ਗੈਸ ਏਜੰਸੀ ਦੀ ਨਗਦੀ ਜਮ੍ਹਾਂ ਕਰਾਉਣ ਜਾ ਰਹੇ ਕਰਿੰਦੇ ਤੋਂ 11 ਲੱਖ 70 ਹਜ਼ਾਰ ਲੁੱਟੇ

News18 Punjabi | News18 Punjab
Updated: July 6, 2020, 3:59 PM IST
share image
ਗੈਸ ਏਜੰਸੀ ਦੀ ਨਗਦੀ ਜਮ੍ਹਾਂ ਕਰਾਉਣ ਜਾ ਰਹੇ ਕਰਿੰਦੇ ਤੋਂ 11 ਲੱਖ 70 ਹਜ਼ਾਰ ਲੁੱਟੇ
ਗੈਸ ਏਜੰਸੀ ਦੀ ਨਗਦੀ ਜਮ੍ਹਾ ਕਰਾਉਣ ਜਾ ਰਹੇ ਕਰਿੰਦੇ ਤੋਂ 11 ਲੱਖ 70 ਹਜ਼ਾਰ ਲੁੱਟੇ

  • Share this:
  • Facebook share img
  • Twitter share img
  • Linkedin share img
ਜਸਵੀਰ ਬਰਾੜ
ਸਨਅਤੀ ਸ਼ਹਿਰ ਲੁਧਿਆਣਾ ਵਿਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਲੁਧਿਆਣਾ ਦੇ ਡਾਬਾ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਬਚਨ ਗੈਸ ਏਜੰਸੀ ਦੀ ਨਗਦੀ ਜਮ੍ਹਾਂ ਕਰਨ ਜਾ ਰਹੇ ਕਰਿੰਦੇ ਤੋਂ ਰਸਤੇ ਵਿਚ ਹਥਿਆਰਾਂ ਦੀ ਨੋਕ ਉਤੇ ਪੈਸਿਆਂ ਨਾਲ ਭਰਿਆ ਬੈਗ ਲੁੱਟ ਲਿਆ ਗਿਆ, ਜਿਸ ਵਿਚ 11 ਲੱਖ 70 ਹਜ਼ਾਰ ਰੁਪਏ ਕੈਸ਼ ਸੀ।

ਕਰਿੰਦਾ ਤਿੰਨ ਦਿਨਾਂ ਦਾ ਇਹ ਕੈਸ਼ ਬੈਂਕ ਵਿਚ ਜਮ੍ਹਾਂ ਕਰਵਾਓਣ ਜਾ ਰਿਹਾ ਸੀ। ਉਧਰ ਗੈਸ ਏਜੰਸੀ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਦਾ ਵਰਕਰ ਪਵਨਦੀਪ ਸਵੇਰੇ ਕੈਸ਼ ਜਮ੍ਹਾਂ ਕਰਾਉਣ ਲਈ ਜਾ ਰਿਹਾ ਸੀ ਤਾਂ ਰਸਤੇ ਵਿੱਚ 3 ਅਣਪਛਾਤਿਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ਉਤੇ ਉਸ ਤੋਂ ਕੈਸ਼ ਨਾਲ ਭਰਿਆ ਬੈਗ ਖੋ ਲਿਆ ਅਤੇ ਫ਼ਰਾਰ ਹੋ ਗਏ।
ਉਨ੍ਹਾਂ ਕਿਹਾ ਕਿ ਬੈਗ ਵਿਚ ਉਨ੍ਹਾਂ ਦਾ ਤਿੰਨ ਦਿਨ ਦਾ ਕੈਸ਼ ਸੀ ਜੋ ਬੈਂਕ ਵਿਚ ਜਮ੍ਹਾਂ ਕਰਵਾਉਣ ਜਾ ਰਿਹਾ ਸੀ। ਉਧਰ ਮੌਕੇ ਉਤੇ ਪਹੁੰਚੇ ਏਸੀਪੀ ਸੰਦੀਪ ਵਡੇਰਾ ਨੇ ਦੱਸਿਆ ਕਿ 3 ਅਣਪਛਾਤਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਿਨ੍ਹਾਂ ਦੀ ਪੁਲਿਸ ਭਾਲ ਕਰ ਰਹੀ ਹੈ। ਜਲਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਕੋਲ ਹਥਿਆਰ ਸਨ ਜਾਂ ਨਹੀਂ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।
Published by: Gurwinder Singh
First published: July 6, 2020, 3:59 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading