Home /News /punjab /

Chandigarh: 19 ਸਾਲਾ ਲੜਕੀ ਨੇ ਕੀਤੀ ਖੁਦਕੁਸ਼ੀ, NEET ਦੀ ਕਰ ਰਹੀ ਸੀ ਤਿਆਰੀ

Chandigarh: 19 ਸਾਲਾ ਲੜਕੀ ਨੇ ਕੀਤੀ ਖੁਦਕੁਸ਼ੀ, NEET ਦੀ ਕਰ ਰਹੀ ਸੀ ਤਿਆਰੀ

 ਸੰਕੇਤਕ ਫੋਟੋ

ਸੰਕੇਤਕ ਫੋਟੋ

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੀ 19 ਸਾਲਾ ਲੜਕੀ ਨੇ ਚੰਡੀਗੜ੍ਹ ਵਿੱਚ ਖੁਦਕੁਸ਼ੀ ਕਰ ਲਈ। ਲੜਕੀ ਚੰਡੀਗੜ੍ਹ ਵਿੱਚ NEET ਦੀ ਤਿਆਰੀ ਕਰ ਰਹੀ ਸੀ। ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ ਅਤੇ ਘਟਨਾ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ

 • Share this:

  ਚੰਡੀਗੜ੍ਹ- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੀ 19 ਸਾਲਾ ਲੜਕੀ ਨੇ ਚੰਡੀਗੜ੍ਹ ਵਿੱਚ ਖੁਦਕੁਸ਼ੀ ਕਰ ਲਈ। ਲੜਕੀ ਚੰਡੀਗੜ੍ਹ ਵਿੱਚ NEET ਦੀ ਤਿਆਰੀ ਕਰ ਰਹੀ ਸੀ। ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ ਅਤੇ ਘਟਨਾ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

  ਜਾਣਕਾਰੀ ਮੁਤਾਬਕ 19 ਸਾਲਾ ਸ਼ਗੁਨ ਸੈਕਟਰ-45 ਸਥਿਤ ਇਕ ਘਰ 'ਚ ਰਹਿੰਦੀ ਸੀ। ਉਸ ਦੇ ਮਾਤਾ-ਪਿਤਾ ਹਿਮਾਚਲ ਦੇ ਕਾਂਗੜਾ ਦੇ ਹਰਸੀਪੱਟਨ ਸਥਿਤ ਆਪਣੇ ਘਰ ਗਏ ਹੋਏ ਸਨ। ਮੰਗਲਵਾਰ ਦੇਰ ਰਾਤ ਲੜਕੀ ਵੱਲੋਂ ਚਾਚਾ ਤੇ ਚਾਚੀ ਦਾ ਫੋਨ ਨਾ ਚੁੱਕਣ 'ਤੇ ਘਟਨਾ ਦੀ ਜਾਣਕਾਰੀ ਮਿਲੀ। ਲੜਕੀ ਦਾ ਚਾਚਾ ਚੰਡੀਗੜ੍ਹ ਰਹਿੰਦਾ ਹੈ। ਚਾਚੇ ਨੇ ਘਰ ਆ ਕੇ ਪੁਲੀਸ ਕੰਟਰੋਲ ਰੂਮ ਅਤੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਦੀ ਸੂਚਨਾ ਦਿੱਤੀ। ਪੁਲੀਸ ਨੇ 19 ਸਾਲਾ ਸ਼ਗੁਨ ਨੂੰ ਫਾਹੇ ਤੋਂ ਹੇਠਾਂ ਉਤਾਰਿਆ ਅਤੇ ਉਸ ਨੂੰ ਜੀਐਮਸੀਐਚ-32 ਵਿੱਚ ਦਾਖ਼ਲ ਕਰਵਾਇਆ। ਇੱਥੇ ਡਿਊਟੀ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਦੀ ਮੁੱਢਲੀ ਜਾਂਚ ਵਿੱਚ ਕਮਰੇ ਦੇ ਅੰਦਰੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।


  ਲੜਕੀ ਦੇ ਮਾਤਾ-ਪਿਤਾ ਤੋਂ ਇਲਾਵਾ ਉਸ ਦਾ ਇਕ ਵੱਡਾ ਭਰਾ ਹੈ। ਸ਼ਗੁਨ ਦੇ ਮਾਤਾ-ਪਿਤਾ ਕਾਂਗੜਾ ਸਥਿਤ ਆਪਣੇ ਘਰ ਗਏ ਹੋਏ ਸਨ ਅਤੇ ਸੋਮਵਾਰ ਸ਼ਾਮ ਨੂੰ ਉਨ੍ਹਾਂ ਦਾ ਭਰਾ ਡਿਊਟੀ ਲਈ ਕਾਲ ਸੈਂਟਰ ਗਿਆ ਹੋਇਆ ਸੀ। ਸੈਕਟਰ-44 ਵਿੱਚ ਰਹਿਣ ਵਾਲੇ ਚਾਚਾ-ਚਾਚੀ ​​ਨੇ ਕਈ ਵਾਰ ਸ਼ਗਨ ਨੂੰ ਫੋਨ ਕੀਤਾ। ਜਵਾਬ ਨਾ ਮਿਲਣ 'ਤੇ ਚਾਚਾ 9.30 ਵਜੇ ਲੜਕੀ ਦੇ ਕਮਰੇ 'ਚ ਚਲੇ ਗਏ। ਕਮਰੇ ਦੇ ਬਾਹਰ ਕਈ ਵਾਰ ਆਵਾਜ਼ਾਂ ਮਾਰੀਆਂ ਅਤੇ ਫੋਨ ਕੀਤਾ, ਪਰ ਜਵਾਬ ਨਹੀਂ ਮਿਲਿਆ।

  ਪੁਲਿਸ ਅਨੁਸਾਰ ਸ਼ਗਨ ਪੱਖੇ ਦੇ ਸਹਾਰੇ ਫਾਹੇ ਨਾਲ ਲਟਕ ਰਹੀ ਸੀ। ਇਸ ਤੋਂ ਬਾਅਦ ਉਸ ਦੇ ਮਾਤਾ-ਪਿਤਾ ਅਤੇ ਪੁਲਸ ਨੂੰ ਸੂਚਨਾ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇੱਕ ਦਿਨ ਪਹਿਲਾਂ ਹੀ ਸਗੁਨ ਵੀ ਆਪਣੇ ਚਾਚੇ ਦੇ ਘਰ ਗਈ ਸੀ।

  Published by:Ashish Sharma
  First published:

  Tags: Chandigarh, Girl, Himachal, Suicide