Home /News /punjab /

ਜਲੰਧਰ 'ਚ ਭੇਦਭਰੇ ਹਾਲਾਤ 'ਚ 10ਵੀਂ ਦੀ ਵਿਦਿਆਰਥਣ ਹੋਈ ਲਾਪਤਾ,ਕੁੜੀ ਦੀ ਸਕੂਲ ਦੀ ਕਾਪੀ ਤੋਂ ਹੋਇਆ ਹੈਰਾਨੀਜਨਕ ਖੁਲਾਸਾ

ਜਲੰਧਰ 'ਚ ਭੇਦਭਰੇ ਹਾਲਾਤ 'ਚ 10ਵੀਂ ਦੀ ਵਿਦਿਆਰਥਣ ਹੋਈ ਲਾਪਤਾ,ਕੁੜੀ ਦੀ ਸਕੂਲ ਦੀ ਕਾਪੀ ਤੋਂ ਹੋਇਆ ਹੈਰਾਨੀਜਨਕ ਖੁਲਾਸਾ

ਦੱਸਵੀ ਜਮਾਤ 'ਚ ਪੜ੍ਹਨ ਵਾਲੀ ਕੁੜੀ ਭੇਦਭਰੇ ਹਾਲਾਤ 'ਚ ਹੋਈ ਲਾਪਤਾ

ਦੱਸਵੀ ਜਮਾਤ 'ਚ ਪੜ੍ਹਨ ਵਾਲੀ ਕੁੜੀ ਭੇਦਭਰੇ ਹਾਲਾਤ 'ਚ ਹੋਈ ਲਾਪਤਾ

ਜਲੰਧਰ ਦੇ ਕਾਂਸ਼ੀ ਨਗਰ ਵਿੱਚ ਰਹਿਣ ਵਾਲੀ 10ਵੀਂ ਜਮਾਤ ਦੀ ਵਿਦਿਆਰਥਣ ਦੇ ਸ਼ੱਕੀ ਹਾਲਾਤ ਦੇ ਵਿੱਚ ਲਾਪਤਾ ਹੋਣ ਦੇ ਨਾਲ ਇਲਾਕੇ ਵਿੱਚ ਸਹਿਮ ਦਾ ਮਹੌਲ ਹੈ। ਲਾਪਤਾ ਹੋਈ ਵਿਦਿਆਰਥਣ ਘਰ ਵਿੱਚ ਸਕੂਲ ਦਾ ਬੈਗ ਵੀ ਛੱਡ ਗਈ ਸੀ ਜਿਸ ਦੀ ਕਾਪੀ ਦੇ ਵਿਚੋਂ ਇੱਕ ਮੁੰਡੇ ਦਾ ਨੰਬਰ ਮਿਲਿਆ ਹੈ। ਪਹਿਲਾਂ ਤਾਂ ਵਿਦਿਆਰਥਣ ਦੇ ਪਰਿਵਾਰਕ ਮੈਂਬਰ ਖ਼ੁਦ ਹੀ ਕੁੜੀ ਦੀ ਭਾਲ ਕਰਦੇ ਰਹੇ ਪਰ ਜਦੋਂ ਉਸ ਦਾ ਕੋਈ ਸੁਰਾਗ ਨਾ ਮਿਲਿਆ ਤਾਂ ਕਾਪੀ ਵਿੱਚੋਂ ਮਿਲੇ ਮੋਬਾਇਲ ਨੰਬਰ ’ਤੇ ਸੰਪਰਕ ਕੀਤਾ ਤਾਂ ਮੁੰਡੇ ਦਾ ਕਹਿਣਾ ਸੀ ਕਿ ਉਹ ਕੁੜੀ ਨਾਲ 8 ਮਹੀਨਿਆਂ ਤੋਂ ਗੱਲ ਕਰ ਰਿਹਾ ਸੀ ਪਰ ਉਨ੍ਹਾਂ ਦੀ ਧੀ ਉਸ ਦੇ ਨਾਲ ਨਹੀਂ ਹੈ।

ਹੋਰ ਪੜ੍ਹੋ ...
  • Share this:

ਪੰਜਾਬ ਦੇ ਵਿੱਚ ਲੜਕੀਆਂ ਦੇ ਲਾਪਤਾ ਹੋਣ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਤਾਜ਼ਾ ਮਾਮਲਾ ਜਲੰਧਰ ਦੇ ਕਾਂਸ਼ੀ ਨਗਰ ਤੋਂ ਸਾਹਮਣੇ ਆਇਆ ਹੈ । ਦਰਅਸਲ ਕਾਂਸ਼ੀ ਨਗਰ ਦੇ ਵਿੱਚ ਰਹਿਣ ਵਾਲੀ 10ਵੀਂ ਜਮਾਤ ਦੀ ਵਿਦਿਆਰਥਣ ਦੇ ਸ਼ੱਕੀ ਹਾਲਾਤ ਦੇ ਵਿੱਚ ਲਾਪਤਾ ਹੋਣ ਦੇ ਨਾਲ ਇਲਾਕੇ ਵਿੱਚ ਸਹਿਮ ਦਾ ਮਹੌਲ ਹੈ। ਲਾਪਤਾ ਹੋਈ ਵਿਦਿਆਰਥਣ ਘਰ ਵਿੱਚ ਸਕੂਲ ਦਾ ਬੈਗ ਵੀ ਛੱਡ ਗਈ ਸੀ ਜਿਸ ਦੀ ਕਾਪੀ ਦੇ ਵਿਚੋਂ ਇੱਕ ਮੁੰਡੇ ਦਾ ਨੰਬਰ ਮਿਲਿਆ ਹੈ। ਪਹਿਲਾਂ ਤਾਂ ਵਿਦਿਆਰਥਣ ਦੇ ਪਰਿਵਾਰਕ ਮੈਂਬਰ ਖ਼ੁਦ ਹੀ ਕੁੜੀ ਦੀ ਭਾਲ ਕਰਦੇ ਰਹੇ ਪਰ ਜਦੋਂ ਉਸ ਦਾ ਕੋਈ ਸੁਰਾਗ ਨਾ ਮਿਲਿਆ ਤਾਂ ਕਾਪੀ ਵਿੱਚੋਂ ਮਿਲੇ ਮੋਬਾਇਲ ਨੰਬਰ ’ਤੇ ਸੰਪਰਕ ਕੀਤਾ ਤਾਂ ਮੁੰਡੇ ਦਾ ਕਹਿਣਾ ਸੀ ਕਿ ਉਹ ਕੁੜੀ ਨਾਲ 8 ਮਹੀਨਿਆਂ ਤੋਂ ਗੱਲ ਕਰ ਰਿਹਾ ਸੀ ਪਰ ਉਨ੍ਹਾਂ ਦੀ ਧੀ ਉਸ ਦੇ ਨਾਲ ਨਹੀਂ ਹੈ।

