ਮੁਹਾਲੀ ਦੇ 8ਵੀਂ ਦੇ ਪ੍ਰਭਾਸਿਮਰਤ ਗਿੱਲ ਨੇ ਆਪਣੀ ਪਹਿਲੀ ਨਾਨ-ਫਿਕਸ਼ਨ ਤੇ ਸਵੈ-ਪ੍ਰਕਾਸ਼ਤ ਪੁਸਤਕ, ਐਕਸਪਲੋਰ ਦੀ ਨਿਊ ਯੂ (Explore the New You) ਨਾਲ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਅਤੇ ਏਸ਼ੀਆ ਬੁੱਕ ਆਫ਼ ਰਿਕਾਰਡਸ ਵਿੱਚ ਨਾਂ ਦਰਜ ਕਰਵਾਇਆ। ਦੀ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ, ਇਸ ਤੋਂ ਪਹਿਲਾਂ ਪ੍ਰਭਸਿਮਰਤ ਨੇ ਓਮਜੀ ਬੁੱਕ ਆਫ਼ ਰਿਕਾਰਡਸ ਵਿੱਚ ਇਸੇ ਲਈ ਰਾਸ਼ਟਰੀ ਰਿਕਾਰਡ ਤੋੜਿਆ ਸੀ। ਇਹ ਕਿਤਾਬ ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਵਿਚ ਐਮਾਜ਼ਾਨ 'ਤੇ ਅੰਤਰਰਾਸ਼ਟਰੀ ਸਰਬੋਤਮ ਵਿਕਰੇਤਾ (ਇੰਟਰਨੈਸ਼ਨਲ ਬੈਸਟ-ਸੈਲਰ) ਬਣੀ ਹੈ।
ਇਹ ਪੁਸਤਕ ਗੱਲ ਕਰਦੀ ਹੈ ਉਦੇਸ਼, ਟੀਚੇ, ਵਿਸ਼ਵਾਸ ਅਤੇ ਆਦਤਾਂ ਬਾਰੇ ਜੋ ਸਫਲਤਾ ਦੀ ਕੁੰਜੀ ਹਨ ਅਤੇ ਉਤਸ਼ਾਹ ਤੇ ਖ਼ੁਸ਼ੀ ਨਾਲ ਜਿਊਣ ਲਈ ਜ਼ਰੂਰੀ ਹਨ। ਕਿਤਾਬ ਦਾ ਪਹਿਲਾ ਭਾਗ ਜ਼ਿੰਦਗੀ ਦੇ ਅਰਥ ਅਤੇ ਉਦੇਸ਼ ਦੀ ਖੋਜ ਬਾਰੇ ਦੱਸਦਾ ਹੈ। ਦੂਜੇ ਭਾਗ ਵਿੱਚ ਲੇਖਕ ਸਪਸ਼ਟ ਦਿਸ਼ਾ ਨਿਰਧਾਰਿਤ ਕਰਨ ਬਾਰੇ ਗੱਲ ਕਰਦਾ ਹੈ ਤਾਂ ਜੋ ਸਹੀ ਟੀਚੇ ਰੱਖਦੇ ਹੋਏ, ਡਰ 'ਤੇ ਕਾਬੂ ਪਾ ਕੇ ਅਤੇ ਆਤਮ ਵਿਸ਼ਵਾਸ ਪੈਦਾ ਕਰ ਕੇ ਮਾਨਸਿਕ ਤੌਰ 'ਤੇ ਮਜ਼ਬੂਤ ਬਣਿਆ ਜਾਵੇ ਅਤੇ ਅਜਿਹੇ ਹੀ ਕੁੱਝ ਹੋਰ ਮਹੱਤਵਪੂਰਨ ਵਿਵਹਾਰਾਂ ਬਾਰੇ ਗੱਲ ਕਰਦਾ ਹੈ ਜੋ ਸਫਲਤਾ ਦੀ ਰਾਹ ਨੂੰ ਆਸਾਨ ਬਣਾਉਂਦੇ ਹਨ।
