਦੇ 10 ਸਾਲਾਂ ਲੜਕੀ ਨੇ ਚੁੰਨੀ ਨਾਲ ਲਿਆ ਫਾਹਾ, ਹੋਈ ਮੌਤ

ਖੇਡਦੇ ਖੇਡਦੇ 10 ਸਾਲਾਂ ਲੜਕੀ ਨੇ ਚੁੰਨੀ ਨਾਲ ਲਿਆ ਫਾਹਾ, ਹੋਈ ਮੌਤ

ਸ੍ਰੀ ਮੁਕਤਸਰ ਸਾਹਿਬ : ਖੇਡਦੇ ਖੇਡਦੇ 10 ਸਾਲਾਂ ਲੜਕੀ ਨੇ ਚੁੰਨੀ ਨਾਲ ਲਿਆ ਫਾਹਾ

ਸ੍ਰੀ ਮੁਕਤਸਰ ਸਾਹਿਬ : ਖੇਡਦੇ ਖੇਡਦੇ 10 ਸਾਲਾਂ ਲੜਕੀ ਨੇ ਚੁੰਨੀ ਨਾਲ ਲਿਆ ਫਾਹਾ

Punjab news-ਮ੍ਰਿਤਕ ਲੜਕੀ ਪ੍ਰੀਤੀ ਦੀ ਮਾਤਾ ਮਨੂੰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਘਰ ਇਕ ਤੋਤਾ ਆ ਗਿਆ ਸੀ, ਜਿਸ ਨੂੰ ਉਨ੍ਹਾਂ ਆਪਣੇ ਘਰ ਰੱਖ ਲਿਆ ਸੀ, ਪਰੰਤੂ ਉਕਤ ਤੋਤੇ ਦੀ ਕਰੀਬ 10 ਦਿਨ ਪਹਿਲਾਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਲੜਕੀ ਪ੍ਰੀਤੀ ਬਹੁਤ ਉਦਾਸ ਰਹਿੰਦੀ ਸੀ, ਪਰੰਤੂ ਲੜਕੀ ਵੱਲੋਂ ਤੋਤੇ ਦੀ ਮੌਤ ਕਾਰਨ ਫਾਹਾ ਲਿਆ ਗਿਆ ਜਾਂ ਕਿਸੇ ਹੋਰ ਕਾਰਨ ਇਸ ਬਾਰੇ ਕੁਝ ਵੀ ਨਹੀਂ ਕਹਿ ਸਕਦੇ।

ਹੋਰ ਪੜ੍ਹੋ ...
  • Share this:

ਅਸ਼ਫਾਕ ਢੁੱਡੀ

ਸ੍ਰੀ ਮੁਕਤਸਰ ਸਾਹਿਬ : ਗਿੱਦੜਬਾਹਾ ਦੇ ਕੱਚਾ ਤਲਾਬ ਇਲਾਕੇ ਵਿਚ ਅੱਜ ਘਰ ਘਰ ਵਿਚ ਖੇਡਦੀ ਇਕ 10 ਸਾਲਾਂ ਲੜਕੀ ਦੇ ਖੇਡ-ਖੇਡ ਵਿਚ ਹੀ  ਚੁੰਨੀ ਨਾਲ ਫਾਹਾ ਲੈ ਕੇ ਆਪਣੀ ਜਾਨ ਗਵਾ ਦਿੱਤੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ 10 ਸਾਲਾਂ ਮ੍ਰਿਤਕ ਲੜਕੀ ਪ੍ਰੀਤੀ ਦੀ ਮਾਤਾ ਮੰਨੂ ਪਤਨੀ ਛੋਟੇ ਲਾਲ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ ਵਿਚ ਪੋਚੇ ਲਗਾਉਣ ਦਾ ਕੰਮ ਕਰਦੀ ਹੈ ਅਤੇ ਉਸਦਾ ਪਤੀ ਛੋਟੇ ਲਾਲ ਘਰ ਦੇ ਨਜ਼ਦੀਕ ਹੀ ਸਥਿਤ ਇਕ ਬੇਕਰੀ ਵਿਚ ਕੰਮ ਕਰਦਾ ਹੈ।

ਉਸਨੇ ਦੱਸਿਆ ਕਿ ਉਸਦਾ ਪਤੀ ਰੋਜ਼ਾਨਾ ਦੀ ਤਰ੍ਹਾਂ ਸਵੇਰੇ 8 ਵਜੇ  ਆਪਣੇ ਕੰਮ ਤੇ ਚਲਾ ਗਿਆ, ਜਦੋਂਕਿ ਉਹ ਵੀ ਆਪਣੀ ਲੜਕੀ ਪ੍ਰੀਤੀ ਨੂੰ ਦੋ ਅੱਠ ਤੇ ਸੱਤ ਸਾਲਾ ਲੜਕਿਆਂ ਨਾਲ ਘਰ ਵਿਚ ਛੱਡ ਕੇ ਬਾਹਰੋਂ ਜਿੰਦਰਾ ਲਗਾ ਕੇ ਕੰਮ ਤੇ ਚਲੀ ਗਈ। ਇਸ ਦੌਰਾਨ ਲੜਕੀ ਪ੍ਰੀਤੀ ਨੇ ਆਪਣੇ ਭਰਾਵਾਂ ਨਾਲ ਖੇਡਦੇ ਹੋਏ ਘਰ ਵਿਚ ਪਈਆਂ 2 ਪਲਾਸਟਿਕ ਦੀਆਂ ਬਾਲਟੀਆਂ ਨੂੰ ਗਲੇ ਵਿੱਚ ਚੁੰਨੀ ਲਗਾ ਕੇ ਛੱਤ ਦੀ ਹੁੱਕ ‘ਤੇ ਲਟਕਾ ਦਿੱਤੀਆਂ । ਲੜਕੀ ਵਿਚ ਕੋਈ ਵੀ ਹਰਕਤ ਨਾ ਹੋਣ ਤੇ ਉਸਦੇ 8 ਸਾਲਾਂ ਅਤੇ 7 ਸਾਲਾਂ ਭਰਾਵਾਂ ਨੇ ਘਰ ਦੀ ਛੱਤ ਤੇ ਚੜ੍ਹ ਕੇ ਰੌਲਾ ਪਾਇਆ, ਜਿਸ ਤੇ ਸੂਚਨਾਂ ਮਿਲਣ ਤੇ ਛੋਟੇ ਲਾਲ ਘਰ ਪੁੱਜਾ ਅਤੇ ਗੇਟ ਨੂੰ ਤੋੜ ਕੇ ਜਦੋਂ ਘਰ ਅੰਦਰ ਦਾਖਲ ਹੋਇਆ ਤਾਂ ਉਸ ਸਮੇਂ ਤੱਕ ਲੜਕੀ ਪ੍ਰੀਤੀ ਦੀ ਮੌਤ ਹੋ ਚੁੱਕੀ ਸੀ।

ਮ੍ਰਿਤਕ ਲੜਕੀ ਪ੍ਰੀਤੀ ਦੀ ਮਾਤਾ ਮਨੂੰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਘਰ ਇਕ ਤੋਤਾ ਆ ਗਿਆ ਸੀ, ਜਿਸ ਨੂੰ ਉਨ੍ਹਾਂ ਆਪਣੇ ਘਰ ਰੱਖ ਲਿਆ ਸੀ, ਪਰੰਤੂ ਉਕਤ ਤੋਤੇ ਦੀ ਕਰੀਬ 10 ਦਿਨ ਪਹਿਲਾਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਲੜਕੀ ਪ੍ਰੀਤੀ ਬਹੁਤ ਉਦਾਸ ਰਹਿੰਦੀ ਸੀ, ਪਰੰਤੂ ਲੜਕੀ ਵੱਲੋਂ ਤੋਤੇ ਦੀ ਮੌਤ ਕਾਰਨ ਫਾਹਾ ਲਿਆ ਗਿਆ ਜਾਂ ਕਿਸੇ ਹੋਰ ਕਾਰਨ ਇਸ ਬਾਰੇ ਕੁਝ ਵੀ ਨਹੀਂ ਕਹਿ ਸਕਦੇ।

ਉੱਧਰ ਮੌਕੇ ਉਤੇ ਪਹੁੰਚੀ ਥਾਣਾ ਗਿੱਦੜਬਾਹਾ ਦੀ ਪੁਲਿਸ ਵੱਲੋਂ ਮ੍ਰਿਤਕ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਰਖਵਾ ਦਿੱਤਾ ਗਿਆ ਹੈ। ਫਿਲਹਾਲ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਵੀ ਕੋਈ ਟਿੱਪਣੀ ਮੀਡੀਆ ਸਾਹਮਣੇ ਨਹੀ ਕੀਤੀ ਗਈ। ਲੜਕੀ ਦੇ ਵੱਲੋਂ ਤੋਤੇ ਦੀ ਮੌਤ ਕਾਰਨ ਫਾਹਾ ਲਿਆ ਗਿਆ ਜਾਂ ਕਿਸੇ ਹੋਰ ਕਾਰਨ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ।

Published by:Sukhwinder Singh
First published:

Tags: Muktsar