ਫਰੀਦਕੋਟ ਦੀ ਮਾਡਰਨ ਜੇਲ੍ਹ ਵਿੱਚੋਂ 12 ਮੋਬਾਈਲ ਬਰਾਮਦ

ਫ਼ਰੀਦਕੋਟ ਦੀ ਮਾਡਰਨ ਜ਼ੇਲ ਚੋ ਇੱਕ ਵਾਰ ਫਿਰ ਕੈਦੀਆਂ ਤੋਂ  ਤਲਾਸ਼ੀ ਦੌਰਾਨ ਬ੍ਰਾਮਦ ਕੀਤੇ ਗਏ 12 ਮੋਬਾਈਲ ਫ਼ੋਨ,11 ਸਿਮ ਅਤੇ ਤਿੰਨ ਮੋਬਾਇਲ ਚਾਰਜ਼ਰ। - ਜ਼ੇਲ ਪ੍ਰਸ਼ਾਸ਼ਨ ਦੀ ਸ਼ਿਕਇਤ ਤੇ ਥਾਣਾ ਕੋਤਵਾਲੀ ਚ 9 ਕੈਦੀਆਂ ਖ਼ਿਲਾਫ਼ ਮਾਮਲਾ ਦਰਜ਼।

ਫਰੀਦਕੋਟ ਦੀ ਮਾਡਰਨ ਜੇਲ੍ਹ ਵਿੱਚੋਂ 12 ਮੋਬਾਈਲ ਬਰਾਮਦ

 • Share this:
  Naresh Sethi

  ਫਰੀਦਕੋਟ ਦੀ ਮਾਡਰਨ ਜ਼ੇਲ ਲਗਾਤਾਰ ਚਰਚਾ ਚ ਰਹਿੰਦੀ ਹੈ ਜਿਥੇ ਜ਼ੇਲ ਚ ਬੰਦ ਕੈਦੀਆਂ ਕੋਲੋ ਤਲਾਸ਼ੀ ਦੌਰਾਨ ਇਤਰਾਜ਼ ਯੋਗ ਚੀਜ਼ਾਂ ਜਿਨ੍ਹਾਂ ਚ ਨਸ਼ਾ,ਮੋਬਾਇਲ ਫੋਨ ਅਤੇ ਹੋਰ ਕਈ ਕਿਸਮ ਦੀ ਪ੍ਰਤੀਬੰਧਿਤ ਵਸਤੂਆਂ ਦੀ ਬ੍ਰਾਮਦਗੀ ਅਕਸਰ ਹੁੰਦੀ ਰਹਿੰਦੀ ਹੈ। ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਇੱਕ ਵਾਰ ਫਿਰ ਜੇਲ ਵਿਚ ਤਲਾਸ਼ੀ ਅਭਿਆਨ ਤਹਿਤ ਜ਼ੇਲ ਦੀਆਂ ਵੱਖ ਵੱਖ ਬੈਰਕਾਂ ਵਿਚ ਬੰਦ ਕੈਦੀਆਂ ਅਤੇ ਹਵਾਲਾਤੀਆ ਤੋਂ 12 ਮੋਬਾਇਲ ਫੋਨ ਤੋਂ ਇਲਾਵਾ 11 ਸਿਮ ਅਤੇ ਤਿੰਨ ਮੋਬਾਇਲ ਫੋਨ ਚਾਰਜ਼ਰ ਬਰਾਮਦ ਕੀਤੇ ਗਏ ਹਨ। ਜ਼ੇਲ ਪ੍ਰਸ਼ਾਸ਼ਨ ਦੀ ਸ਼ਿਕਇਤ ਤੋਂ ਬਾਅਦ 9 ਕੈਦੀਆਂ ਖ਼ਿਲਾਫ਼ ਜ਼ੇਲ ਐਕਟ ਅਧੀਨ ਮਾਮਲਾ ਦਰਜ਼ ਕੀਤਾ ਗਿਆ ਹੈ।

  ਇਸ ਮੌਕੇ ਥਾਣਾ ਮੁਖੀ ਹਰਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਫਰੀਦਕੋਟ ਮਾਡਰਨ ਜ਼ੇਲ ਦੇ ਅਧਿਕਾਰੀਆਂ ਤੋਂ ਮਸੂਲ ਹੋਏ ਪੱਤਰ ਮੁਤਾਬਿਕ 9 ਕੈਦੀਆਂ ਜਿਨ੍ਹਾਂ ਚ ਜਿਆਦਾਤਰ ਵਿਚਾਰ ਅਧੀਨ ਕੈਦੀ ਨੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਕੋਲੋ ਜ਼ੇਲ ਚ ਤਲਾਸ਼ੀ ਅਭਿਆਨ ਦੌਰਾਨ 12 ਮੋਬਾਈਲ ਫੋਨ,11 ਸਿਮ ਤਿੰਨ ਚਾਰਜ਼ਰ ਤੋਂ ਇਲਾਵਾ ਹੋਰ ਇਤਰਾਜ਼ਯੋਗ ਚੀਜ਼ਾਂ ਬ੍ਰਾਮਦ ਕੀਤੀਆਂ ਗਈਆਂ। ਜਿਨ੍ਹਾਂ ਨੂੰ ਜਲਦ ਪ੍ਰੋਡਕਸ਼ਨ ਵਾਰੰਟ ਤੇ ਲੈਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਜੇਲ ਅੰਦਰ ਉਨ੍ਹਾਂ ਕੋਲ ਇਸ ਤਰਾਂ ਦਾ ਪਬੰਦੀਸ਼ੁਦਾ ਸਮਾਨ ਕਿਸ ਤਰੀਕੇ ਨਾਲ ਪੁਹੰਚ ਰਿਹਾ ਹੈ ਅਤੇ ਜੋ ਵੀ ਇਸ ਵਿਚ ਦੋਸ਼ੀ ਪਾਇਆ ਗਿਆ, ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ।ਉਨ੍ਹਾਂ ਕਿਹਾ ਕਿ ਐਸਐਸਪੀ ਫਰੀਦਕੋਟ ਵੱਲੋਂ ਵੀ ਜ਼ੇਲ ਪ੍ਰਸ਼ਾਸ਼ਨ ਨੂੰ ਚਿੱਠੀ ਲਿਖ ਹਿਦਾਇਤ ਕੀਤੀ ਗਈ ਹੈ ਕਿ ਇਸ ਸਬੰਧੀ  ਸਖਤੀ ਕੀਤੀ ਜਾਏ।
  Published by:Ashish Sharma
  First published: