SSP ਪਟਿਆਲਾ ਦੀ ਪਹਿਲ ਕਦਮੀ 'ਤੇ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਨਾਭਾ ਹਲਕੇ ਦੀਆਂ 168 ਪੰਚਾਇਤਾਂ ਅਤੇ ਸ਼ਹਿਰ ਦੇ 23 ਵਾਰਡਾਂ ਨੇ ਪਾਏ ਮਤੇ

News18 Punjab
Updated: April 8, 2021, 5:41 PM IST
share image
SSP ਪਟਿਆਲਾ ਦੀ ਪਹਿਲ ਕਦਮੀ 'ਤੇ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਨਾਭਾ ਹਲਕੇ ਦੀਆਂ 168 ਪੰਚਾਇਤਾਂ ਅਤੇ ਸ਼ਹਿਰ ਦੇ 23 ਵਾਰਡਾਂ ਨੇ ਪਾਏ ਮਤੇ
SSP ਪਟਿਆਲਾ ਦੀ ਪਹਿਲ ਕਦਮੀ 'ਤੇ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਨਾਭਾ ਹਲਕੇ ਦੀਆਂ 168 ਪੰਚਾਇਤਾਂ ਅਤੇ ਸ਼ਹਿਰ ਦੇ 23 ਵਾਰਡਾਂ ਨੇ ਪਾਏ ਮਤੇ

  • Share this:
  • Facebook share img
  • Twitter share img
  • Linkedin share img
ਭੁਪਿੰਦਰ ਸਿੰਘ ਨਾਭਾ

ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਨੱਥ ਪਾਉਣ ਲਈ ਪੰਜਾਬ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਨਸ਼ਿਆਂ ਨੂੰ ਜੜ ਤੋਂ ਖਤਮ ਕੀਤਾ ਜਾਵੇ । ਜਿਸ ਦੇ ਤਹਿਤ ਪਟਿਆਲਾ ਜ਼ਿਲ੍ਹੇ ਦੇ ਐੱਸਐੱਸਪੀ ਵਿਕਰਮਜੀਤ ਦੁੱਗਲ ਵੱਲੋਂ ਪਹਿਲਕਦਮੀ ਕਰਦੇ ਹੋਏ ਪਟਿਆਲੇ ਜ਼ਿਲੇ ਨੂੰ ਨਸ਼ਾ ਮੁਕਤ ਬਣਾਉਣ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲ ਦਲ ਚੋਂ ਕੱਢ ਕੇ ਨਸ਼ਾ ਤਸਕਰ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਦਾ ਬੀੜਾ ਚੁੱਕਿਆ  ਗਿਆ ਹੈ।   ਪਟਿਆਲਾ ਦੇ ਐਸਐਸਪੀ ਵੱਲੋਂ ਇਕ ਵ੍ਹਟਸਐਪ ਨੰਬਰ ਜਾਰੀ ਕੀਤਾ ਗਿਆ ਹੈ ਕਿ ਕੋਈ ਵੀ ਵਿਅਕਤੀ ਇਸ ਨੰਬਰ ਤੇ ਨਸ਼ਾ ਤਸਕਰ ਕਰਨ ਵਾਲੇ ਦੀ ਸ਼ਿਕਾਇਤ ਕਰ ਸਕਦਾ ਹੈ ਅਤੇ ਨਸ਼ਾ ਤਸਕਰ ਕਰਨ ਵਾਲੇ ਤੇ ਸਖਤ ਕਾਰਵਾਈ ਕੀਤੀ ਜਾਵੇਗੀ ।

