Home /News /punjab /

Video: ਜਲੰਧਰ ਦੀ 15 ਸਾਲਾ ਧੀ ਦਾ ਲੁਟੇਰਿਆਂ ਨੂੰ ਮੁੰਹਤੋੜ ਜਵਾਬ, ਦੱਸੀ ਵਾਰਦਾਤ ਦੀ ਸਟੋਰੀ

Video: ਜਲੰਧਰ ਦੀ 15 ਸਾਲਾ ਧੀ ਦਾ ਲੁਟੇਰਿਆਂ ਨੂੰ ਮੁੰਹਤੋੜ ਜਵਾਬ, ਦੱਸੀ ਵਾਰਦਾਤ ਦੀ ਸਟੋਰੀ

Video: ਜਲੰਧਰ ਦੀ 15 ਸਾਲਾ ਧੀ ਦਾ ਲੁਟੇਰਿਆਂ ਨੂੰ ਮੁੰਹਤੋੜ ਜਵਾਬ, ਦੱਸੀ ਵਾਰਦਾਤ ਦੀ ਸਟੋਰੀ

Video: ਜਲੰਧਰ ਦੀ 15 ਸਾਲਾ ਧੀ ਦਾ ਲੁਟੇਰਿਆਂ ਨੂੰ ਮੁੰਹਤੋੜ ਜਵਾਬ, ਦੱਸੀ ਵਾਰਦਾਤ ਦੀ ਸਟੋਰੀ

ਜਲੰਧਰ 'ਚ ਇਕ ਵਾਰਦਾਤ ਦੀਆਂ CCTV ਰਾਹੀਂ ਤਸਵੀਰਾਂ ਸਾਹਮਣੇ ਆਈਆਂ ਹਨ ਜਿੱਥੇ ਲੁਟੇਰਿਆਂ ਵੱਲੋਂ ਇਕ ਕੁੜੀ ਦਾ ਪਰਸ ਖੋਹ ਕੇ ਭੱਜਣ ਜੀ ਕੋਸ਼ਿਸ਼ ਕੀਤੀ ਗਈ। ਪੰਜਾਬ ਦੀ ਇਸ ਬਹਾਦਰ ਧੀ ਨੇ ਉਹਨਾਂ ਲੁਟੇਰਿਆਂ ਦਾ ਮੁਕਾਬਲਾ ਕੀਤਾ ਅਤੇ ਆਪਣੀ ਬਹਾਦਰੀ ਦਾ ਸਬੂਤ ਪੇਸ਼ ਕੀਤਾ। ਬਦਮਾਸ਼ਾਂ ਨੂੰ ਕੋਈ ਖੌਫ ਨਹੀਂ ਦਿਨ ਦਿਹਾੜੇ ਲੁੱਟ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ ...
 • Share this:
  Surinder Kamboj

  ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਵਲੋਂ 15 ਸਾਲਾ ਕੁਸੁਮ ਦੁਆਰਾ ਦੋ ਮੋਟਰਸਾਈਕਲ ਸਵਾਰਾਂ ਵਲੋਂ ਉਸ ਦਾ ਮੋਬਾਇਲ ਫੋਲ ਖੋਹਣ ਸਮੇਂ ਦਿਖਾਈ ਗਈ ਬਹਾਦਰੀ ਲਈ ਕੇਂਦਰ ਅਤੇ ਸੂਬਾ ਸਰਕਾਰ ਨੂੰ ਬਹਾਦਰੀ ਐਵਾਰਡ ਨਾਲ ਸਨਮਾਨਿਤ ਕਰਨ ਦੀ ਸਿਫਾਰਸ਼ ਕੀਤੀ ਜਾਵੇਗੀ, ਜਿਸ ਦੇ ਹੌਸਲੇ ਵਜੋਂ ਦੀਨ ਦਿਆਲ ਉਪਾਧਿਆਏ ਨਗਰ ਵਿਖੇ ਗੁੱਟ ਬੁਰੀ ਤਰ੍ਹਾਂ ਜਖ਼ਮੀ ਹੋਣ ਦੇ ਬਾਵਜੂਦ ਲੁੱਟ-ਖੋਹ ਕਰਨ ਵਾਲਿਆਂ ਵਿਚੋਂ ਇਕ ਨੂੰ ਕਾਬੂ ਕੀਤਾ ਜਾ ਸਕਿਆ।

  ਕਿਵੇਂ ਵਾਪਰੀ ਵਾਰਦਾਤ

  ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਪੁਲਿਸ ਕਮਿਸ਼ਨਰ ਸ੍ਰੀ ਭੁੱਲਰ ਨੇ ਦੱਸਿਆ ਕਿ ਜਦੋਂ ਕੁਸੁਮ ਟਿਊਸ਼ਨ ਜਾ ਰਹੀ ਸੀ ਤਾਂ ਦੋ ਮੋਟਰਸਾਈਕਲ ਸਵਾਰਾਂ ਵਲੋਂ ਉਸ ਦਾ ਮੋਬਾਇਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਗਈ , ਜਿਸ 'ਤੇ ਲੜਕੀ ਉਨਾਂ ਦੇ ਮਗਰ ਭੱਜੀ ਅਤੇ ਮੋਟਰ ਸਾਈਕਲ 'ਤੇ ਸਵਾਰ ਦੋਸ਼ੀ ਅਵਿਨਾਸ ਨੂੰ ਫੜ ਲਿਆ। ਉਨ੍ਹਾਂ ਦੱਸਿਆ ਕਿ ਅਵਿਨਾਸ਼ ਵਲੋਂ ਲੜਕੀ ਦੇ ਗੁੱਟ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ ਪਰ ਲੜਕੀ ਘਬਰਾਈ ਨਹੀਂ ਅਤੇ ਉਸ ਵਲੋਂ ਜ਼ੋਰ ਨਾਲ ਰੌਲਾ ਪਾਇਆ ਗਿਆ, ਜਿਸ 'ਤੇ ਇਲਾਕਾ ਵਾਸੀਆਂ ਵਲੋਂ ਅਵਿਨਾਸ਼ ਨੂੰ ਕਾਬੂ ਕਰ ਲਿਆ ਗਿਆ।

  ਗ੍ਰਿਫਤਾਰ ਮੁਲਜ਼ਮ ਤੇ ਸੱਤ ਅਪਰਾਧਿਕ ਮਾਮਲੇ

  ਭੁੱਲਰ ਨੇ ਦੱਸਿਆ ਕਿ ਕੁਝ ਲੋਕਾਂ ਵਲੋਂ ਉਨ੍ਹਾਂ ਨੂੰ ਸਿੱਧੇ ਫੋਨ ਕੀਤੇ ਗਏ ਜਿਸ 'ਤੇ  ਹੈਦੋ ਪੁਲਿਸ ਟੀਮਾਂ ਮੌਕੇ 'ਤੇ ਭੇਜੀਆਂ ਗਈ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਵਿਨਾਸ਼ ਜੋ ਕਿ ਬਸਤੀ ਦਾਨਿਸ਼ਮੰਦਾਂ ਦੇ ਬੇਗ਼ਮਪੁਰਾ ਦਾ ਵਸਨੀਕ ਹੈ ,ਕੋਵਿਡ-19 ਕਰਕੇ ਦਿੱਤੀ ਗਈ ਰਾਹਤ ਦੌਰਾਨ ਹਾਲ ਹੀ ਵਿਚ ਪੇਰੌਲ 'ਤੇ ਬਾਹਰ ਆਇਆ ਸੀ ਅਤੇ ਉਹ ਸੱਤ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ।

  ਕੌਣ ਹੈ ਦੂਜਾ ਮੁਲਜ਼ਮ

  ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੂਜੇ ਦੋਸ਼ੀ ਦੀ ਪਹਿਚਾਨ ਵਿਨੋਦ ਕੁਮਾਰ ਵਾਸੀ ਰੇਲਵੇ ਕੁਆਰਟਰ ਵਜੋਂ ਹੋਈ ਹੈ ਅਤੇ ਪੁਲਿਸ ਟੀਮ ਵਲੋਂ ਜਲਦੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।  ਭੁੱਲਰ ਨੇ ਦੱਸਿਆ ਕਿ ਅਵਿਨਾਸ਼ ਅਤੇ ਵਿਨੋਦ ਖਿਲਾਫ਼ ਧਾਰਾ 307 ਅਤੇ 379-ਬੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਵਿਨਾਸ ਨੂੰ ਪੁਲਿਸ ਰਿਹਾਸਤ ਵਿੱਚ ਲਿਆ ਜਾਵੇਗਾ ਤਾਂ ਕਿ ਉਸ ਤੋਂ ਵਿਨੋਦ ਬਾਰੇ ਜਾਣਕਾਰੀ ਹਾਸਿਲ ਕੀਤੀ ਜਾ ਸਕੇ। ਹੇਠਾਂ ਦੇਖੋ ਸਾਰੀ ਘਟਨਾ ਬਾਰੇ ਵੀਡੀਓ ਰਿਪੋਰਟ।


  ਲੜਕੀ ਹਸਪਤਾਲ ਦਾਖਲ

  ਭੁੱਲਰ ਨੇ ਦੱਸਿਆ ਕਿ ਲੜਕੀ ਨੂੰ ਤੁਰੰਤ ਪੁਲਿਸ ਦੀ ਇਕ ਟੀਮ ਵਲੋਂ ਜੋਸ਼ੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ , ਜਿਥੇ ਡਾਕਟਰਾਂ ਵਲੋਂ ਉਸ ਦੇ ਗੁੱਟ ਦੀ ਛੋਟੀ ਸਰਜਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਲੜਕੀ ਦੀ ਸਿਹਤ ਹੁਣ ਠੀਕ ਹੈ।
  Published by:Sukhwinder Singh
  First published:

  Tags: Inspiration, Jalandhar, Viral video

  ਅਗਲੀ ਖਬਰ