Home /News /punjab /

ਪੰਜਾਬ ਦੇ 14 ਫ਼ੀਸਦੀ ਉਮੀਦਵਾਰਾਂ 'ਤੇ ਅਪਰਾਧਿਕ ਮਾਮਲੇ ਦਰਜ, 18 ਅਨਪੜ੍ਹ

ਪੰਜਾਬ ਦੇ 14 ਫ਼ੀਸਦੀ ਉਮੀਦਵਾਰਾਂ 'ਤੇ ਅਪਰਾਧਿਕ ਮਾਮਲੇ ਦਰਜ, 18 ਅਨਪੜ੍ਹ

  • Share this:
    ਲੋਕ ਸਭਾ ਚੋਣਾਂ ਲ਼ਈ ਮੈਦਾਨ ਵਿਚ ਨਿੱਤਰੇ ਪੰਜਾਬ ਦੇ 14 ਫੀਸਦੀ ਉਮੀਦਵਾਰਾਂ ’ਤੇ ਅਪਰਾਧਿਕ ਮਾਮਲੇ ਦਰਜ ਹਨ, ਜਦ ਕਿ 18 ਉਮੀਦਵਾਰਾਂ ਨੇ ਆਪਣੇ ਆਪ ਨੂੰ ਅਨਪੜ੍ਹ ਵੀ ਦੱਸਿਆ ਹੈ। ਵਿਦਿਅਕ ਯੋਗਤਾ ਪੱਖੋਂ 149 (54 ਫੀਸਦੀ) ਉਮੀਦਵਾਰ ਪੰਜਵੀਂ ਤੋਂ ਬਾਰ੍ਹਵੀਂ ਤੱਕ ਪੜ੍ਹੇ ਹੋਏ ਹਨ ਤੇ 95 (34 ਫੀਸਦੀ) ਉਮੀਦਵਾਰ ਗ੍ਰੈਜੂਏਸ਼ਨ ਜਾਂ ਇਸ ਤੋਂ ਉਪਰ ਗ੍ਰੈਜੂਏਟ ਪ੍ਰੋਫੈਸ਼ਨਲ, ਪੋਸਟ ਗ੍ਰੈਜੂਏਟ ਤੇ ਡਾਕਟਰ ਹਨ। ਚੋਣ ਮੈਦਾਨ ਵਿਚ ਨਿੱਤਰੇ 278 ਉਮੀਦਵਾਰਾਂ ਵਿਚੋਂ 14 ਫੀਸਦੀ ’ਤੇ ਅਪਰਾਧਿਕ ਮਾਮਲੇ ਦਰਜ ਹਨ ਤੇ 6 ਫੀਸਦੀ ਪੜ੍ਹਾਈ ਦੇ ਪੱਖ ਤੋਂ ਕੋਰੇ ਹਨ।

    ਸੂਬੇ ਦੇ ਸਿਆਸਤਦਾਨਾਂ ਦੇ ਅਸਾਸਿਆਂ ਵਿੱਚ ਹੋ ਰਹੇ ਵਾਧੇ ਦੌਰਾਨ 24 ਫੀਸਦੀ ਅਜਿਹੇ ਨਾਮ ਵੀ ਸਾਹਮਣੇ ਆਏ ਹਨ ਜਿਨ੍ਹਾਂ ਨੂੰ ਕਰੋੜਪਤੀ ਮੰਨਿਆ ਗਿਆ ਹੈ। ਤਿੰਨ ਪ੍ਰਮੁੱਖ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਉਮੀਦਵਾਰ ਹੀ ਕਰੋੜਪਤੀਆਂ ਵਿਚ ਸ਼ੁਮਾਰ ਹਨ। ਕੌਮੀ ਪੱਧਰ ’ਤੇ ਚੋਣ ਸੁਧਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ਏਡੀਆਰ) ਅਤੇ ਪੰਜਾਬ ਇਲੈਕਸ਼ਨ ਵਾਚ ਨੇ ਪੰਜਾਬ ਤੋਂ ਲੋਕ ਸਭਾ ਚੋਣਾਂ ਲੜ ਰਹੇ ਉਮੀਦਵਾਰਾਂ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੇ ਹਲਫੀਆ ਬਿਆਨਾਂ ਦਾ ਅਧਿਐਨ ਕਰਕੇ ਇਹ ਤੱਥ ਜਾਰੀ ਕੀਤੇ ਗਏ ਹਨ।

    ਅਮੀਰੀ ਦੇ ਪੱਖ ਤੋਂ ਦੇਖਿਆ ਜਾਵੇ ਤਾਂ 67 (24 ਫੀਸਦੀ) ਦੀ ਜਾਇਦਾਦ ਕਰੋੜਾਂ ਵਿਚ ਹੈ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਰੇ ਉਮੀਦਵਾਰ ਕਰੋੜਪਤੀ ਹਨ।  ਸਭ ਤੋਂ ਵੱਧ ਜਾਇਦਾਦ ਦਿਖਾਉਣ ਵਾਲੇ ਤਿੰਨ ਉਮੀਦਵਾਰਾਂ ’ਚ ਫਿਰੋਜ਼ਪੁਰ ਤੋਂ ਸੁਖਬੀਰ ਬਾਦਲ, ਬਠਿੰਡਾ ਤੋਂ ਹਰਸਿਮਰਤ ਬਾਦਲ (218 ਕਰੋੜ) ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੋਢੀ ਵਿਕਰਮ ਸਿੰਘ (140 ਕਰੋੜ) ਆਉਂਦੇ ਹਨ।

     
    First published:

    Tags: Lok Sabha Election 2019, Lok Sabha Polls 2019

    ਅਗਲੀ ਖਬਰ