ਨਾਭਾ ਹਲਕੇ ਵਿੱਚ  ਪੁਲਸ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਸ਼ਹਿਰ ਦੇ ਕੌਂਸਲਰਾਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਲਗਾਤਾਰ ਪਿੰਡਾਂ ਦੀਆਂ ਪੰਚਾਇਤਾਂ ਅਤੇ ਸ਼ਹਿਰ ਦੇ ਕੌਂਸਲਰਾਂ ਵੱਲੋਂ ਮਤੇ ਪਾ ਕੇ ਪੁਲੀਸ ਅਧਿਕਾਰੀਆਂ ਨੂੰ ਸੌਂਪੇ ਜਾ ਰਹੇ ਹਨ ਕਿ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਜਮਾਨਤ ਨਹੀਂ ਲਵਾਂਗੇ  ਅਤੇ ਨਾ ਹੀ ਕੋਈ ਉਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਸਬੰਧ ਰੱਖਾਂਗੇ। ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਦਲਦਲ ਵਿੱਚ ਧਕੇਲ ਰਿਹਾ ਤਾਂ ਉਸ ਦੇ ਖ਼ਿਲਾਫ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਜਿਸ ਦੇ ਤਹਿਤ ਹੁਣ ਤਕ ਨਾਭਾ ਹਲਕੇ ਵਿਚ ਸਾਰੀਆਂ ਪੰਚਾਇਤਾਂ ਤੋਂ ਇਲਾਵਾ ਸ਼ਹਿਰ ਦੇ ਕੌਂਸਲਰਾਂ ਵੱਲੋਂ  ਮਤੇ ਪਾਏ ਗਏ ਹਨ l ਜਿਸ ਵਿੱਚ 168 ਪੰਚਾਇਤਾਂ ਵੱਲੋਂ  ਅਤੇ ਨਾਭਾ ਹਲਕੇ ਦੇ 23 ਵਾਰਡਾਂ ਦੇ ਕੌਂਸਲਰਾਂ ਵੱਲੋਂ ਮਤੇ ਪਾ ਕੇ ਪੁਲਸ ਅਫਸਰਾਂ ਨੂੰ ਦੇ  ਦਿੱਤੇ ਗਏ ਹਨ ਕਿ ਅਸੀਂ ਕਿਸੇ ਵੀ ਨਸ਼ਾ ਤਸਕਰ ਦੇ ਹੱਕ ਵਿਚ ਨਹੀਂ ਜਾਵਾਂਗੇ ਅਤੇ ਨਾ ਹੀ ਅਸੀਂ ਜ਼ਮਾਨਤ ਲਵਾਂਗੇ  । ਐੱਸਐੱਸਪੀ ਪਟਿਆਲਾ ਦੇ ਹੁਕਮਾਂ ਤੋਂ ਬਾਅਦ ਨਾਭਾ ਹਲਕੇ ਦੇ ਸਾਰੀਆਂ ਹੀ ਪੰਚਾਇਤਾਂ ਅਤੇ ਸਾਰੇ ਹੀ ਸ਼ਹਿਰ ਦੇ ਕੌਂਸਲਰਾਂ ਵੱਲੋਂ ਮਤੇ ਪਾ ਕੇ  ਪੁਲੀਸ ਅਧਿਕਾਰੀਆਂ ਨੂੰ ਸੌਂਪ ਦਿੱਤੇ ਹਨ ।
ਇਸ ਮੌਕੇ ਤੇ ਪਿੰਡ ਨਿਵਾਸੀ  ਹਰਜੀਤ ਗਿਲ ਅਤੇ ਪਿੰਡ ਵਾਸੀ ਨਛੱਤਰ ਸਿੰਘ ਨੇ ਕਿਹਾ ਕਿ ਜੋ ਪੰਜਾਬ ਪੁਲੀਸ ਵੱਲੋਂ ਵੱਡਾ ਉਪਰਾਲਾ ਕੀਤਾ ਹੈ ਇਹ ਬਹੁਤ ਹੀ ਸ਼ਲਾਘਾਯੋਗ ਹੈ, ਕਿਉਂਕਿ ਜੇਕਰ ਸਾਰੇ ਹੀ ਪੰਜਾਬ ਵਿੱਚ ਨਸ਼ੇ ਦੇ ਖ਼ਿਲਾਫ਼ ਮਤੇ ਪੈਣ ਲੱਗੇ ਤਾਂ ਇਹ ਨਸ਼ਾ ਬਿਲਕੁਲ ਖ਼ਤਮ ਹੋ ਜਾਵੇਗਾ ਅਤੇ ਅਸੀਂ ਪੰਜਾਬ ਪੁਲੀਸ ਨੂੰ ਮਤਾ ਪਾ ਕੇ ਭਰੋਸਾ ਦਿੱਤਾ ਹੈ ਕਿ ਜੇਕਰ ਪਿੰਡ ਵਿੱਚ ਕੋਈ ਵੀ ਨਸ਼ਾ ਵੇਚਦਾ ਹੈ ਤਾਂ ਅਸੀਂ ਪੁਲਸ ਨੂੰ ਉਸਦੀ ਇਤਲਾਹ ਦੇਵਾਂਗਾ ਅਤੇ ਉਸ ਨੂੰ ਪਿੰਡ ਦਾ ਬਾਹਰਲਾ ਰਸਤਾ ਵੀ ਵਿਖਾਵਾਂਗੇ।

