2 ਤਸਕਰਾਂ ਕੋਲੋਂ 11 ਕਿੱਲੋ ਹੈਰੋਇਨ ਕਾਬੂ, ਅੰਤਰਾਸ਼ਟਰੀ ਬਾਜ਼ਾਰ 'ਚ ਕੀਮਤ 57 ਕਰੋੜ ਰੁਪਏ

Damanjeet Kaur
Updated: May 16, 2018, 3:50 PM IST
2 ਤਸਕਰਾਂ ਕੋਲੋਂ 11 ਕਿੱਲੋ ਹੈਰੋਇਨ ਕਾਬੂ, ਅੰਤਰਾਸ਼ਟਰੀ ਬਾਜ਼ਾਰ 'ਚ ਕੀਮਤ 57 ਕਰੋੜ ਰੁਪਏ
2 ਤਸਕਰਾਂ ਕੋਲੋਂ 11 ਕਿੱਲੋ ਹੈਰੋਇਨ ਕਾਬੂ, ਅੰਤਰਾਸ਼ਟਰੀ ਬਾਜ਼ਾਰ 'ਚ ਕੀਮਤ 57 ਕਰੋੜ ਰੁਪਏ
Damanjeet Kaur
Updated: May 16, 2018, 3:50 PM IST
ਫਿਰੋਜ਼ਪੁਰ: ਬੀ.ਐਸ.ਐਫ ਅਤੇ ਐਸ.ਟੀ.ਐਫ ਲੁਧਿਆਣਾ ਨੇ ਮਮਦੋਟ ਸੈਕਟਰ ਵਿੱਚ ਅੰਤਰਰਾਸ਼ਟਰੀ ਸਰਹੱਦ ਕੋਲ ਸੰਯੁਕਤ ਅਪ੍ਰੇਸ਼ਨ ਵਿੱਚ 11 ਕਿੱਲੋ 500 ਗ੍ਰਾਮ ਹੈਰੋਇਨ ਕਾਬੂ ਕੀਤੀ ਗਈ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 57 ਕਰੋੜ 50 ਲੱਖ ਰੁਪਏ ਹੈ। ਐਸ.ਟੀ.ਐਫ ਲੁਧਿਆਣਾ ਵੱਲੋਂ 2 ਭਾਰਤੀ ਤਸਕਰਾਂ ਨੂੰ ਇੱਕ ਪਾਕਿਸਤਾਨੀ ਸਿਮ ਨਾਲ ਵੀ ਕਾਬੂ ਕੀਤਾ ਗਿਆ ਹੈ।

ਉੱਥੇ ਹੀ ਆਈ.ਜੀ. ਬਠਿੰਡਾ ਐਸ.ਟੀ.ਐਫ. ਬਲਕਾਰ ਸਿੰਘ ਅਤੇ ਬੀ.ਐਸ.ਐਫ ਦੇ ਡੀ.ਆਈ.ਜੀ.ਬੀ.ਐਸ ਰਾਜਪੁਰੋਹਿਤ ਨੇ ਕਿਹਾ ਕਿ ਐਸ.ਟੀ.ਐਫ ਟੀਮ ਨੇ ਪਹਿਲਾਂ ਦੋ ਭਾਰਤੀ ਤਸਕਰਾਂ ਨੂੰ ਫੜਿਆ ਸੀ ਜਿਨ੍ਹਾਂ ਤੋਂ 1 ਕਿੱਲੋ ਹੈਰੋਇਨ ਅਤੇ ਇੱਕ ਪਾਕਿਸਤਾਨੀ ਸਿਮ ਬਰਾਮਦ ਕੀਤਾ ਗਿਆ ਸੀ। ਉਸ ਤੋਂ ਬਾਅਦ ਇਹਨਾਂ ਤੋਂ ਪੁੱਛ-ਗਿੱਛ ਕਰਨ ਤੋਂ ਬਾਅਦ ਜਦੋਂ ਉਹਨਾਂ ਨੇ ਬੀ.ਐਸ.ਐਫ ਦੇ ਨਾਲ ਸੰਯੁਕਤ ਆਪ੍ਰੇਸ਼ਨ ਕਰਕੇ ਮਮਦੋਟ ਸੈਕਟਰ ਦੀ ਬੀ.ਓ.ਪੀ. ਗਟੀ ਹੈਯਾਤ ਦੀ ਕੰਡੀਲੀ ਤਾਰ ਦੇ ਪਾਰ ਜ਼ਮੀਨ ਵਿੱਚ ਡੱਬੀ ਹੋਈ 7 ਪੈਕਟ 10 ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਕੁੱਲ ਮਿਲਾ ਕੇ 11 ਕਿੱਲੋ 500 ਗ੍ਰਾਮ ਹੈਰੋਇਨ ਹੁਣ ਤੱਕ ਬਰਾਮਦ ਕੀਤੀ ਜਾ ਚੁੱਕੀ ਹੈ। ਫੜ੍ਹੇ ਗਏ ਤਸਕਰ ਜਰਨੈਲ ਸਿੰਘ ਫਿਰੋਜ਼ਪੁਰ ਵਾਸੀ ਅਤੇ ਸੁਖਵਿੰਦਰ ਸਿੰਘ ਤਰਨਤਾਰਨ ਦਾ ਵਾਸੀ ਹੈ ਤੇ ਇਹਨਾਂ ਉੱਪਰ ਪਹਿਲਾਂ ਵੀ ਕਈ ਮੁਕਦਮੇ ਦਰਜ ਹਨ।
First published: May 16, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