ਡ੍ਰੇਨ ਦੀ ਸਫਾਈ ਨਾ ਹੋਣ ਕਾਰਨ ਡੁੱਬੀ 200 ਏਕੜ ਫਸਲ

News18 Punjabi | News18 Punjab
Updated: July 29, 2020, 12:01 PM IST
share image
ਡ੍ਰੇਨ ਦੀ ਸਫਾਈ ਨਾ ਹੋਣ ਕਾਰਨ ਡੁੱਬੀ 200 ਏਕੜ ਫਸਲ
ਡਰੇਨ ਦੀ ਸਫਾਈ ਨਾ ਹੋਣ ਕਾਰਨ ਡੁੱਬੀ 200 ਏਕੜ ਫਸਲ (file photo)

ਸੰਗਰੂਰ ਦੇ ਪਿੰਡ ਲਦਾਲ ਵਿਚ ਕਿਸਾਨਾਂ ਦੇ ਖੇਤ , ਫਸਲਾਂ ਮਿੰਟਾਂ ਚ ਹੀ ਤਬਾਹ ਹੋ ਗਈ। ਪਿੰਡ ਵਿਚ ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਬਾਰਸ਼ ਦੇ ਪਾਣੀ ਨਾਲ ਕਿਸਾਨਾਂ ਦੀ ਝੋਨੇ ਦੀ ਕਰੀਬ 200 ਏਕੜ ਫ਼ਸਲ ਡੁੱਬ ਗਈ ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। 

  • Share this:
  • Facebook share img
  • Twitter share img
  • Linkedin share img
ਨੀਰਜ ਬਾਲੀ

ਬਰਸਾਤ ਦੇ ਮੌਸਮ ਵਿਚ ਸਰਕਾਰ ਤੇ ਪ੍ਰਸ਼ਾਸਨ ਦੀ ਨਲਾਇਕੀ ਕਾਰਨ ਹੀ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ੂਰੁਆਤੀ ਸਮੇਂ ਚ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਬਰਸਾਤ ਦੇ ਪਾਣੀ ਦੀ ਨਿਕਾਸੀ ਤੇ ਡਰੇਨਾ ਦੀ ਸਫਾਈ ਕਰਨ ਦੀ ਗੱਲ ਆਖੀ ਗਈ ਸੀ। ਡਰੇਨਾਂ ਦੀ ਕਿੰਨੀ ਕੁ ਸਫਾਈ ਹੋਈ ਹੈ। ਇਸਦੀ ਹਕੀਕਤ ਸਾਰਿਆਂ ਸਾਹਮਣੇ ਹੈ। ਸੰਗਰੂਰ ਦੇ ਪਿੰਡ ਲਦਾਲ ਵਿਚ ਕਿਸਾਨਾਂ ਦੇ ਖੇਤ , ਫਸਲਾਂ ਮਿੰਟਾਂ ਚ ਹੀ ਤਬਾਹ ਹੋ ਗਈ। ਜਾਂ ਇਹ ਕਹਿ ਲੋ ਮਿੰਟਾ ਸਕਿੰਟਾ ਚ ਕਿਸਾਨਾਂ ਦੇ ਅਰਮਾਨ ਤੇ ਆਸ਼ਾਵਾਂ ਦਾ ਕਤਲ ਹੋ ਗਿਆ। ਇਸ ਕਤਲ ਦੇ ਜਿੰਮੇਵਾਰ ਸਰਕਾਰ ਤੇ ਪ੍ਰਸ਼ਾਸਨ ਦੇ ਖੋਖਲੇ ਦਾਅਵੇ ਤੇ ਲਾਰੇ ਹਨ।