ਇਸ ਮੌਕੇ ਤੇ ਨਾਭਾ ਦੇ ਡੀਐਸਪੀ ਰਾਜੇਸ਼ ਛਿੱਬੜ ਨੇ ਕਿਹਾ ਕਿ ਸਾਨੂੰ  ਐੱਸ.ਐੱਸ.ਪੀ ਬਿਕਰਮ ਦੁੱਗਲ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕੀ ਨਸ਼ਾ ਤਸਕਰਾਂ ਤੇ ਸ਼ਿਕੰਜਾ ਕਸਿਆ ਜਾਵੇ ਉੱਥੇ ਹੀ ਸਾਨੂੰ ਨਾਭਾ ਬਲਾਕ ਦੇ ਪਿੰਡਾਂ ਦੀਆਂ ਪੰਚਾਇਤਾਂ ਤੋ ਇਲਾਵਾ ਨਾਭਾ ਸ਼ਹਿਰ ਦੇ ਕੌਂਸਲਰਾਂ ਵੱਲੋਂ  ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ ਅਤੇ ਇਨ੍ਹਾਂ ਵੱਲੋਂ ਮਤਾ ਵੀ ਪਾਇਆ ਗਿਆ ਹੈ ਕਿ ਅਸੀਂ ਪਿੰਡਾਂ ਅਤੇ ਸ਼ਹਿਰ  ਵਿੱਚੋਂ ਨਸ਼ੇ ਨੂੰ ਬਿਲਕੁਲ ਖਤਮ ਕਰ ਦੇਵਾਂਗੇ ਅਤੇ ਜੇਕਰ ਕੋਈ ਵਿਅਕਤੀ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਫਡ਼ਿਆ ਗਿਆ ਤਾਂ ਉਸ ਉਸ ਦੀ ਇਤਲਾਹ ਅਸੀਂ ਪੁਲਸ ਨੂੰ ਵੀ ਕਰਾਂਗੇ ਅਤੇ ਇਸ ਤਰ੍ਹਾਂ ਦੇ ਵਿਅਕਤੀ ਦੀ ਪਿੰਡ ਵੱਲੋਂ ਨਾ ਹੀ ਜਮਾਨਤ ਨਹੀਂ ਲਈ ਜਾਵੇਗੀ   ਅਤੇ ਨਾ ਹੀ ਉਸ ਦੀ ਕੋਈ ਮਦਦ ਕੀਤੀ ਜਾਵੇਗੀ ।

ਸੂਬੇ ਭਰ ਵਿੱਚ ਪਟਿਆਲਾ ਦੇ ਐਸਐਸਪੀ ਵਿਕਰਮਜੀਤ ਸਿੰਘ ਦੁੱਗਲ ਵੱਲੋਂ ਕੀਤੀ ਗਈ ਪਹਿਲਕਦਮੀ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ । ਜੇਕਰ ਪੰਜਾਬ ਭਰ ਦੀਆਂ ਪੰਚਾਇਤਾਂ ਅਤੇ ਸ਼ਹਿਰ ਦੇ ਕੌਂਸਲਰ ਇਸ ਮੁਹਿੰਮ ਦਾ ਹਿੱਸਾ ਬਣ ਜਾਣਾ ਤਾਂ ਆਉਣ ਵਾਲੇ ਸਮੇਂ ਵਿਚ ਨਸ਼ਾ ਜੜ੍ਹਾਂ ਤੋਂ ਹੀ ਖ਼ਤਮ ਹੋ ਸਕਦਾ ਹੈ  ।
Published by: Ashish Sharma
First published: April 8, 2021, 5:41 PM IST
ਹੋਰ ਪੜ੍ਹੋ
ਅਗਲੀ ਖ਼ਬਰ