
ਜਾਂਚ ਕਰਦੇ ਪੁਲਿਸ ਕਰਮਚਾਰੀ (ਫੋਟੋ: ਜਸਬੀਰ ਬਰਾੜ)
ਜਸਵੀਰ ਬਰਾੜ
ਲੁਧਿਆਣਾ ਦੇ ਗਿੱਲ ਰੋਡ ਵਿਚ ਸਥਿਤ ਇੰਡਸੈਂਡ ਬੈਂਕ ਦੇ ਵਿੱਚ ਪੈਸੇ ਜਮਾਂ ਕਰਵਾਉਣ ਆਏ ਵਿਅਕਤੀ ਤੋਂ ਬੈਂਕ ਦੇ ਬਾਹਰ ਦਿਨ ਦਿਹਾੜੇ ਹਥਿਆਰਾਂ ਦੀ ਨੋਕ ਉਤੇ 2 ਲੱਖ 80 ਹਜ਼ਾਰ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ। ਲੁੱਟ ਦੀ ਸਾਰੀ ਵਾਰਦਾਤ ਬੈਂਕ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਾਇਨ ਬੈਰਿੰਗ ਕੰਪਨੀ ਦਾ ਕਰਮਚਾਰੀ ਬੈਂਕ ਵਿਚ ਪੈਸੇ ਜਮ੍ਹਾ ਕਰਨ ਆਇਆ ਸੀ, ਜਦੋਂ ਉਹ ਬੈਂਕ ਦੇ ਅੰਦਰ ਦਾਖਲ ਹੋਣ ਲੱਗਿਆ ਤਾਂ ਪਿੱਛੇ ਆਏ ਇਕ ਨੌਜਵਾਨ ਵਲੋਂ ਧੱਕਾ ਮਾਰ ਕੇ ਪੈਸੇ ਖੋਹ ਲਏ ਤੇ ਫਰਾਰ ਹੋ ਗਿਆ ਜਦੋਂ ਕਿ ਦੋ ਤੋਂ ਤਿੰਨ ਨੌਜਵਾਨ ਦੂਰ ਖੜੇ ਸਨ। ਪੁਲੀਸ ਨੇ ਸੀਸੀਟੀਵੀ ਫੁਟੇਜ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰ ਰਹੀ ਹੈ।
ਓਧਰ ਪੀੜਤ ਨੇ ਦੱਸਿਆ ਕਿ ਉਹ ਫਾਈਨ ਬੇਰਿੰਗ ਕੰਪਨੀ ਵਿਚ ਕਰਮਚਾਰੀ ਹੈ ਅਤੇ ਜਦੋਂ ਉਹ ਕੰਪਨੀ ਦੇ ਪੈਸੇ ਜਮ੍ਹਾ ਕਰਾਉਣ ਲਈ ਬੈਂਕ ਦੇ ਅੰਦਰ ਆ ਰਿਹਾ ਸੀ ਤਾਂ ਪਿੱਛੇ ਤੋਂ ਆਏ ਮੁਲਜ਼ਮ ਹਥਿਆਰਾਂ ਦੀ ਨੋਕ ਉਤੇ ਤੇ ਪੈਸੇ ਖੋਹ ਕੇ ਫਰਾਰ ਹੋ ਗਏ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।