ਦੱਸ ਦਈਏ ਪਿੰਡ ਵਿਚ ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਬਾਰਸ਼ ਦੇ ਪਾਣੀ ਨਾਲ ਕਿਸਾਨਾਂ ਦੀ ਝੋਨੇ ਦੀ ਕਰੀਬ 200 ਏਕੜ ਫ਼ਸਲ ਡੁੱਬ ਗਈ ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ।  ਕਿਸਾਨਾਂ ਦਾ ਕਹਿਣਾ ਹੈ ਕਿ  ਸਾਡਾ ਸਾਰਾ ਝੋਨਾ ਖਰਾਬ ਹੋ ਗਿਆ ਹੈ।  ਸਫਾਈ ਨਾ ਹੋਣ ਕਾਰਨ ਡਰੇਨਾਂ ਬਲੋਕ ਹਨ।  ਪਾਣੀ ਦੀ ਬਿਲਕੁੱਲ ਵੀ ਨਿਕਾਸੀ ਨਹੀਂ ਹੈ। ਜਿਸ ਕਾਰਨ 200 ਏਕੜ ਚ ਲਾਇਆ ਝੋਨਾ ਸਾਰਾ ਬਰਬਾਦ ਹੋ ਗਿਆਹੈ। ਹੁਣ ਅਸੀ ਕਿਧਰ ਜਾਈਏ ਸਰਕਾਰ ਸਾਨੂੰ ਬਣਦਾ ਮੁਆਵਜਾ ਦੇਵੇ।
ਕਿਸਾਨਾਂ ਨੂੰ ਵੀ ਅਜੇ ਵੀ ਆਸ ਹੈ ਕਿ ਸਰਕਾਰ ਉਨ੍ਹਾਂ ਦੀ ਬਾਂਹ ਫੜੇਗੀ ਤੇ ਉਨ੍ਹਾਂ ਨੂੰ ਰਾਹਤ ਦੇਵੇਗੀ। ਪਰ ਇਹ ਹਾਲ ਇਹ ਮੰਜਰ ਹਰ ਸਾਲ ਦਾ ਹੈ।  ਬੇਸ਼ਕ ਕਿਸਾਨਾਂ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਪਰ ਹੁਣ ਕਿਸਾਨ ਨੇ ਆਪਣੀ ਮਦਦ ਆਪ ਕਰਨੀ ਸ਼ੁਰੂ ਕਰ ਦਿੱਤੀ ਹੈ। ਤੁਸੀ ਸੋਚ ਰਹੇ ਹੋਵੇਗੇ।  ਕਿਵੇਂ ਕਿਸਾਨਾਂ ਨੇ ਆਪਣੇ ਖੇਤਾਂ ਚੋਂ ਪਾਣੀ ਆਪ ਕੱਢਣਾ ਸ਼ੁਰੂ ਕਰ ਦਿੱਤਾ ਹੈ।

ਇਸ ਸਮਲੇ ਉਤੇ ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ ਨੇ ਕੈਪਟਨ ਸਰਕਾਰ ਤੇ ਜੰਮ ਕੇ ਨਿਸ਼ਾਨਾ ਸਾਧਿਆ।  ਨਾਲ ਉਨ੍ਹਾਂ ਨੂੰ ਡਰੇਨਾਂ ਦੀ ਸਫਾਈ ਤੇ ਲਗਾਏ 50 ਕਰੋੜ ਰੁਪਏ ਵੀ ਯਾਦ ਕਰਵਾ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਹਿ ਦਿੱਤਾ ਕਿ ਜੇਕਰ ਇਨ੍ਹਾਂ ਪੈਸਿਆਂ ਚ ਘਪਲਾ ਹੋਇਆ ਹੈ ਤਾਂ ਜਾਂਚ ਕੀਤੀ ਜਾਵੇ। ਹਰ ਸਾਲ ਇਹ ਇਸੇ ਤਰ੍ਹਾਂ ਦੀ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਨ। ਵਿਰੋਧੀ ਪਾਰਟੀ ਨੂੰ ਵੀ ਮੌਜੂਦਾ ਸਰਕਾਰ ਨੂੰ ਨਾਤੇ ਮੇਨ੍ਹੇ ਮਾਰਨ ਦਾ ਮੌਕਾ ਮਿਲ ਜਾਂਦਾ ਹੈ।  ਪਰ ਕਿਸਾਨਾਂ ਦੀ ਹਾਲਤ ਉਹੀ ਰਹਿੰਦੀ ਹੈ। ਅਖਿਰ ਚ ਮੁਆਵਜੇ ਦਾ ਐਲਾਨ ਵੀ ਹੁੰਦਾ ਪਰ  ਇਹ ਮੁਆਵਜਾ ਨਾਂ ਦਾ ਹੀ ਹੁੰਦਾ ਹੈ ਕਿਸਾਨਾਂ ਨੂੰ  ਇਹ ਵੀ ਨਸੀਬ ਨਹੀਂ ਹੁੰਦਾ।
Published by: Ashish Sharma
First published: July 28, 2020, 8:17 PM IST
ਹੋਰ ਪੜ੍ਹੋ
ਅਗਲੀ ਖ਼ਬਰ