ਕੋਰੋਨਾ ਕਾਲ ਵਿੱਚ ਪ੍ਰਭਸਿਮਰਤ ਨੂੰ ਮਾਨਸਿਕ ਸਿਹਤ ਦੀ ਮਹੱਤਤਾ ਦਾ ਅਹਿਸਾਸ ਹੋਇਆ ਅਤੇ ਇਸ ਬਾਰੇ ਲੋਕਾਂ ਨੂੰ ਪ੍ਰੇਰਿਤ ਕਰਨ ਦਾ ਵਿਚਾਰ ਆਇਆ। ਫਿਰ ਉਸ ਨੇ ਆਪਣੇ ਵਿਚਾਰਾਂ ਨੂੰ ਸੰਕਲਿਤ ਕੀਤਾ ਅਤੇ ਇੱਕ ਪੁਸਤਕ ਦਾ ਰੂਪ ਦਿੱਤਾ। ਦੀ ਟ੍ਰਿਬਿਊਨ ਅਨੁਸਾਰ ਗਿੱਲ ਨੇ ਕਿਹਾ, “ਮੈਂ ਲੋਕਾਂ ਨੂੰ ਆਪਣੀ ਸਮਰੱਥਾ ਅਨੁਸਾਰ ਜਿਊਣ ਅਤੇ ਆਪਣੇ ਸੁਪਨਿਆਂ ਨੂੰ ਜਿਉਂਦੇ ਹੋਏ ਇੱਕ ਬਿਹਤਰ ਜੀਵਨ ਬਣਾਉਣ ਲਈ ਪ੍ਰੇਰਿਤ ਕਰਨਾ ਚਾਹੁੰਦਾ ਹਾਂ।”
ਉਸ ਨੇ ਕਿਤਾਬ ਦਾ ਪਹਿਲਾ ਡਰਾਫ਼ਟ ਕੇਵਲ 15 ਦਿਨਾਂ ਵਿੱਚ ਹੀ ਲਿਖ ਲਿਆ ਸੀ ਅਤੇ ਬਾਕੀ ਦਿਨਾਂ ਵਿੱਚ ਉਸ ਨੇ ਡਰਾਫ਼ਟ ਨੂੰ ਐਡਿਟ ਕੀਤਾ। ਕਿਤਾਬ ਲਿਖਣ ਦੀ ਆਪਣੀ ਯਾਤਰਾ ਨੂੰ ਗਿੱਲ ਨੇ ਹੈਰਾਨੀਜਨਕ ਦੱਸਿਆ, ਜਿਸ ਨੇ ਉਸ ਨੂੰ ਹਿੰਮਤੀ, ਉਤਸ਼ਾਹੀ, ਸਿਰਜਨਾਤਮਕ ਅਤੇ ਖੁੱਲੇ ਵਿਚਾਰਾਂ ਬਣਾਇਆ।
ਉਸ ਦੀ ਇਸ ਕਾਮਯਾਬੀ ਨਾਲ ਖ਼ੁਸ਼ ਸਕੂਲ ਦੇ ਪ੍ਰਿੰਸੀਪਲ ਰਮਨਜੀਤ ਘੁੰਮਣ ਨੇ ਅਖ਼ਬਾਰ ਨੂੰ ਦੱਸਿਆ “ਮੈਂ ਪ੍ਰਭਸਿਮਰਤ ਨੂੰ ਇੱਕ ਲੇਖਕ ਵਜੋਂ ਵੇਖ ਕੇ ਬਹੁਤ ਖ਼ੁਸ਼ ਅਤੇ ਮਾਣ ਮਹਿਸੂਸ ਕਰ ਰਿਹਾ ਹਾਂ। ਇੱਥੇ ਓਕਰਿਜ ਵਿੱਚ ਉਸ ਦੇ ਸਕੂਲ ਦੇ ਸਾਲਾਂ ਦੌਰਾਨ ਮੈਂ ਵੇਖਿਆ ਹੈ ਕਿ ਕਿਵੇਂ ਸਾਡੇ ਪਾਠਕ੍ਰਮ ਅਤੇ ਸਾਡੇ ਅਧਿਆਪਕਾਂ ਦੀ ਮਦਦ ਨਾਲ ਉਸ ਦੀ ਪ੍ਰਤਿਭਾ ਨਿੱਖਰ ਕੇ ਸਾਹਮਣੇ ਆਈ। ਮੈਂ ਉਸ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ, ਨਿਸ਼ਚਤ ਤੌਰ 'ਤੇ ਉਸ ਕਰ ਕੇ ਸਾਡੇ ਸਕੂਲ ਦੀ ਪ੍ਰਸ਼ੰਸਾ ਹੋ ਰਹੀ ਹੈ।
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Boy, Mohali, Record breaker