ਅੰਮ੍ਰਿਤਸਰ ਵਿਚ 14 ਸਾਲ ਦੀ ਲੜਕੀ ਨੂੰ ਚਾਚੇ ਨੇ ਬਣਾਇਆ ਹਵਸ ਦਾ ਸ਼ਿਕਾਰ

ਲੜਕੀ ਦੇ ਪਿਤਾ ਨੇ ਕਿਹਾ ਕਿ ਅਸੀ ਸਾਰੇ ਕੰਮ 'ਤੇ ਸੀ ਅਤੇ ਉਸਦੀ ਬੇਟੀ ਨਾਲ ਉਸ ਨੇ ਬਲਾਤਕਾਰ ਕੀਤਾ ਹੈ।ਪੁਲਿਸ ਕੋਲ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਕਿਹਾ ਮੁਲਜ਼ਮ ਨੂੰ ਤੁਸੀ ਫੜ ਕੇ ਪੇਸ਼ ਕਰੋ।

ਅੰਮ੍ਰਿਤਸਰ ਵਿਚ 14 ਸਾਲ ਦੀ ਲੜਕੀ ਨੂੰ ਚਾਚੇ ਨੇ ਬਣਾਇਆ ਹਵਸ ਦਾ ਸ਼ਿਕਾਰ( ਸੰਕੇਤਕ ਤਸਵੀਰ)

ਅੰਮ੍ਰਿਤਸਰ ਵਿਚ 14 ਸਾਲ ਦੀ ਲੜਕੀ ਨੂੰ ਚਾਚੇ ਨੇ ਬਣਾਇਆ ਹਵਸ ਦਾ ਸ਼ਿਕਾਰ( ਸੰਕੇਤਕ ਤਸਵੀਰ)

  • Share this:
    ਅੰਮ੍ਰਿਤਸਰ ਦੇ ਜੰਡਿਆਲਾਗੁਰੂ ਦੇ ਵਿਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। 14 ਸਾਲਾ ਲੜਕੀ ਨੂੰ ਉਸਦੇ ਚਾਚੇ ਨੇ ਆਪਣੀ ਹਵਸ਼ ਦਾ ਸ਼ਿਕਾਰ ਬਣ ਲਿਆ ਹੈ।ਲੜਕੀ ਨੇ ਦੱਸਿਆ ਹੈ ਕਿ ਮੈ ਘਰ ਵਿਚ ਇਕੱਲੀ ਸੀ, ਉਸਨੇ ਪਹਿਲਾ ਘਰ ਦਾ ਦਰਵਾਜਾ ਬੰਦ ਕੀਤਾ ਫਿਰ ਕਮਰੇ ਦਾ ਦਰਵਾਜਾ ਬੰਦ ਕਰ ਲਿਆ ਅਤੇ ਮੇਰੇ ਮੂੰਹ 'ਤੇ ਹੱਥ ਰੱਖ ਕੇ ਮੇਰੇ ਨਾਲ ਜਬਰਦਸਤੀ ਕੀਤੀ। ਚਾਚੇ ਨੇ ਆਪਣੀ ਘਰਵਾਲੀ ਦੇ ਸਾਹਮਣੇ ਹੀ ਮੈਨੂੰ ਗਾਲਾਂ ਕੱਢੀਆ ਅਤੇ ਕਿਹਾ ਜੇਕਰ ਪੁਲਿਸ ਨੂੰ ਦੱਸਿਆ ਤਾ ਮਾਰ ਦਿੱਤਾ ਜਾਵੇਗਾ।

    ਲੜਕੀ ਦੇ ਪਿਤਾ ਨੇ ਕਿਹਾ ਕਿ ਅਸੀ ਸਾਰੇ ਕੰਮ 'ਤੇ ਸੀ ਅਤੇ ਉਸਦੀ ਬੇਟੀ ਨਾਲ ਉਸ ਨੇ ਬਲਾਤਕਾਰ ਕੀਤਾ ਹੈ।ਪੁਲਿਸ ਕੋਲ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਕਿਹਾ ਮੁਲਜ਼ਮ ਨੂੰ ਤੁਸੀ ਫੜ ਕੇ ਪੇਸ਼ ਕਰੋ। ਪੁਲਿਸ ਨੇ ਦੱਸਿਆ ਹੈ ਕਿ ਲੜਕੀ ਦੇ ਬਿਆਨਾ ਦੇ ਆਧਾਰਿਤ ਮਾਮਲਾ ਦਰਜ ਕਰ ਲਿਆ ਹੈ। ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਰਿਪੋਰਟ ਦੇ ਆਉਣ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
    Published by:Sukhwinder Singh
    First published: