Home /News /punjab /

ਸਰਪੰਚ ਦੀ ਪਾਰਟੀ ਤੋਂ ਪੀ ਕੇ ਆਏ ਸ਼ਰਾਬ ਤੇ ਘਰ ਆ ਕੇ ਹੋਈ ਮੌਤ

ਸਰਪੰਚ ਦੀ ਪਾਰਟੀ ਤੋਂ ਪੀ ਕੇ ਆਏ ਸ਼ਰਾਬ ਤੇ ਘਰ ਆ ਕੇ ਹੋਈ ਮੌਤ

ਸਰਪੰਚ ਦੀ ਪਾਰਟੀ ਤੋਂ ਪੀ ਕੇ ਆਏ ਸ਼ਰਾਬ ਤੇ ਘਰ ਆ ਕੇ ਹੋਈ ਮੌਤ

ਸਰਪੰਚ ਦੀ ਪਾਰਟੀ ਤੋਂ ਪੀ ਕੇ ਆਏ ਸ਼ਰਾਬ ਤੇ ਘਰ ਆ ਕੇ ਹੋਈ ਮੌਤ

 • Share this:

  ਗੁਰਦਾਸਪੁਰ ਦੇ ਪਿੰਡ ਲੱਖੋਵਾਲ ਵਿਖੇ ਜ਼ਿਆਦਾ ਸ਼ਰਾਬ ਪੀਣ ਨਾਲ 2 ਲੋਕਾਂ ਦੀ ਮੌਤ ਹੋ ਗਈ, ਮ੍ਰਿਤਕਾਂ ਦੀ ਪਹਿਚਾਣ ਤੇਜਾ ਮਸੀਹ ਤੇ ਸੁਲੱਖਣ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਵਿੱਚ ਸਰਪੰਚੀ ਦੀ ਜਿੱਤ ਦੀ ਖੁਸ਼ੀ ਵਿੱਚ ਪਿੰਡ ਦੇ ਸਰਪੰਚ ਮਹਿੰਦਰਪਾਲ ਵੱਲ਼ੋਂ ਰਾਤ ਨੂੰ ਪਾਰਟੀ ਕੀਤੀ ਗਈ ਸੀ ਜਿਸ ਵਿੱਚ ਉਕਤ ਦੋਵੇਂ ਆਦਮੀ ਵੀ ਸ਼ਾਮਿਲ ਸਨ ਤੇ ਜਦੋਂ ਘਰ ਵਾਪਸ ਪਰਤੇ ਤਾਂ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਸਨ ਤੇ ਉਨ੍ਹਾਂ ਦੀ ਮੌਤ ਹੋ ਗਈ। ਫਿਲਹਾਲ ਮ੍ਰਿਤਕਾਂ ਦੇ ਘਰ ਦਾ ਕੋਈ ਵੀ ਮੈਂਬਰ ਕੈਮਰੇ ਅੱਗੇ ਆ ਕੇ ਨਹੀਂ ਬੋਲਣ ਨੂੰ ਤਿਆਰ ਪਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਰਵਾਲਿਆਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


  ਸਰਪੰਚ ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਇਸ ਘਟਨਾ ਦਾ ਪਤਾ ਚੱਲਦੇ ਹੀ ਉਹ ਮ੍ਰਿਤਕਾਂ ਦੇ ਘਰ ਗਏ ਤੇ ਦੋਵਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ ਸ਼ਰਾਬ ਪੀਣ ਨਾਲ ਨਹੀਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਾਰਟੀ ਵਿੱਚ ਸਾਰਿਆਂ ਨੂੰ ਚਾਹ ਪਿਆਈ ਸੀ ਤੇ ਉਕਤ ਦੋਵੇਂ ਆਦਮੀ ਅਗਰ ਬਾਹਰੋਂ ਸ਼ਰਾਬ ਪੀ ਕੇ ਪਾਰਟੀ ਵਿੱਚ ਆਏ ਹੋਣ ਤਾਂ ਇਸ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ।


  ਉੱਥੇ ਹੀ ਇਸ ਮਾਮਲੇ ਵਿੱਚ ਮੌਕੇ ਤੇ ਪਹੁੰਚੇ ਐਸਡੀਪੀ ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਪਿੰਡ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਪਰ ਪਿੰਡ ਵਿੱਚ ਆ ਕੇ ਸਾਰਿਆਂ ਤੋਂ ਪੁੱਛਗਿੱਛ ਕਰਕੇ ਪਤਾ ਚੱਲਿਆ ਕਿ ਇਹ ਦੋਵੇਂ ਬੀਮਾਰ ਸਨ ਤੇ ਦੋਵਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ।


   


   

  First published:

  Tags: Death, Liquor