ਮੋਗਾ ਦੇ ਕੱਚਾ ਦੁਸਾਂਝ ਰੋਡ 'ਤੇ ਸ਼ਾਰਟ ਸਰਕਟ ਕਾਰਨ ਖੇਤਾਂ 'ਚ ਖੜ੍ਹੀ ਕਣਕ ਦੀ ਫਸਲ ਨੂੰ ਅੱਗ ਲੱਗ ਗਈ। ਇਸਦੇ ਨਾਲ ਹੀ ਖੇਤਾਂ ਵਿੱਚ ਕੰਮ ਕਰ ਰਹੀ ਕੰਬਾਈਨ ਵੀ ਸੜ ਕੇ ਸੁਆਹ ਹੋ ਗਈ। ਇਸ ਘਟਨਾ ਨਾਲ ਕਰੀਬ 12 ਏਕੜ ਫਸਲ ਸੜ ਕੇ ਸੁਆਹ ਹੋ ਗਈ। ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਗੁਰਤੇਜ ਸਿੰਘ ਨੇ ਕਿਹਾ ਕਿ ਸਵੇਰੇ ਜਦੋਂ ਅਚਾਨਕ 10 ਵਜੇ ਬਿਜਲੀ ਆਈ ਤਾਂ ਤਾਰਾਂ ਵਿੱਚੋਂ ਚੰਗਿਆੜੀ ਨਿਕਲੀ। ਜਿਸ ਕਾਰਨ ਕਣਕ ਦੀ ਫਸਲ ਨੂੰ ਅੱਗ ਲੱਗ ਗਈ। ਹਵਾ ਤੇਜ ਹੋਣ ਕਾਰਨ ਅੱਗ ਬੜੀ ਤੇਜੀ ਨਾਲ ਫੈਲ ਗਈ। ਇਸ ਘਟਨਾ ਵਿੱਚ ਕਣਕ ਦੀ ਵਾਢੀ ਕਰ ਰਹੀ ਤਰਨਤਾਰਨ ਦੀ ਕੰਬਾਇਨ ਵੀ ਸੜ ਕੇ ਸੁਆਹ ਹੋ ਗਈ। ਕਿਸਾਨ ਨੇ ਕਿਹਾ ਕਿ ਮਹਿਕਮੇ ਦੀਆਂ ਤਾਰਾ ਬਹੁਤ ਨੀਵੀਆਂ ਹਨ ਅਤੇ ਕਿਸੇ ਵੀ ਵਿਅਕਤੀ ਦਾ ਬੜੇ ਆਰਾਮ ਨਾਲ ਹੱਥ ਲੱਗ ਸਕਦਾ ਹੈ।
ਕਿਸਾਨ ਦੀ ਅੱਠ ਏਕੜ ਫਸਲ ਸੜ ਕੇ ਸੁਆਹ ਹੋਈ
ਕਿਸਾਨ ਨੇ ਕਿਹਾ ਕਿ ਇਸ ਅੱਗ ਨਾਲ ਉਸਦੇ ਇਕੱਲੇ ਦੀ ਹੀ ਅੱਠ ਏਕੜ ਫਸਲ ਨਸ਼ਟ ਹੋ ਗਈ ਹੈ। ਉਸਨੇ ਪੁੱਤਾਂ ਵਾਂਗ ਪਾਲੀ ਸੀ ਤੇ ਹੁਣ ਬੜੇ ਚਾਅ ਨਾਲ ਕਟਾਈ ਕਰਨੀ ਸੀ। ਉਸਨੇ ਕਿਹਾ ਕਣਕ ਦੀ ਫਸਲ ਉੱਤੇ ਇਸ ਵਾਰ ਲਾਗਤ ਬਹੁਤ ਲੱਗੀ ਹੈ। ਗੁੱਲੀ ਡੰਡੇ ਦੇ ਰੋਕਥਾਮ ਲਈ 50 ਹਜ਼ਾਰ ਤੋਂ ਵੱਧ ਦੀ ਸਪਰੇਅ ਕਰ ਦਿੱਤੀ ਸੀ। ਹੁਣ ਜਦੋਂ ਫਲ ਲੈਣ ਦਾ ਸਮਾਂ ਸੀ ਤਾਂ ਇਹ ਸੜ ਕੇ ਸੁਆਹ ਹੋ ਗਈ। ਕਿਸਾਨ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਇਸ ਕਿਸਾਨ ਤੋਂ ਇਲਾਵਾ ਹੋਰਨਾਂ ਕਿਸਾਨਾਂ ਦੀ ਫਸ਼ਲ ਅੱਗ ਦੀ ਭੇਂਟ ਚੜ੍ਹੀ ਹੈ। ਪਿਛਲੇ ਦਿਨਾਂ ਵਿੱਚ ਅੱਗ ਲੱਗਣ ਕਾਰਨ ਕਣਕ ਦੀ ਫਸਲ ਦੇ ਨਸ਼ਟ ਹੋਣ ਦੇ ਕਈ ਮਾਮਲੇ ਸਾਹਮਣੇ ਆਏ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agricultural, Crop Damage, Moga, Wheat