Home /News /punjab /

ਰਾਮਪੁਰਾ ਫੂਲ ਵਿਚ ਗਰੀਬ ਪਰਿਵਾਰ ਦੀ ਨਿਕਲੀ 2.5 ਕਰੋੜ ਦੀ ਲਾਟਰੀ

ਰਾਮਪੁਰਾ ਫੂਲ ਵਿਚ ਗਰੀਬ ਪਰਿਵਾਰ ਦੀ ਨਿਕਲੀ 2.5 ਕਰੋੜ ਦੀ ਲਾਟਰੀ

ਰਾਮਪੁਰਾ ਫੂਲ ਵਿਚ ਗਰੀਬ ਪਰਿਵਾਰ ਦੀ ਨਿਕਲੀ 2.5 ਕਰੋੜ ਦੀ ਲਾਟਰੀ

ਰਾਮਪੁਰਾ ਫੂਲ ਵਿਚ ਗਰੀਬ ਪਰਿਵਾਰ ਦੀ ਨਿਕਲੀ 2.5 ਕਰੋੜ ਦੀ ਲਾਟਰੀ

  • Share this:
    ਰਾਮਪੁਰਾ ਫੂਲ ਦੇ ਨੇੜਲੇ ਪਿੰਡ ਮਹਿਰਾਜ ਵਿੱਚ ਇਕ ਵਿਅਕਤੀ ਦੀ 2.5 ਕਰੋੜ ਦੀ ਲਾਟਰੀ ਨਿਕਲੀ ਹੈ। ਲਾਟਰੀ ਨੇ ਰੋਸ਼ਨ ਸਿੰਘ ਨੂੰ ਕਰੋੜਪਤੀ ਬਣਾ ਦਿੱਤਾ ਹੈ।

    ਰੋਸ਼ਨ ਸਿੰਘ ਕੱਪੜੇ ਦਾ ਕੰਮ ਕਰਦਾ ਹੈ। ਉਸ ਦਾ ਕਹਿਣਾ ਹੈ ਕਿ ਪਰਿਵਾਰ ਨੇ ਬੜੇ ਤੰਗੀ ਦੇ ਦਿਨ ਕੱਟੇ ਹਨ।

    ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਕਦਮ ਉਨ੍ਹਾਂ ਦੀ ਕਿਸਮਤ ਇਸ ਤਰ੍ਹਾਂ ਖੁੱਲ੍ਹ ਜਾਵੇਗੀ।

    ਉਨ੍ਹਾਂ ਦੱਸਿਆ ਕਿ ਕੱਲ੍ਹ ਸ਼ਾਮ ਉਨ੍ਹਾਂ ਨੂੰ ਫੋਨ ਆਇਆ ਸੀ। ਪਹਿਲਾਂ ਉਸ ਨੇ ਸਮਝਿਆ ਕਿ ਕੋਈ ਯਾਰ ਦੋਸਤ ਮਜ਼ਾਕ ਕਰ ਰਿਹਾ ਹੈ। ਪਰ ਉਸ ਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਹੈ ਕਿ ਉਸ ਦਾ ਇੰਨਾ ਵੱਡਾ ਇਨਾਮ ਨਿਕਲਿਆ ਹੈ।

    ਉਸ ਨੇ ਕਿਹਾ ਕਿ ਬੜੇ ਔਖੇ ਹੋ ਕੇ ਬੱਚੇ ਪਾਲੇ ਹਨ ਤੇ ਪੜ੍ਹਾ-ਲਿਖਾ ਕੇ ਵੱਡੇ ਕੀਤੇ ਹਨ। ਅੱਜ ਪ੍ਰਮਾਤਮਾ ਨੇ ਉਨ੍ਹਾਂ ਦੀ ਬਾਂਹ ਫੜ ਲਈ ਹੈ। ਉਨ੍ਹਾਂ ਦੱਸਿਆ ਕਿ ਜ਼ਿੰਦਗੀ ਵਿਚ ਬੜੀ ਮਿਹਨਤ ਕੀਤੀ ਹੈ। ਉਹ ਇਸ ਇਨਾਮ ਨਾਲ ਬੜੇ ਖੁਸ਼ ਹਨ।
    Published by:Gurwinder Singh
    First published:

    Tags: Lottery, The Punjab State Lottery

    ਅਗਲੀ ਖਬਰ