Home /News /punjab /

ਅੱਗਜਨੀ ਤੇ ਭੰਨ ਤੋੜ ਦੇ ਦੋਸ਼ਾਂ 'ਚੋਂ 17 ਡੇਰਾ ਪ੍ਰੇਮੀ ਬਰੀ

ਅੱਗਜਨੀ ਤੇ ਭੰਨ ਤੋੜ ਦੇ ਦੋਸ਼ਾਂ 'ਚੋਂ 17 ਡੇਰਾ ਪ੍ਰੇਮੀ ਬਰੀ

  • Share this:

ਅਦਾਲਤ ਨੇ ਪਿੰਡ ਚਹਿਲ ਦੇ ਇੱਕ ਪੈਟਰੋਲ ਪੰਪ ਉਤੇ ਅੱਗਜਨੀ ਅਤੇ ਭੰਨ ਤੋੜ ਦੇ ਦੋਸ਼ਾਂ ਤਹਿਤ 25 ਅਗਸਤ 2017 ਨੂੰ ਦਰਜ ਇਕ ਮਾਮਲੇ 'ਚ ਨਾਮਜ਼ਦ 17 ਪ੍ਰੇਮੀਆਂ ਨੂੰ ਬਰੀ ਕਰ ਦਿੱਤਾ ਹੈ। ਇਸ ਮਾਮਲੇ 'ਚ ਨਾਮਜ਼ਦ 22 ਪ੍ਰੇਮੀਆਂ ਵਿਚੋਂ ਪੰਜ ਨੂੰ ਨਿਰਦੋਸ਼ ਮੰਨਦੇ ਹੋਏ ਪੁਲਿਸ ਵੱਲੋਂ ਉਨ੍ਹਾਂ ਵਿਰੁੱਧ ਚਲਾਨ ਨਹੀਂ ਪੇਸ਼ ਕੀਤਾ ਗਿਆ ਸੀ ਅਤੇ ਹੁਣ ਰਹਿੰਦੇ 17 ਪ੍ਰੇਮੀ ਵੀ ਸ਼ਨਾਖ਼ਤ ਨਾ ਹੋਣ ਕਰ ਕੇ ਅਦਾਲਤ ਵੱਲੋਂ ਬਰੀ ਕਰ ਦਿੱਤੇ ਗਏ ਹਨ।


ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਰਾਜਵਿੰਦਰ ਕੌਰ ਨੇ ਡੇਰਾ ਸਿਰਸਾ ਦੇ 17 ਪੈਰੋਕਾਰਾਂ ਨੂੰ ਭੰਨ-ਤੋੜ ਦੇ ਮਾਮਲੇ `ਚੋਂ ਬਰੀ ਕਰ ਦਿੱਤਾ ਹੈ। ਇਨ੍ਹਾਂ ਉੱਤੇ ਪਿਛਲੇ ਵਰ੍ਹੇ 25 ਅਗਸਤ ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਪੰਚਕੂਲਾ ਦੀ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੰਗਾਮਾ ਖੜ੍ਹਾ ਕਰਨ ਦੇ ਦੋਸ਼ ਲੱਗੇ ਸਨ। ਪਿਛਲੇ ਸਾਲ 3 ਸਤੰਬਰ ਨੂੰ ਫ਼ਰੀਦਕੋਟ ਪੁਲਿਸ ਨੇ ਡੇਰਾ ਸੱਚਾ ਸੌਦਾ ਦੇ ਇਨ੍ਹਾਂ 17 ਪੈਰੋਕਾਰਾਂ ਖ਼ਿਲਾਫ਼ ਮੁਕੱਦਮੇ ਦਰਜ ਕੀਤੇ ਸੀ। ਇਨ੍ਹਾਂ ’ਤੇ ਕੋਟਕਪੂਰਾ ਨੇੜਲੇ ਪਿੰਡ ਚਹਿਲ ਦੇ ਪੈਟਰੋਲ ਪੰਪ ਦੀ ਤੋੜ-ਭੰਨ ਕਰਨ ਦੇ ਇਲਜ਼ਾਮ ਲੱਗੇ ਸਨ। ਕੋਟਕਪੂਰਾ ਪੁਲਿਸ ਥਾਣੇ `ਚ ਸੇਖੋਂ ਫਿਲਿੰਗ ਸਟੇਸ਼ਨ ਦੇ ਮਾਲਕ ਚਮਕੌਰ ਸਿੰਘ ਸੇਖੋਂ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਉਸ ਸਮੇਂ ਇਨ੍ਹਾਂ 17 ਜਣਿਆਂ ਖ਼ਿਲਾਫ਼ ਥਾਣਾ ਸਦਰ ਕੋਟਕਪੂਰਾ ਵਿੱਚ ਮੁਕੱਦਮਾ ਨੰਬਰ 118 ਮਿਤੀ 25/08/17 ਅਧੀਨ ਧਾਰਾ 427/436/511/148/149/120B IPC, 3, 4, provension of damage to public property ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਅਦਾਲਤ ਨੇ ਅੱਜ ਫੈਸਲਾ ਸੁਣਾਉਂਦਿਆਂ ਅੱਜ ਸਾਰੇ 17 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ।

First published:

Tags: Dera Sacha Sauda