ਪੀਯੂ ਦੇ ਗਾਂਧੀ ਭਵਨ ਲਈ Getty Foundation ਨੇ ਦਿੱਤੀ 1.40 ਕਰੋੜ ਦੀ ਗ੍ਰਾਂਟ 

News18 Punjabi | News18 Punjab
Updated: July 16, 2020, 6:59 PM IST
share image
ਪੀਯੂ ਦੇ ਗਾਂਧੀ ਭਵਨ ਲਈ Getty Foundation ਨੇ ਦਿੱਤੀ 1.40 ਕਰੋੜ ਦੀ ਗ੍ਰਾਂਟ 
ਪੀਯੂ ਦੇ ਗਾਂਧੀ ਭਵਨ ਲਈ Getty Foundation ਨੇ ਦਿੱਤੀ 1.40 ਕਰੋੜ ਦੀ ਗ੍ਰਾਂਟ 

  • Share this:
  • Facebook share img
  • Twitter share img
  • Linkedin share img
ਅਰਸ਼ਦੀਪ ਅਰਸ਼ੀ

ਪੰਜਾਬ ਯੂਨੀਵਰਸਿਟੀ ਦੀ ਹੈਰੀਟੇਜ ਬਿਲਡਿੰਗ ਗਾਂਧੀ ਭਵਨ ਦੀ ਬਿਲਡਿੰਗ ਦੀ ਮੁਰੰਮਤ ਦੇ ਲਈ ਅਮਰੀਕਾ ਦੀ Getty Foundation ਨੇ 1.40 ਕਰੋੜ ਰੁਪਏ ਦਿੱਤੇ ਹਨ। ਗਾਂਧੀ ਭਵਨ ਕਿਸੇ ਸਿੱਖਿਆ ਸੰਸਥਾਨ ਦੀ ਅਜਿਹੀ ਪਹਿਲੀ ਬਿਲਡਿੰਗ ਹੈ ਜਿਸਨੂੰ Getty Foundation ਨੇ ਦੁਬਾਰਾ ਗ੍ਰਾਂਟ ਦਿੱਤੀ ਹੋਵੇ। ਪਹਿਲਾਂ 2015 ਵਿੱਚ ਮੁਰੰਮਤ ਅਤੇ ਬਿਲਡਿੰਗ ਦੀ ਮੂਲ ਰੂਪ ਵਿੱਚ ਬਹਾਲੀ ਲਈ 87 ਲੱਖ ਰੁਪਏ ਦੀ ਗ੍ਰਾਂਟ ਮਿਲੀ ਸੀ।

ਗਾਂਧੀ ਭਵਨ ਦੀ ਬਿਲਡਿੰਗ ਸਵਿਸ ਆਰਕੀਟੈਕਟ ਪੀਅਰੇ ਜ਼ਾਨਰੇ ਦੁਆਰਾ ਡਿਜ਼਼ਾਇਨ ਕੀਤੀ ਗਈ ਸੀ। ਮਹਾਤਮਾ ਗਾਂਧੀ ਦੇ ਸਿਧਾਂਤਾਂ ਦੀ ਪੜ੍ਹਾਈ ਲਈ ਇਹ ਮਾਡਰਨ ਬਿਲਡਿੰਗ ਤਿਆਰ ਕੀਤੀ ਗਈ ਸੀ। ਉਪਰੋਂ ਦੇਖਣ 'ਤੇ ਇਹ ਪਾਣੀ ਵਿੱਚ ਉੱਗੇ ਕਮਲ ਵਾਂਗ ਨਜ਼ਰ ਆਉੰਦੀ ਹੈ। ਬਿਲਡਿੰਗ ਦੇੇ ਆਲੇ-ਦੁਆਲੇ ਦਾ ਪੂਲ P ਦੀ ਸ਼ਕਲ ਵਿੱਚ ਬਣਿਆ ਹੈ ਜੋ ਆਰਕੀਟੈਕਟ ਨੇ ਆਪਣੀ ਛਾਪ ਛੱਡੀ ਹੈ।
ਪਿਛਲੇ ਸਮਿਆਂ ਦੌਰਾਨ ਬਿਲਡਿੰਗ ਨੂੰ ਹੋਰ ਨੁੁਕਸਾਨ ਦੇ ਇਲਾਵਾ ਇਸਦੇ ਪੂਲ ਵਿੱਚ ਪਾਣੀ ਖੜ੍ਹਨਾ ਵੀ ਬੰਦ ਹੋ ਗਿਆ। ਹੈਰੀਟੇਜ ਬਿਲਡਿੰਗ ਹੋਣ ਕਾਰਨ ਮੁਰੰੰਮਤ ਕਰਨ ਲਈ ਵੀ ਕਾਫ਼ੀ ਗੱੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਬਿਲਡਿੰਗ ਦੇ ਮੂਲ ਨੂੰ ਨਹੀਂ ਛੇੜਿਆ ਜਾ ਸਕਦਾ ਅਤੇ ਨਾ ਪੂਲ ਦੇ ਪੱਥਰ ਬਦਲੇ ਜਾ ਸਕਦੇ ਹਨ। ਇਹਨਾਂ ਕਾਰਨਾਂ ਕਰਕੇ ਇਹ ਕੰਮ ਕਾਫ਼ੀ ਔਖਾ ਹੈ।

ਇਸ ਵਾਰ ਦੀ ਗ੍ਰਾਂਟ ਨਾਲ ਬਚਦੀ ਮੁਰੰਮਤ ਅਤੇ ਪੂਲ ਦੀ ਮੁੜ ਬਹਾਲੀ ਲਈ ਕੰਮ ਕੀਤਾ ਜਾਵੇਗਾ। ਨਵੰੰਬਰ ਵਿੱਚ ਇਸ ਉੱਤੇ ਕੰਮ ਸ਼ੁਰੂ ਹੋਵੇਗਾ ਅਤੇ ਇੱਕ ਸਾਲ ਵਿੱਚ ਮੁਕੰਮਲ ਹੋਵੇਗਾ। ਫਿਰ ਇੱਕ ਸਾਲ ਪੂਲ ਦਾ ਨਿਰੀਖਣ ਵੀ ਕੀਤਾ ਜਾਵੇੇਗਾ। ਗਾਂਧੀ ਭਵਨ ਦੇ ਨਾਲ ਨਾਲ ਇਸ ਕੰਮ ਵਿੱਚ ਚੰਡੀਗੜ੍ਹ ਆਰਕੀਟੈਕਟਚਰ ਕਾਲਜ, ਦਰੋਣਾ ਆਰਕੀਟੈਕਟਸ ਅਤੇ ਹੋਰ ਮਾਹਿਰ ਸ਼ਾਮਲ ਹਨ।
Published by: Ashish Sharma
First published: July 16, 2020, 6:59 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading