ਬਠਿੰਡਾ : ਪੂਰੇ ਦੇਸ਼ ਵਿੱਚ ਅੱਜ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਬਠਿੰਡਾ ਵਿਖੇ ਕੁਝ ਬੱਚਿਆਂ ਨੇ ਰੰਗਾਂ ਦੇ ਭੁਲੇਖੇ ਕੈਮੀਕਲ ਨਾਲ ਹੋਲੀ ਖੇਡਣ ਲੱਗ ਪਏ, ਜਿਸ ਕਾਰਨ 15 ਬੱਚੇ ਬੇਹੋਸ਼ ਹੋ ਗਏ ਉਨ੍ਹਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਜੱਸੀ ਪੌ ਵਾਲੀ ਦੇ ਬਿਲਕੁਲ ਨਾਲ ਲੱਗਦੇ ਇੰਡਸਟਰੀਅਲ ਏਰੀਏ ਵਿੱਚ ਕੁਝ ਕੈਮੀਕਲ ਡਿੱਗਿਆ ਪਿਆ ਸੀ, ਬੱਚਿਆਂ ਨੇ ਰੰਗ ਸਮਝ ਕੇ ਇੱਕ-ਦੂਜੇ ਉਤੇ ਸੁੱਟਣਾ ਸ਼ੁਰੂ ਕਰ ਦਿੱਤਾ। ਜਿਸ ਨਾਲ ਬੱਚਿਆਂ ਨੂੰ ਅੱਖਾਂ ਵਿਚ ਜਲਨ, ਉਲਟੀਆਂ ਲੱਗ ਗਈਆਂ ਤੇ ਉਹ ਘਬਰਾਹਟ ਮਹਿਸੂਸ ਕਰਨ ਲੱਗੇ। ਕੁਝ ਬੱਚੇ ਬੇਹੋਸ਼ ਹੋ ਗਏ। ਕੁਝ ਬੱਚਿਆਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।