ਇਸ ਮਾਮਲੇ ਨੂੰ ਲੈ ਕੇ ਜਲੰਧਰ ਦੇ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੂੰ ਕੁੜੀ ਦੇ ਮਾਪਿਆਂ ਨੇ ਕੁੜੀ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ਼ ਕਰਵਾਈ । ਕਾਂਸ਼ੀ ਨਗਰ ਵਿੱਚ ਰਹਿੰਦੇ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਕੋਟ ਸਦੀਕ ਦੇ ਸਕੂਲ ਵਿੱਚ 10ਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਉਹ 30 ਨਵੰਬਰ ਨੂੰ ਸਵੇਰੇ ਉਹ ਸਕੂਲ ਲਈ ਘਰੋਂ ਨਿਕਲੀ ਸੀ ਪਰ ਘਰ ਨਹੀਂ ਮੁੜੀ। ਉਨ੍ਹਾਂ ਸਕੂਲ ਵਿਚ ਜਾ ਕੇ ਪਤਾ ਕੀਤਾ ਤਾਂ ਸਕੂਲ ਵਾਲਿਆਂ ਨੇ ਉਨ੍ਹਾਂ ਦੀ ਧੀ ਵੀਰਵਾਰ ਨੂੰ ਸਕੂਲ ਹੀ ਨਹੀਂ ਆਈ। ਪਰਿਵਾਰਕ ਮੈਂਬਰਾਂ ਨੇ ਕੁੜੀ ਦੀ ਕਾਫ਼ੀ ਭਾਲ ਕੀਤੀ ਪਰ ਉਸ ਦਾ ਕੋਈ ਵੀ ਪਤਾ ਨਹੀਂ ਲੱਗਿਆ।

ਹਲਾਂਕਿ ਕੁੜੀ ਦਾ ਸਕੂਲ ਦਾਬੈਗ ਘਰ ਵਿੱਚ ਹੀ ਸੀ। ਉਸ ਦੇ ਸਕੂਲ ਬੈਗ਼ ਦੇ ਵਿੱਚੋਂ ਮਿਲੀ ਇੱਕ ਕਾਪੀ ਵਿੱਚ ਲਿਖਿਆ ਮੋਬਾਇਲ ਨੰਬਰ ਮਿਲਿਆ ਸੀ।ਇੰਨਾ ਹੀ ਨਹੀ ਘਰ ਵਿੱਚ ਹੀ ਕੁੜੀ ਦਾ ਮੋਬਾਇਲ ਫੋਨ ਵੀ ਮਿਲਿਆ ਪਰ ਉਸ ਵਿਚ ਸਿਮ ਨਹੀਂ ਸੀ। ਪਰਿਵਾਰਕ ਮੈਂਬਰਾਂ ਨੇ ਉਸ ਨੰਬਰ ’ਤੇ ਫੋਨ ਕੀਤਾ ਤਾਂ ਫੋਨ ਚੁੱਕਣ ਵਾਲੇ ਨੌਜਵਾਨ ਨੇ ਆਪਣਾ ਨਾਂ ਇੰਦਰ ਦੱਸਿਆ ਜੋ ਕਿ ਬਟਾਲਾ ਦਾ ਰਹਿਣ ਵਾਲਾ ਸੀ। ਮੁੰਡੇ ਨੇ ਮੰਨਿਆ ਕਿ ਉਹ ਕੁੜੀ ਨਾਲ 8 ਮਹੀਨਿਆਂ ਤੋਂ ਗੱਲ ਕਰ ਰਿਹਾ ਸੀ ਪਰ ਉਹ ਉਸ ਦੇ ਨਾਲ ਨਹੀਂ ਹੈ। ਪੀੜਤ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਉਹ ਮੁੰਡਾ ਝੂਠ ਬੋਲ ਰਿਹਾ ਹੈ ਅਤੇ ਉਹ ਹੀ ਉਨ੍ਹਾਂ ਦੀ ਧੀ ਨੂੰ ਵਰਗਲਾ ਕੇ ਲੈ ਗਿਆ ਹੈ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਮੁਤਾਬਕ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਇੰਦਰ ਦੇ ਖ਼ਿਲਾਫ਼ ਧਾਰਾ 363, 366 ਅਧੀਨ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Published by:Shiv Kumar
First published:

Tags: Girl, Jalandhar, Missing, Police, School