ਮੋਗਾ ਦੀ 11 ਵੀਂ ਕਲਾਸ ਦੀ ਲੜਕੀ ਨੇ ਘਰ ਵਿੱਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ!ਪ੍ਰਿੰਸੀਪਲ ਦੀ ਲੜਕੀ ਅਤੇ ਇੱਕ ਮਰਦ ਅਧਿਆਪਕ ਵੱਲੋਂ ਦੁਖੀ ਹੋ ਕੇ ?

News18 Punjabi | News18 Punjab
Updated: June 11, 2021, 7:05 PM IST
share image
ਮੋਗਾ ਦੀ  11 ਵੀਂ ਕਲਾਸ ਦੀ ਲੜਕੀ ਨੇ ਘਰ ਵਿੱਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ!ਪ੍ਰਿੰਸੀਪਲ ਦੀ ਲੜਕੀ ਅਤੇ ਇੱਕ ਮਰਦ ਅਧਿਆਪਕ ਵੱਲੋਂ ਦੁਖੀ ਹੋ ਕੇ ?
ਮੋਗਾ ਦੀ 11 ਵੀਂ ਕਲਾਸ ਦੀ ਲੜਕੀ ਨੇ ਘਰ ਵਿੱਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ!

  • Share this:
  • Facebook share img
  • Twitter share img
  • Linkedin share img
ਮੋਗਾ ਦੇ ਗੁਰੂਕੁਲ ਸਕੂਲ ਦੀ 11 ਵੀਂ ਜਮਾਤ ਦੀ ਇਕ ਵਿਦਿਆਰਥਣ ਨੇ ਆਪਣੇ ਨਾਨਕੇ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਮ੍ਰਿਤਕ ਲੜਕੀ ਨੇ ਅੰਗਰੇਜ਼ੀ ਵਿਚ ਇਕ ਸੁਸਾਈਡ ਨੋਟ ਵੀ ਛੱਡਿਆ ਸੀ। ਜਿਸ ਵਿਚ ਉਸ ਨੇ ਪ੍ਰਿੰਸੀਪਲ ਦੀ  ਲੜਕੀ ਅਤੇ ਇਕ ਲੜਕੇ ਦਾ ਨਾਮ ਲਿਖਿਆ! ਲੜਕੀ ਨੇ ਸੁਸਾਈਡ ਨੋਟ ਵਿੱਚ ਆਪਣੇ ਮੋਬਾਈਲ ਫੋਨ ਦਾ ਜ਼ਿਕਰ ਵੀ ਕੀਤਾ ਅਤੇ ਆਪਣਾ ਫੋਨ ਦਾ ਪਾਸਵਰਡ ਵੀ ਲਿਖਿਆ ਅਤੇ ਲਿਖਿਆ ਕਿ ਉਹ ਸਕ੍ਰੀਨ ਸ਼ਾਟਸ ਫੋਲਡਰ ਤੋਂ ਸਭ ਕੁਝ ਜਾਣ ਸਕਦੇ ਨੇ !! ਮ੍ਰਿਤਕ ਖੁਸ਼ਪ੍ਰੀਤ 17 ਸਾਲ ਦੀ ਹੈ ਅਤੇ ਲੰਬੇ ਸਮੇਂ ਤੋਂ ਮੋਗਾ ਦੇ ਤਲਵੰਡੀ ਭਾਗੇਰੀਆ ਪਿੰਡ ਵਿਚ ਆਪਣੇ ਨਾਨਾ-ਨਾਨੀ ਨਾਲ ਰਹਿੰਦੀ ਸੀ। ਖੁਸ਼ਪ੍ਰੀਤ ਵਿਦੇਸ਼ ਵਿਚ ਪੈਦਾ ਹੋਈ ਸੀ ਪਰ ਹੁਣ ਉਹ ਆਪਣੇ ਨਾਨਾ ਨਾਨੀ ਦੇ ਨਾਲ ਰਹਿੰਦੀ ਸੀ ਅਤੇ ਮੋਗਾ ਦੇ ਗੁਰੂਕੁਲ ਸਕੂਲ ਵਿਚ 11 ਵੀਂ ਕਲਾਸ ਵਿਚ ਪੜ੍ਹਦੀ ਸੀ। ਖੁਸ਼ਪ੍ਰੀਤ ਦੇ ਨਾਨੇ ਅਤੇ ਪਿੰਡ ਦੇ ਸਰਪੰਚ ਨੇ ਦਸਿਆ  ਪਿਛਲੇ ਇਕ ਸਾਲ ਤੋਂ ਹੋਸਟਲ ਵਿਚ ਰਹਿ ਰਹੀ ਸੀ ਅਤੇ ਸਿਰਫ ਦੋ ਮਹੀਨੇ ਪਹਿਲਾਂ ਹੀ ਉਸ ਨੂੰ ਘਰ ਲੈ ਕੇ ਆਏ ਸੀ, ਉਹ ਸਕੂਲ ਕਰਕੇ ਬੜੀ ਪਰੇਸ਼ਾਨ ਸੀ !ਪ੍ਰਿੰਸੀਪਲ ਦੀ ਕੁੜੀ ਅਤੇ ਟੀਚਰ ਅਮਨਦੀਪ ਪਰੇਸ਼ਾਨ ਕਰਦੇ ਸੀ !  ਅਤੇ 15 ਦਿਨ ਪਹਿਲਾਂ ਉਹ ਸਕੂਲ ਗਏ  ਸੀ ਅਤੇ ਪ੍ਰਿੰਸੀਪਲ ਨੂ ਇਸ ਬਾਰੇ ਜਾਨੁ ਕਰਵਾਇਆ ਸੀ !ਅਤੇ  ਉਸ ਨੂੰ ਭਰੋਸਾ ਦਿੱਤਾ ਸੀ ਪਰ ਉਸਨੇ ਧਿਆਨ ਨਹੀਂ ਦਿੱਤਾ।! ਅਤੇ ਓਹ ਉਸ ਦੀ ਨਾਤੀ ਨੂ  ਬਾਰ ਬਾਰ ਘਰੋਂ ਇਸ ਨੂੰ ਲੈ ਕੇ ਜਾਂਦੀ ਸੀ! ਜਿਸ ਕਰਕੇ ਉਸ ਨੇ ਕਲ ਘਰ ਵਿਚ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ ! ਉਥੇ ਦੂਜੇ ਪਾਸੇ ਇਸ ਮਾਮਲੇ ਵਿੱਚ ਪੁਲਿਸ ਨੇ ਰਵਲੀਨ ਕੌਰ ਅਤੇ ਅਧਿਆਪਕ ਅਮਨਦੀਪ ਖਿਲਾਫ 306 ਦੇ ਤਹਿਤ ਕੇਸ ਦਰਜ ਕੀਤਾ ਹੈ।
Published by: Ramanpreet Kaur
First published: June 11, 2021, 7:05 PM IST
ਹੋਰ ਪੜ੍ਹੋ
ਅਗਲੀ ਖ਼ਬਰ