ਪਿਓ ਪੁੱਤਰ ਦੀ ਲੜਾਈ ਵਿੱਚ ਚੱਲੀ ਗੋਲੀ, ਪਿਓ ਹੱਥੋਂ 13 ਸਾਲਾ ਪੁੱਤ ਦੀ ਹੋਈ ਮੌਤ!

ਦੋ ਪਿਉ ਪੁੱਤਰਾਂ ਦੀ ਆਪਸੀ ਬਹਿਸ ਹੱਥੋਪਾਈ ਤੇ ਉਤਰ ਆਈ ਤਾਂ ਪਰਮਜੀਤ ਸਿੰਘ ਆਪਣੀ ਲਸੈਂਸੀ ਦੋਨਾਲੀ ਬੰਦੂਕ ਕੱਢ ਲਿਆਇਆ ਜਿਸ ਨੂੰ ਰੋਕਣ ਲਈ ਪਰਮਜੀਤ ਦੇ ਤੇਰਾਂ ਸਾਲਾ ਪੁੱਤਰ ਮਹਿਕਪ੍ਰੀਤ ਨੇ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਗੋਲੀ ਚੱਲ ਗਈ ਅਤੇ ਮਾਹਿਲਪ੍ਰੀਤ ਦੀ ਛਾਤੀ ਵਿੱਚ ਲੱਗ ਗਈ, ਜਿਸ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ

ਪਿਓ ਅਤੇ ਦਾਦੇ ਦੀ ਲੜਾਈ ਨੂੰ ਛੁਡਾਉਣ ਦੀ ਕਰ ਰਿਹਾ ਸੀ ਪੋਤਰਾ ਕੋਸ਼ਿਸ਼...ਪਿਉ ਹੱਥੋਂ ਪੁੱਤਰ ਦੀ ਮੌਤ!

 • Share this:
  ਮਨਦੀਪ ਕੁੁਮਾਰ

  ਫਿਰੋਜਪੁਰ : ਅਜੋਕੇ ਯੁੱਗ ਵਿੱਚ ਇਨਸਾਨੀ ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਇਸ ਕਦਰ ਘਟ ਗਈਆਂ ਹਨ ਕੀ ਇਨਸਾਨ ਦੇ ਜੀਵਨ ਦੀ ਕੀਮਤ ਨ੍ਹਾਂ ਦੇ ਬਰਾਬਰ ਰਹਿ ਗਈ ਹੈ। ਮਾਮੂਲੀ ਝਗੜੇ ਮੌਤ ਦਾ ਕਾਰਨ ਬਣ ਰਹੇ ਹਨ। ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਪਿੰਡ ਘੁੱਦੂਵਾਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਮਮੂਲੀ ਘਰੇਲੂ ਝਗੜੇ ਦੇ ਚੱਲਦੇ ਪਿਓ ਪੁੱਤਰ ਦੀ ਲੜਾਈ ਇਸ ਕਦਰ ਵਧ ਗਈ ਕਿ ਪੁੱਤਰ ਦੁਆਰਾ ਗੋਲੀ ਚਲਾ ਦਿੱਤੀ ਗਈ, ਜੋ ਕਿ ਉਸਦੇ ਆਪਣੇ ਹੀ 13 ਸਾਲਾ ਪੁੱਤਰ ਨੂੰ ਲੱਗੀ ਜਿਸ ਦੀ ਮੌਕੇ ਤੇ ਮੌਤ ਹੋ ਗਈ।

  ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਮਖੂ ਬਲਾਕ ਦੇ ਪਿੰਡ ਘੁੱਦੂਵਾਲਾ ਜਿੱਥੋਂ ਦਾ ਵਾਸੀ ਪਰਮਜੀਤ ਸਿੰਘ ਜੋ ਕਿ ਲੁਧਿਆਣਾ ਵਿਖੇ ਇਕ ਪ੍ਰਾਈਵੇਟ ਕੰਪਨੀ ਵਿਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਸੀ ਅਤੇ ਆਪਣੇ ਪਿਤਾ ਨਾਲ ਹੀ ਘਰੇਲੂ ਜ਼ਮੀਨ ਦਾ ਵਿਵਾਦ ਚੱਲ ਰਿਹਾ ਸੀ ਜਦ ਵੀ ਉਹ ਛੁੱਟੀ ਤੇ ਆਉਂਦਾ ਤਾਂ ਪਿਓ ਪੁੱਤਰ ਦੀ ਇਸ ਗੱਲ ਤੇ ਤਕਰਾਰ ਹੋ ਜਾਂਦੀ । ਅੱਜ ਵੀ ਇਨ੍ਹਾਂ ਦੋ ਪਿਉ ਪੁੱਤਰਾਂ ਦੀ ਆਪਸੀ ਬਹਿਸ ਹੱਥੋਪਾਈ ਤੇ ਉਤਰ ਆਈ ਤਾਂ ਪਰਮਜੀਤ ਸਿੰਘ ਆਪਣੀ ਲਸੈਂਸੀ ਦੋਨਾਲੀ ਬੰਦੂਕ ਕੱਢ ਲਿਆਇਆ ਜਿਸ ਨੂੰ ਰੋਕਣ ਲਈ ਪਰਮਜੀਤ ਦੇ ਤੇਰਾਂ ਸਾਲਾ ਪੁੱਤਰ ਮਹਿਕਪ੍ਰੀਤ ਨੇ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਗੋਲੀ ਚੱਲ ਗਈ ਅਤੇ ਮਾਹਿਲਪ੍ਰੀਤ ਦੀ ਛਾਤੀ ਵਿੱਚ ਲੱਗ ਗਈ,  ਜਿਸ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ

  ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਸੰਦੀਪ ਸਿੰਘ ਮੰਡ ਸਮੇਤ ਪੁਲਸ ਪਾਰਟੀ ਮੌਕੇ ਤੇ ਪਹੁੰਚੇ ਅਤੇ ਦੋਸ਼ੀ ਪਰਮਜੀਤ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਪਾਸੋਂ ੳੁਸਦੀ ਲਸੰਸੀ ਦੋਨਾਲੀ ਬੰਦੂਕ ਵੀ ਕਬਜ਼ੇ ਵਿੱਚ ਲੈ ਲਈ ਡੀ ਐੱਸ ਪੀ ਸੰਦੀਪ ਸਿੰਘ ਮੰਡ ਨੇ ਦੱਸਿਆ ਕਿ ਇਨਕੁਆਰੀ ਕਰਕੇ ਜੋ ਬਣਦੀ ਕਾਰਵਾਈ ਕੀਤੀ ਜਾਵੇਗੀ।
  Published by:Sukhwinder Singh
  First published: