• Home
  • »
  • News
  • »
  • punjab
  • »
  • 16 COACHES OF GOODS TRAIN OVERTURNED IN ROPAR MANY PASSENGER TRAINS CANCELED

ਰੋਪੜ 'ਚ ਮਾਲਗੱਡੀ ਦੀਆਂ 16 ਬੋਗੀਆਂ ਪਲਟੀਆਂ, ਕਈ ਟਰੇਨਾਂ ਨੂੰ ਕੀਤਾ ਰੱਦ

ਆਵਾਰਾ ਪਸ਼ੂਆਂ ਦੇ ਇੰਜਣ ਅੱਗੇ ਆਉਣ ਕਾਰਨ ਇਹ ਹਾਦਸਾ ਵਾਪਰਿਆ ਹੈ। ਮਾਲਗੱਡੀ ਥਰਮਲ ਪਲਾਂਟ ਤੋਂ ਨਿਕਲੀ ਸੀ। ਹਾਦਸੇ ਕਾਰਨ ਰੇਲ ਆਵਾਜਾਈ ਠੱਪ ਹੋ ਗਈ ਹੈ। ਚੰਡੀਗੜ੍ਹ-ਊਨਾ ਮਾਰਗ ਤੇ ਰੇਲ ਆਵਾਜਾਈ ਠੱਪ ਹੋਈ ਹੈ। ਕਈ ਟਰੇਨਾਂ ਨੂੰ ਰੱਦ ਕੀਤਾ ਗਿਆ।

ਰੋਪੜ 'ਚ ਮਾਲਗੱਡੀ ਦੀਆਂ 16 ਬੋਗੀਆਂ ਪਲਟੀਆਂ, ਕਈ ਟਰੇਨਾਂ ਨੂੰ ਕੀਤਾ ਰੱਦ -

  • Share this:
    ਰੋਪੜ 'ਚ ਮਾਲਗੱਡੀ ਦੇ ਡੱਬੇ ਪਲਟ ਗਏ ਹਨ। ਗੁਰਦੁਆਰਾ ਭੱਠਾ ਸਾਹਿਬ ਨੇੜੇ ਵਾਪਰਿਆ ਹਾਦਸੇ ਵਿੱਚ ਮਾਲਗੱਡੀ ਦੀਆਂ 16 ਬੋਗੀਆਂ ਪਲਟੀਆਂ ਹਨ। ਆਵਾਰਾ ਪਸ਼ੂਆਂ ਦੇ ਇੰਜਣ ਅੱਗੇ ਆਉਣ ਕਾਰਨ ਇਹ ਹਾਦਸਾ ਵਾਪਰਿਆ  ਹੈ। ਰੇਲਵੇ ਲਾਈਨ ਉੱਤੇ ਸਾਨ੍ਹਾਂ ਦਾ ਝੁੰਡ ਆਉਣ ਕਾਰਨ ਪਲਟ ਗਈ। ਮਾਲਗੱਡੀ ਥਰਮਲ ਪਲਾਂਟ ਤੋਂ ਨਿਕਲੀ ਸੀ। ਹਾਦਸੇ ਕਾਰਨ ਰੇਲ ਆਵਾਜਾਈ ਠੱਪ ਹੋ ਗਈ ਹੈ। ਚੰਡੀਗੜ੍ਹ-ਊਨਾ ਮਾਰਗ ਤੇ ਰੇਲ ਆਵਾਜਾਈ ਠੱਪ ਹੋਈ ਹੈ। ਕਈ ਟਰੇਨਾਂ ਨੂੰ ਰੱਦ ਕੀਤਾ ਗਿਆ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਓ ਹੋ ਗਿਆ। ਇਸ ਮਾਲ ਗੱਡੀ ਤੋਂ ਕੁੱਝ ਹੀ ਸਮਾਂ ਪਹਿਲਾ ਸਵਾਰੀ ਗੱਡੀ ਜੋ ਕਿ ਦਿੱਲੀ ਦੇ ਲਈ ਰਵਾਨਾ ਹੋਈ ਸੀ ਉਹ ਗੱਡੀ ਸੁਰੱਖਿਅਤ ਲੰਘ ਗਈ।

    ਇਹ ਹਾਦਸਾ ਸਵੇਰੇ ਕਰੀਬ 12:35 ਵਜੇ ਮੀਆਂਪੁਰ ਨੇੜੇ ਗੁਰਦੁਆਰਾ ਪਾਠ ਸਾਹਿਬ ਕੋਲ ਵਾਪਰਿਆ। ਇਸ ਕਾਰਨ ਮਾਲ ਗੱਡੀ ਦੇ 16 ਡੱਬੇ ਡਿੱਗ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰੇਲ ਗੱਡੀ ਦਾ ਇੰਜਣ ਰੇਲਵੇ ਟਰੈਕ 'ਤੇ ਆਵਾਰਾ ਪਸ਼ੂਆਂ ਨਾਲ ਟਕਰਾ ਗਿਆ। ਮਾਲ ਗੱਡੀ ਦੇ 58 ਡੱਬੇ ਸਨ, ਜਿਨ੍ਹਾਂ ਵਿੱਚੋਂ 16 ਡੱਬੇ ਪਟੜੀ ਤੋਂ ਉਤਰ ਗਏ। ਇਸ ਤੋ ਇਲਾਵਾ ਬਿਜਲੀ ਦੀਆਂ ਤਾਰਾ ਤੇ ਖੰਭਿਆਂ ਦਾ ਵੀ ਨੁਕਸਾਨ ਹੋ ਗਿਆ।

    ਜੈਪੁਰ ਅਤੇ ਦਿੱਲੀ ਤੋਂ ਦੋ ਮਾਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਨੰਗਲ ਡੈਮ ਤੋਂ ਅੰਮ੍ਰਿਤਸਰ ਜਾਣ ਵਾਲੀ ਰੇਲ ਗੱਡੀ ਵੀ ਰੱਦ ਕਰ ਦਿੱਤੀ ਗਈ ਹੈ। ਜਨ ਸ਼ਤਾਬਦੀ ਸਮੇਤ ਦਰਜਨ ਦੇ ਕਰੀਬ ਯਾਤਰੀ ਟਰੇਨਾਂ ਰੱਦ ਰਹੀਆਂ। ਜਾਣਕਾਰੀ ਮੁਤਾਬਿਕ ਸ਼ਾਮ ਤੱਕ ਟ੍ਰੈਕ ਠੀਕ ਕਰ ਦਿੱਤਾ ਜਾਵੇਗਾ।
    Published by:Sukhwinder Singh
    First published: