7 ਸਾਲਾਂ ਮਾਸੂਮ ਨਾਲ ਜਬਰਜਨਾਹ ਦੀ ਕੋਸ਼ਿਸ਼

Damanjeet Kaur
Updated: March 7, 2018, 6:15 PM IST
7 ਸਾਲਾਂ ਮਾਸੂਮ ਨਾਲ ਜਬਰਜਨਾਹ ਦੀ ਕੋਸ਼ਿਸ਼
Damanjeet Kaur
Updated: March 7, 2018, 6:15 PM IST
ਜੰਡਿਆਲਾ ਗੁਰੂ ਦੇ ਕੋਲ ਪਿੰਡ ਨਿਜ਼ਰਪੂਰਾ ਵਿੱਚ 7 ਸਾਲ ਦੀ ਬੱਚੀ ਦੇ ਨਾਲ 19 ਸਾਲ ਦੇ ਤਾਏ ਦੀ ਮੁੰਡੇ ਨੇ ਦੁਸ਼ਕਰਮ ਕਰਨ ਦੀ ਕੋਸ਼ਿਸ਼ ਕੀਤੀ।ਜਾਣਕਾਰੀ ਅਨੁਸਾਰ ਰੁਪਿੰਦਰ ਕੌਰ ਪਤਨੀ ਬਿੰਦਰ ਸਿੰਘ ਵਾਸੀ ਨਿਜਰਪੂਰ ਨੇ ਦੱਸਿਆ ਕਿ ਉਹਨਾਂ ਦੀ 7 ਸਾਲ ਦੀ ਬੇਟੀ ਸ਼ਾਮ ਨੂੰ ਲੱਗਭੱਗ 6:30 ਵਜੇ ਰੋਟੀ ਖਾਕੇ ਘਰ ਦੇ ਬਾਹਰ ਗਲੀ ਵਿੱਚ ਖੇਡਣ ਲਈ ਚਲੀ ਗਈ ਸੀ।ਜਦੋਂ ਰਾਤ ਨੂੰ ਹਨੇਰਾ ਹੋਇਆ ਤਾਂ ਅਸੀ ਆਪਣੀ ਬੱਚੀ ਦੀ ਭਾਲ ਸ਼ੁਰੂ ਕੀਤੀ ਤਾਂ ਕਿਸੇ ਵਿਅਕਤੀ ਨੇ ਦੱਸਿਆ ਕਿ ਤੁਹਾਡੀ ਬੇਟੀ ਮਨਜਿੰਦਰ ਸਿੰਘ ਨਾਲ ਸੀ।ਮਨਜਿੰਦਰ ਸਿੰਘ ਉਸ ਬੱਚੀ ਦੇ ਤਾਏ ਦਾ ਮੁੰਡਾ ਸੀ।ਫਿਰ ਅਸੀ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਉਸਦੀ ਅਵਾਜ਼ ਆਈ ਕਿ ਮੈ ਨਹਾ ਰਿਹਾ ਹਾਂ ਤਾਂ ਬੱਚੀ ਦੇ ਮਾਪਿਆਂ ਨੇ ਗੁਰਦੁਆਰੇ ਦੇ ਸਪੀਕਰ ਵਿੱਚ ਬੁਲਵਾਇਆ ਅਤੇ 10 ਮਿੰਟ ਬਾਅਦ ਕਿਸੇ ਨੇ ਕਿਹਾ ਕਿ ਉਨ੍ਹਾਂ ਦੀ ਬੱਚੇ ਸਾਡੀ ਛੱਤ ਤੇ ਘੁੰਮ ਰਹੀ ਹੈ।ਤਾਂ ਫਿਰ ਅਸੀ ਬੱਚੀ ਨੂੰ ਲੈਣ ਗਏ ਤਾਂ ਬੱਚੀ ਉੱਥੇ ਰੋ ਰਹੀ ਸੀ ਅਤੇ ਉਸਨੇ ਦੱਸਿਆ ਕਿ ਮਨਜਿੰਦਰ ਸਿੰਘ ਨੇ ਮੇਰੇ ਨਾਲ ਗਲਤ ਹਰਕਤਾਂ ਕੀਤੀਆ ਹਨ ਅਤੇ ਮੈਨੂੰ ਕਿਹਾ ਜੇਕਰ ਤੂੰ ਕਿਸੇ ਨੂੰ ਦੱਸਿਆ ਤਾਂ ਮੈਂ ਤੈਨੂੰ ਗਲਾ ਘੋਟ ਕੇ ਮਾਰ ਦੇਵਾਂਗਾ।ਫ਼ਿਰ ਜਦੋ ਅਸੀ ਲੜਕੇ ਨੂੰ ਝਿੜਕਣ ਗਏ ਤਾਂ ਉਲਟਾ ਉਨ੍ਹਾਂ ਨੇ ਸਾਡੇ ਤੇ ਹੀ ਹਮਲਾ ਕਰ ਦਿੱਤਾ।ਫਿਰ ਮੌਕੇ ਤੇ ਜੰਡਿਆਲਾ ਪੁਲਿਸ ਸਟੇਸ਼ਨ ਦੀ ਮਹਿਲਾ ਸਬ ਇੰਸਪੈਕਟਰ ਸਿਮਰਨਜੀਤ ਕੌਰ ਨੇ ਬੱਚੀ ਦੇ ਬਿਆਨ ਲਿਖਕੇ ਮਾਮਲਾ ਦਰਜ਼ ਕਰ ਲਿਆ ਹੈ।

First published: March 7, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